Posted on May 10th, 2022
ਚੰਡੀਗੜ੍ਹ- ਆਮ ਆਦਮੀ ਪਾਰਟੀ ਦੀ ਸਰਕਾਰ ਬਣਿਆਂ ਦੋ ਮਹੀਨੇ ਹੋਣ ਵਾਲੇ ਹਨ, ਪਰ ਲੋਕਾਂ ਨੂੰ ਕਿਸੇ ਪਾਸਿਓ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਹਰ ਰੋਜ ਨਸ਼ਿਆਂ ਨਾਲ ਨੌਜਵਾਨਾਂ ਦੀਆਂ ਮੌਤਾਂ ਹਰ ਪੰਜਾਬੀ ਨੂੰ ਝੰਜੋੜ ਰਹੀਆਂ ਹਨ। ਹੁਣ ਤੱਕ ਭਾਵੇਂ 100 ਦਿਨਾਂ ਵਿੱਚ 60 ਨੌਜਵਾਨਾਂ ਦੀਆਂ ਮੌਤਾਂ ਹੀ ਅਖ਼ਬਾਰਾਂ ਦੀਆਂ ਸੁਰਖੀਆਂ ਬਣੀਆਂ ਹਨ ਪਰ ਇਨਾਂ ਦੀ ਅਸਲ ਗਿਣਤੀ ਕਿਤੇ ਵੱਧ ਹੈ। ਬਹੁਤ ਸਾਰੇ ਲੋਕ ਪੁਲਿਸ ਤੋਂ ਡਰਦੇ ਮਾਰੇ ਨਸ਼ਿਆਂ ਨਾਲ ਮਰੇ ਨੌਜਵਾਨਾਂ ਦਾ ਚੁੱਪ ਚੁਪੀਤੇ ਸੰਸਕਾਰ ਕਰ ਦਿੰਦੇ ਹਨ।
ਇਹ ਗੱਲ ਅੱਜ ਇੱਥੋਂ ਜਾਰੀ ਕੀਤੇ ਇੱਕ ਪ੍ਰੈਸ ਬਿਆਨ ਵਿੱਚ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਹੀ। ਉਨ੍ਹਾਂ ਕਿਹਾ ਕਿ ਨਸ਼ਿਆਂ ਨੂੰ ਨੱਥ ਤਾਂ ਕੀ ਪਾਉਣੀ ਸੀ, ਆਮ ਆਦਮੀ ਪਾਰਟੀ ਦੀ ਸਰਕਾਰ ਜੋ ਮਰਜੀ ਦਾਅਵੇ ਕਰੇ ਭਿ੍ਰਸ਼ਟਾਚਾਰ ਵਿੱਚ ਵੀ ਕੋਈ ਕਮੀ ਨਹੀਂ ਆਈ। ਭਿ੍ਰਸ਼ਟਾਚਾਰ ਦੇ ਰੇਟ ਵੀ ਵੱਧ ਗਏ ਹਨ। ਰਾਜੇਵਾਲ ਨੇ ਕਿਹਾ ਕਿ ਲੱਗਦਾ ਹੈ ਕਿ ਭਗਵੰਤ ਮਾਨ ਸਰਕਾਰ ਚਾਪਲੂਸਾਂ ਵਿੱਚ ਘਿਰ ਰਹੀ ਹੈ ਅਤੇ ਅਫਸਰਸ਼ਾਹੀ ਸਰਕਾਰ ਨੂੰ ਗੁੰਮਰਾਹ ਵੀ ਕਰ ਰਹੀ ਹੈ ਅਤੇ ਸਿਸਟਮ ਨੂੰ ਹੋਰ ਵਿਗਾੜਨ ਲੱਗੀ ਹੋਈ ਹੈ।
ਰਾਜੇਵਾਲ ਨੇ ਕਿਹਾ ਕਿ ਇਸਦੀ ਮਿਸਾਲ ਪੰਜਾਬ ਸਰਕਾਰ ਵੱਲੋਂ ਇਸ ਵਾਰ ਝੋਨੇ ਦੀ ਲੁਆਈ ਦਾ ਕਲੰਡਰ ਬਦਲੀ ਕਰਨ ਤੋਂ ਵੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਲੁਆਈ 10 ਜੂਨ ਤੋਂ ਬਦਲ ਕੇ 26 ਜੂਨ ਤੱਕ ਲਿਜਾਣ ਦਾ ਮਤਲਬ ਹੈ ਕਿ ਇਸ ਸਮੇਂ ਲੱਗਿਆ ਝੋਨਾ ਅਕਤੂਬਰ ਦੇ ਅੰਤ ਅਤੇ ਨਵੰਬਰ ਵਿੱਚ ਮੰਡੀਆਂ ਵਿੱਚ ਆਵੇਗਾ। ਕਣਕ ਦੀ ਬਿਜਾਈ ਦਸੰਬਰ ਵਿੱਚ ਹੋਵੇਗੀ ਜੋ ਮਾਰਚ ਦੇ ਅੰਤ ਤੱਕ ਪੱਕੇਗੀ ਜਦੋਂ ਗਰਮੀ ਫਿਰ ਜੋਬਨ ਤੇ ਹੋਵੇਗੀ ਅਤੇ ਕਣਕ ਦਾ ਝਾੜ ਫਿਰ ਘਟੇਗਾ।
ਉਨ੍ਹਾਂ ਕਿਹਾ ਕਿ ਹੁਣ ਤੱਕ ਦੋ ਫਸਲਾਂ ਨਰਮੇ ਦੀਆਂ ਅਤੇ ਇੱਕ ਕਣਕ ਦੀ ਫਸਲ ਕਿਸਾਨਾਂ ਨੂੰ ਧੋਖਾ ਦੇ ਚੁੱਕੀ ਹੈ। ਫਿਰ ਵੀ ਸਾਡੀ ਏ. ਸੀ. ਕਮਰਿਆਂ ਵਿੱਚ ਬੈਠੀ ਅਫਸਰਸ਼ਾਹੀ ਨੂੰ ਕਿਸਾਨਾਂ ਦੀ ਕੋਈ ਚਿੰਤਾ ਨਹੀਂ। ਮੁੱਖ ਮੰਤਰੀ ਆਪਣੇ ਪਸੰਦ ਦੇ ਲੋਕਾਂ ਨੂੰ ਮਿਲਦੇ ਹਨ ਅਤੇ ਪੰਜਾਬ ਦੇ ਅਸਲ ਮਸਲਿਆਂ ਦਾ ਕੋਈ ਹੱਲ ਨਿਕਲਦਾ ਨਹੀਂ ਦਿਸ ਰਿਹਾ।
ਰਾਜੇਵਾਲ ਨੇ ਕਿਹਾ ਕਿ ਪੰਜਾਬ ਦੇ ਪਾਣੀ ਦਾ ਮਸਲਾ ਝੋਨੇ ਦੀ ਸਿੱਧੀ ਬਿਜਾਈ ਜਾਂ ਝੋਨੇ ਦਾ ਕਲੰਡਰ ਬਦਲ ਕੇ ਹੱਲ ਨਹੀਂ ਹੋਣਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਫੁਰਮਾਨਾਂ ਨਾਲ ਕਿਸਾਨਾਂ ਵਿੱਚ ਬੇਥਾਹ ਗੁੱਸਾ ਅਤੇ ਹਾਹਾਕਾਰ ਮੱਚੀ ਹੋਈ ਹੈ। ਸਿੱਧੀ ਬਿਜਾਈ ਕਾਰਨ ਇੱਕ ਮਹੀਨਾ ਵਾਧੂ ਪਾਣੀ ਕਿਸ ਖਾਤੇ ਵਿੱਚ ਨਿਕਲੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਫੈਸਲਾ ਕਰ ਲਿਆ ਹੈ ਕਿ ਉਹ ਝੋਨਾ 10 ਜੂਨ ਤੋਂ ਹੀ ਲਾਉਣਗੇ ਅਤੇ ਜੇਕਰ ਕੋਈ ਉਨ੍ਹਾਂ ਨੂੰ ਪਰੇਸ਼ਾਨ ਕਰੇਗਾ ਤਾਂ ਕਿਸਾਨ ਅੰਦੋਲਨ ਕਰਨ ਲਈ ਮਜਬੂਰ ਹੋਣਗੇੇ। ਉਨ੍ਹਾਂ ਸਰਕਾਰ ਨੂੰ ਖੇਤੀ ਖੇਤਰ ਲਈ 10 ਜੂਨ ਤੋਂ ਹਰ ਰੋਜ ਘੱਟੋ ਘੱਟ 10 ਘੰਟੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣੀ ਚਾਹੀਦੀ ਹੈ।
Posted on May 24th, 2023
Posted on May 22nd, 2023
Posted on May 19th, 2023
Posted on May 8th, 2023
Posted on April 11th, 2023
Posted on April 3rd, 2023
Posted on March 31st, 2023
Posted on March 17th, 2023
Posted on March 7th, 2023
Posted on March 6th, 2023
Posted on February 23rd, 2023
Posted on February 13th, 2023