Posted on September 19th, 2022
ਬਰੈਂਪਟਨ । ਚੜ੍ਹਦੀ ਕਲਾ ਬਿਊਰੋ
ਭਾਈ ਹਰਜਿੰਦਰ ਸਿੰਘ ਪਾੜ੍ਹਾ ਦੇ ਨਾਮ ‘ਤੇ ‘ਸਿੱਖਸ ਫਾਰ ਜਸਟਿਸ’ ਵਲੋਂ ਬਰੈਂਪਟਨ ਵਿੱਚ ਖੋਲ੍ਹੇ ਗਏ ਵੋਟਿੰਗ ਕੇਂਦਰ ਵਿੱਚ ਸ਼ਨੀਵਾਰ ਨੂੰ 110,000 ਤੋਂ ਵੱਧ ਕੈਨੇਡੀਅਨ ਸਿੱਖਾਂ ਨੇ ਖਾਲਿਸਤਾਨ ਦੀ ਰਾਏਸ਼ੁਮਾਰੀ ਲਈ ਕਰਵਾਈ ਗਈ ਵੋਟਿੰਗ ਵਿੱਚ ਹਿੱਸਾ ਲਿਆ। ਇਸ ਵੋਟਿੰਗ ਦੀ ਦੇਖਭਾਲ ਕਰਨ ਵਾਲੀ ਏਜੰਸੀ ਨੇ ਕਿਹਾ ਕਿ ਉਹ ਜਲਦੀ ਹੀ ਹੋਰ ਵੋਟਿੰਗ ਸਥਾਨ ਸਥਾਪਤ ਕਰਕੇ ਦੁਬਾਰਾ ਵੋਟਿੰਗ ਦਾ ਪ੍ਰਬੰਧ ਕਰਨਗੇ ਕਿਉਂਕਿ ਹਜ਼ਾਰਾਂ ਲੋਕਾਂ ਨੂੰ ਵੋਟਿੰਗ ਦਾ ਸਮਾਂ ਖਤਮ ਹੋਣ ਕਾਰਨ ਵਾਪਸ ਮੁੜਨਾ ਪਿਆ।
ਸ਼ਾਮ 5 ਵਜੇ ਤੱਕ ਹਜ਼ਾਰਾਂ ਲੋਕ ਵੋਟ ਪਾਉਣ ਤੋਂ ਅਸਮਰੱਥ ਹੋ ਗਏ ਜਦੋਂਕਿ ਦਿਨ ਦੇ ਅੰਤ 'ਤੇ ਕਈ ਕਿਲੋਮੀਟਰ ਤੱਕ ਕਤਾਰਾਂ ਲੱਗ ਗਈਆਂ। ਸਵੇਰੇ 7 ਵਜੇ ਤੋਂ ਹੀ ਵੱਡੀ ਗਿਣਤੀ ਵਿੱਚ ਹਰ ਉਮਰ ਦੇ ਮਰਦ, ਔਰਤਾਂ, ਨੌਜਾਵਨ ਅਤੇ ਬਜ਼ੁਰਗ ਖਾਲਿਸਤਾਨ ਦੇ ਹੱਕ ਵਿੱਚ ਆਪਣੀ ਵੋਟ ਪਾਉਣ ਲਈ ਲੰਬੀਆਂ ਕਤਾਰਾਂ ਵਿੱਚ ਖੜ੍ਹੇ ਸਨ। ਬਹੁਤ ਸਾਰੇ ਲੋਕ ਅਜਿਹੇ ਸਨ, ਜੋ ਵੈਸੇ ਕਦੇ ਖਾਲਿਸਤਾਨ ਦੀ ਗੱਲ ਕਰਦੇ ਨਹੀਂ ਦੇਖੇ ਗਏ ਪਰ ਵੋਟ ਕਰਨ ਪੁੱਜੇ ਹੋਏ ਸਨ।
ਵੋਟਿੰਗ ਦੌਰਾਨ ਵੋਟਰਾਂ ਦੇ ਆਈਡੀ ਕਾਰਡ ਦੇਖੇ ਜਾ ਰਹੇ ਸਨ, ਪਰ ਕੋਈ ਵੀ ਆਈਡੀ ਕਾਰਡ ਦੀ ਫੋਟੋਕਾਪੀ ਨਹੀਂ ਸੀ ਕਰ ਰਿਹਾ, ਜਿਸ ਤਰਾਂ ਦੀਆਂ ਅਫਵਾਹਾਂ ਉਡਾਈਆਂ ਜਾ ਰਹੀਆਂ ਸਨ ਕਿ ਲੋਕਾਂ ਦੀ ਜਾਣਕਾਰੀ ਭਾਰਤੀ ਅੰਬੈਸੀ ਕੋਲ ਚਲੀ ਜਾਣੀ ਤੇ ਵੀਜ਼ੇ ਨਹੀਂ ਮਿਲਣੇ।
‘ਸਿੱਖਸ ਫਾਰ ਜਸਟਿਸ’ ਨੇ ਵੱਡੀ ਗਿਣਤੀ ਵਿੱਚ ਵੋਟਿੰਗ ਦਾ ਸਵਾਗਤ ਕੀਤਾ। ਇਸ ਦੇ ਕੌਂਸਲ ਜਨਰਲ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਕੈਨੇਡਾ ਵਿੱਚ ਸਿੱਖਾਂ ਨੇ ਦਿਖਾ ਦਿੱਤਾ ਹੈਕਿ ਉਹ ਆਜ਼ਾਦ ਪੰਜਾਬ ਦੀ ਰਾਜਧਾਨੀ ਸ਼ਿਮਲਾ ਦੇ ਨਾਲ ਆਜ਼ਾਦ ਖ਼ਾਲਿਸਤਾਨ ਤੋਂ ਘੱਟ ਕੁਝ ਵੀ ਸਵੀਕਾਰ ਨਹੀਂ ਕਰਨਗੇ। ਅੱਜ, ਕੈਨੇਡੀਅਨਾਂ ਨੇ ਸੁਤੰਤਰ ਰਾਏਸ਼ੁਮਾਰੀ ਵਿੱਚ ਵੋਟਿੰਗ ਕੀਤੀ ਤਾਂ ਜੋ ਪੰਜਾਬ ਨੂੰ ਭਾਰਤੀ ਕਬਜ਼ੇ ਤੋਂ ਆਜ਼ਾਦ ਕਰਾਉਣ ਤੋਂ ਬਾਅਦ ਸ਼ਿਮਲਾ ਦੀ ਰਾਜਧਾਨੀ ਵਜੋਂ ਮੁੜ ਦਾਅਵਾ ਕੀਤਾ ਜਾ ਸਕੇ।
ਇਸ ਰਾਏਸ਼ੁਮਾਰੀ ‘ਚ ਮੋਹਰੇ ਹੋ ਕੇ ਕੰਮ ਕਰਨ ਵਾਲੇ ਕੈਨੇਡੀਅਨ ਸਿੱਖ ਨੌਜਵਾਨ ਸਨ, ਜਿਨ੍ਹਾਂ ਨੇ ਖਾਲਿਸਤਾਨ ਲਹਿਰ ਨਾਲ ਮਜ਼ਬੂਤ ਸੰਬੰਧ ਦਿਖਾਇਆ, ਜੋ ਉਨ੍ਹਾਂ ਦੇਮਾਤਾ-ਪਿਤਾ ਦੁਆਰਾ ਸ਼ੁਰੂ ਕੀਤੀ ਗਈ ਸੀ, ਜੋ ਜ਼ਿਆਦਾਤਰ ਭਾਰਤ ਵਿੱਚ ਪੈਦਾ ਹੋਏ ਅਤੇ ਵੱਡੇ ਹੋਏ ਸਨ।
Posted on March 17th, 2023
Posted on March 7th, 2023
Posted on March 6th, 2023
Posted on February 23rd, 2023
Posted on February 13th, 2023
Posted on February 12th, 2023
Posted on February 12th, 2023
Posted on February 6th, 2023
Posted on February 6th, 2023
Posted on February 1st, 2023
Posted on January 31st, 2023
Posted on January 4th, 2023