Posted on July 8th, 2022
ਸਰੀ । ਚੜ੍ਹਦੀ ਕਲਾ ਬਿਊਰੋ
ਨਿਊਜ਼ੀਲੈਂਡ ਵਾਸੀ ਫਿਲਮ ਨਿਰਮਾਤਾ ਮੁਖਤਿਆਰ ਸਿੰਘ ਦੀ ਅੰਗਰੇਜ਼ੀ ਭਾਸ਼ਾ ਵਿਚ ਬਣਾਈ ਫਿਲਮ ''ਫਰੌਗੀ ਹੂਸ਼'' ਨੇ ਵੱਡਾ ਮਾਅਰਕਾ ਮਾਰਦਿਆਂ ਛੇ ਅੰਤਰ-ਰਾਸ਼ਟਰੀ ਐਵਾਰਡ ਆਪਣੀ ਝੋਲੀ ਪਾਏ ਹਨ।
ਦੁਨੀਆਂ ਭਰ ਵਿਚ ਕਲਾ ਦੇ ਖੇਤਰ ਵਿਚ ਬਣਨ ਵਾਲੀਆਂ ਫ਼ਿਲਮਾਂ ਦਾ ਇਹ ਵੱਕਾਰੀ ਅਵਾਰਡ ਸਮਾਗਮ "ਫਾਈਵ ਕੌਂਟੀਨੈਂਟਸ ਇੰਟਰਨੈਸ਼ਨਲ ਫਿਲਮ ਫੈਸਟੀਵਲ" ਦੇ ਨਾਮ ਹੇਠ ਸਾਊਥ ਅਮਰੀਕਾ ਦੇ ਮੁਲਕ ਵੈਨਜ਼ੂਏਲਾ ਵਿਖੇ ਹੋਇਆ।
ਇਸ ਫਿਲਮ ਫੈਸਟੀਵਲ ਵਿਚ ਦੁਨੀਆਂ ਭਰ ਤੋਂ ਸ਼ੌਰਟ ਫ਼ਿਲਮਾਂ ਦਿਖਾਈਆਂ ਜਾਂਦੀਆਂ ਹਨ, ਜਿਹਨਾਂ ਨੂੰ ਮਾਹਿਰਾਂ ਦੀ ਟੀਮ ਫਾਈਨਲ ਲਈ ਹਰ ਕੈਟਾਗਰੀ ਵਿੱਚੋਂ ਪੰਜ ਪੰਜ ਫ਼ਿਲਮਾਂ ਨੂੰ ਚੁਣਦੀ ਹੈ ਤੇ ਫਿਰ ਇਨ੍ਹਾਂ 'ਚੋਂ ਅੱਗੇ ਐਵਾਰਡ ਦਿੱਤੇ ਜਾਂਦੇ ਹਨ।
ਇਸ ਫਿਲਮ ਨੇ ਕੁੱਲ ਛੇ ਐਵਾਰਡ ਆਪਣੇ ਨਾਮ ਕਰਦਿਆਂ ਬੈਸਟ ਸ਼ੌਰਟ ਥ੍ਰਿਲਰ ਫਿਲਮ, ਸਪੈਸ਼ਲ ਡਾਇਰੈਕਟਰ ਐਵਾਰਡ, ਸਪੈਸ਼ਲ ਐਕਟਰ ਐਵਾਰਡ (ਜੋ ਕਿ ਮੁਖਤਿਆਰ ਸਿੰਘ ਨੇ ਖੁਦ ਨਿਭਾਇਆ), ਬੈਸਟ ਐਡੀਟਿੰਗ ਐਵਾਰਡ, ਬੈਸਟ ਸਿਨੇਮੈਟੋਫਗਰਾਫੀ ਅਤੇ ਬੈਸਟ ਸਾਊਂਡ ਡਿਜ਼ਾਈਨ ਜਿੱਤ ਕੇ ਤਹਿਲਕਾ ਮਚਾ ਦਿੱਤਾ।
ਫਿਲੌਰ ਨੇੜਲੇ ਪਿੰਡ ਛੋਕਰਾਂ ਤੋਂ ਪਰਵਾਸ ਕਰਕੇ ਨਿਊਜ਼ੀਲੈਂਡ ਪੁੱਜੇ ਮੁਖਤਿਆਰ ਸਿੰਘ ਇਸਤੋਂ ਪਹਿਲਾ ਇੱਕ ਪੰਜਾਬੀ ਅਤੇ ਇੱਕ ਹਿੰਦੀ ਸ਼ੌਰਟ ਫਿਲਮ ਦਾ ਨਿਰਮਾਣ ਵੀ ਕਰ ਚੁੱਕੇ ਹਨ। ਉਹਨਾਂ ਦੀ ਇਹ ਫਿਲਮ ਮਨੋਵਿਗਿਆਨਕ ਤੌਰ 'ਤੇ ਪੈਂਦੇ ਪ੍ਰਭਾਵਾਂ ਦੇ ਸਿੱਟੇ ਦਾ ਜਿਥੇ ਫਿਲਮਾਂਕਣ ਹੈ, ਉੱਥੇ ਹੀ ਸੰਸਾਰ ਦੇ ਖਪਤਵਾਦੀ ਵਰਤਾਰਿਆਂ ਨੂੰ ਡੱਡੂ ਵਰਗੇ ਜੀਵ ਦੇ ਮਾਧਿਅਮ ਰਾਹੀਂ ਦਿਖਾਉਂਦਿਆਂ ਰੀਅਲ ਇਸਟੇਟ, ਬੈਂਕਿੰਗ ਸੈਕਟਰ ਉੱਪਰ ਮਨੋਵਿਗਿਆਨਕ ਚੋਟਾਂ ਲਾਉਂਦੀ ਹੈ। ਮੁਖਤਿਆਰ ਸਿੰਘ ਨੇ ਇਸ ਅੱਧੇ ਘੰਟੇ ਦੀ ਫਿਲਮ ਵਿਚ 1984 ਤੋਂ ਬਾਅਦ ਦੇ ਪੰਜਾਬ ਵਿਚਲੇ ਸੰਤਾਪ ਨੂੰ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ।
ਮੁਖਤਿਆਰ ਸਿੰਘ ਅਨੁਸਾਰ ਉਹ ਆਪਣੀਆਂ ਫ਼ਿਲਮਾਂ ਦਾ ਇੱਕ ਵਿਸ਼ੇਸ਼ ਫਿਲਮਾਂਕਣ ਦੁਨੀਆ ਦੇ ਅੱਡ-ਅੱਡ ਸ਼ਹਿਰਾਂ ਵਿਚ ਜਲਦ ਹੀ ਉਲੀਕਣਗੇ ਅਤੇ ਕੁਝ ਹੋਰ ਫਿਲਮ ਫੈਸਟੀਵਲਜ਼ 'ਚ ਹਿੱਸਾ ਲੈਣ ਤੋਂ ਬਾਅਦ ਇਹ ਸ਼ੌਰਟ ਫਿਲਮ ਸੰਸਾਰ ਪੱਧਰ 'ਤੇ ਹਰ ਕਿਸੇ ਦੇ ਦੇਖਣ ਲਈ ਰਿਲੀਜ਼ ਕੀਤੀ ਜਾਵੇਗੀ।
Posted on March 17th, 2023
Posted on March 7th, 2023
Posted on March 6th, 2023
Posted on February 23rd, 2023
Posted on February 13th, 2023
Posted on February 12th, 2023
Posted on February 12th, 2023
Posted on February 6th, 2023
Posted on February 6th, 2023
Posted on February 1st, 2023
Posted on January 31st, 2023
Posted on January 4th, 2023