Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਰ੍ਹੀ ਪੁਲਿਸ ਯੂਨੀਅਨ ਵਲੋਂ ਜਨਤਾ ਦੀ ਜਾਣਕਾਰੀ ਲਈ ਸੰਦੇਸ਼

Posted on October 6th, 2022

ਪਿਆਰੇ ਸਰ੍ਹੀ ਵਾਸੀਓ,

ਨਗਰਪਾਲਿਕਾ ਦੀਆਂ ਆਉਣ ਵਾਲੀਆਂ ਚੋਣਾਂ ਵਿਚ ਨਾਗਰਿਕ ਅਗਲੇ ਚਾਰ ਸਾਲਾਂ ਲਈ ਮਿਉਨਿਸਪਲ ਸਰਕਾਰ ਬਾਰੇ ਮਹਤੱਵਪੂਰਣ ਫ਼ੈਸਲੇ ਕਰਨਗੇ। ਸਰ੍ਹੀ ਦੀਆਂ ਚੋਣਾਂ ਵਿੱਚ ਕਈ ਉਮੀਦਵਾਰ ਸਰ੍ਹੀ-ਪੁਲਿਸ-ਸਰਵਿਸ (SPS) ਅਤੇ ਪੁਲਿਸ ਤਬਦੀਲੀ ਬਾਰੇ ਵੰਡੀਆਂ ਅਤੇ ਭੁਲੇਖਾ ਪਾਉਣ ਵਾਲੇ ਬਿਆਨ ਦੇ ਰਹੇ ਹਨ। ਇਹ ਬਿਆਨਾਂ 'ਤੇ ਸਪਸ਼ਟੀਕਰਨ ਦੀ ਲੋੜ ਹੈ ਤਾਂ ਕਿ ਸਰ੍ਹੀ ਸ਼ਹਿਰ ਦੇ ਵਸਨੀਕ ਤੱਥਾਂ ਦੇ ਅਧਾਰ 'ਤੇ ਵੋਟ ਪਾ ਸਕਣ, ਨਾ ਕਿ ਰਾਜਨੀਤਕ ਬਿਆਨਬਾਜ਼ੀ 'ਤੇ।

-ਸਰ੍ਹੀ ਨੇ ਮਿਉਨਿਸਪਲ ਪੁਲਿਸ ਵਲ ਤਬਦੀਲੀ ਲਈ 2018 ਵਿੱਚ ਫ਼ੈਸਲਾ ਕਰ ਲਿਆ ਸੀ। ਇਸ ਪੜਾਅ 'ਤੇ ਪਿਛਾਂਹ ਮੁੜਣਾ ਟੈਕਸ-ਪੇਅਰਾਂ ਅਤੇ ਲੋਕਾਂ ਦੀ ਸੁੱਰਖਿਆ ਪ੍ਰਤੀ ਗੈਰ-ਜੁੰਮੇਵਾਰੀ ਵਾਲੀ ਗੱਲ ਹੋਵੇਗੀ।

ਆਰ-ਸੀ-ਐਮ-ਪੀ ਤੋਂ ਸਰ੍ਹੀ-ਪੁਲਿਸ-ਸਰਵਿਸ ਵੱਲ ਪੁਲਿਸ ਦੇ ਬਦਲ ਦਾ ਫ਼ੈਸਲਾ ਚਾਰ ਸਾਲ ਪਹਿਲਾਂ ਸ਼ੁਰੂ ਹੋਇਆ ਸੀ। ਇਸ ਨੂੰ ਬੀ-ਸੀ ਸੂਬੇ ਦੀ ਸਰਕਾਰ ਵਲੋਂ ਮੰਨਜ਼ੂਰੀ ਮਿਲੀ ਸੀ ਅਤੇ ਇਸ ਵਕਤ ਇਹ ਬਦਲਾਅ ਨਿਰੰਤਰ ਅਗਾਂਹ ਵੱਧ ਰਿਹਾ ਹੈ। ਅੱਜ ਸਰ੍ਹੀ-ਪੁਲਿਸ-ਸਰਵਿਸ ਆਪਣੇ 350 ਪੁਲਿਸ ਕਰਮਚਾਰੀਆਂ ਅਤੇ ਸਿਵਿਲੀਅਨ ਕਾਮਿਆਂ ਨਾਲ ਬੀ-ਸੀ ਸੂਬੇ ਵਿੱਚ ਦੂਜੀ ਸੱਭ ਤੋਂ ਵੱਡੀ ਮਿਉਨਿਸਪਲ ਪੁਲਿਸ ਏਜੰਸੀ ਬਣ ਗਈ ਹੈ। ਸਾਡੇ ਅਫ਼ਸਰਾਂ ਦਾ ਕੁਲੈਕਟਿਵ ਐਗਰੀਮੈਂਟ ਹੈ ਜਿਸ ਤਹਿਤ ਉਹਨਾਂ ਨੂੰ ਹੋਰ ਪੁਲਿਸ ਵਿਭਾਗਾਂ ਵਾਂਗ ਪੱਕੀ ਨੌਕਰੀ ਅਤੇ ਵਾਜ਼ਿਬ ਤਨਖਾਹ ਮਿਲਦੀ ਹੈ। ਨਵੰਬਰ 2021 ਵਿੱਚ ਸਰ੍ਹੀ-ਪੁਲਿਸ-ਸਰਵਿਸ ਅਫ਼ਸਰਾਂ ਦੇ ਪਹਿਲੇ ਗਰੁਪ ਨੂੰ ਕੰਮ 'ਤੇ ਤੈਨਾਤ ਕਰਕੇ ਪੁਲਿਸ ਤਬਦੀਲੀ ਦੇ ਪਹਿਲੇ ਪੜਾਅ ਨੂੰ ਸ਼ੁਰੂ ਕੀਤਾ ਗਿਆ ਸੀ। ਅੱਜ ਦੀ ਤਰੀਕ ਵਿੱਚ ਸਰ੍ਹੀ-ਪੁਲਿਸ-ਸਰਵਿਸ ਦੇ 150 ਤੋਂ ਜਿਆਦਾ ਅਫ਼ਸਰ ਸਰ੍ਹੀ ਵਸਨੀਕਾਂ ਨੂੰ ਸੁਰੱਖਿਅਤ ਰੱਖਣ ਲਈ ਜੀ ਤੋੜ ਮੇਹਨਤ ਕਰ ਰਹੇ ਹਨ। ਇਸ ਪੁਲਿਸ ਬਦਲਾਅ ਦੇ ਸਿਲਸਲੇ ਨੂੰ ਅਗਾਂਹ ਤੋਰਦਿਆਂ ਸਰ੍ਹੀ-ਪੁਲਿਸ-ਸਰਵਿਸ ਦੇ ਹੋਰ ਅਫ਼ਸਰ ਤੈਨਾਤ ਕੀਤੇ ਜਾ ਰਹੇ ਹਨ। ਤਿੰਨ ਪੱਧਰ ਤੇ ਸਰਕਾਰਾਂ ਇਸ ਬਦਲਾਅ ਨੂੰ ਸੁਰੱਖਿਅਤ ਅਤੇ ਨਿਰਪੱਖ ਤਰੀਕੇ ਨਾਲ ਸੇਧ ਦੇ ਰਹੀਆਂ ਹਨ – ਇਹ ਕਿਸੇ ਵੀ ਇਕ ਸਿਆਸਤਦਾਨ ਦਾ ਨਿੱਜੀ ਪ੍ਰੋਜੈਕਟ ਬਿਲਕੁਲ ਨਹੀਂ ਹੈ। ਸਰ੍ਹੀ ਸ਼ਹਿਰ ਦੇ ਨਾਗਰਿਕਾਂ ਦੀ ਨੁਮਾਇੰਦਗੀ ਕਰਦੇ ਪੁਲਿਸ ਬੋਰਡ ਦੀ ਨਿਗਰਾਨੀ ਥੱਲੇ ਸਰ੍ਹੀ-ਪੁਲਿਸ-ਸਰਵਿਸ ਖੁਦ ਇਕ ਅਜ਼ਾਦ ਪੁਲਿਸ ਏਜੰਸੀ ਹੈ।

-ਸਾਰੇ ਵੱਡੇ ਕਨੇਡੀਅਨ ਸ਼ਹਿਰਾਂ ਕੋਲ ਆਪਣੀ ਸਥਾਨਕ ਪੁਲਿਸ ਸਰਵਿਸ ਹੈ ਅਤੇ ਇਸ ਦੀ ਲੋੜ ਵੀ ਹੈ।

ਕਨੇਡਾ ਵਿੱਚ ਕੋਈ ਵੀ ਹੋਰ ਅਜਿਹਾ ਸ਼ਹਿਰ ਨਹੀਂ ਜਿਸ ਦੀ ਅਬਾਦੀ 300,000 ਤੋਂ ਜਿਆਦਾ ਹੋਵੇ ਅਤੇ ਉਹਨਾਂ ਕੋਲ ਆਪਣੀ ਖੁਦ ਦੀ ਮਿਉਨਿਸਪਲ ਪੁਲਿਸ ਨਾ ਹੋਵੇ। ਅਜਿਹਾ ਕਿਉਂ? ਕਿਉਂਕਿ ਕਿਸੇ ਵੀ ਸ਼ਹਿਰ ਨੂੰ ਆਪਣੀ ਮਿਉਨਿਸਪਲ ਪੁਲਿਸ ਵਲੋਂ ਜੋ ਸੇਵਾ ਮਿਲਦੀ ਹੈ, ਉਹ 100% ਸਥਾਨਕ ਸਮਾਜ ਦੀਆਂ ਲੋੜਾਂ ਅਨੁਸਾਰ ਜਵਾਬਦੇਹ ਹੁੰਦੀ ਹੈ। ਇਸ ਨੂੰ ਕਨੇਡਾ ਭਰ ਵਿੱਚਲੇ ਪੁਲਿਸ ਥਾਣਿਆਂ ਵਿੱਚ ਔਟਵਾ ਵਲੋਂ ਬਣੀਆਂ ਰਾਸ਼ਟਰੀ ਨੀਤੀਆਂ, ਸਿਖਲਾਈ ਅਤੇ ਕਾਰਜ-ਪ੍ਰਣਾਲੀਆਂ ਲਾਗੂ ਕਰਕੇ ਵਸ ਵਿੱਚ ਨਹੀਂ ਰੱਖਿਆ ਜਾਂਦਾ। ਪਿਛੇ ਜਿਹੇ ਆਰ-ਸੀ-ਐਮ-ਪੀ ਕਮਿਸ਼ਨਰ ਨੇ ਨੌਵਾ ਸਕੋਸ਼ੀਆ ਕਤਲੇਆਮ ਜਾਂਝ ਵਿੱਚ ਟਿੱਪਣੀ ਕਰਦਿਆਂ ਇਹ ਕਿਹਾ, "ਮੇਰਾ ਖਿਆਲ ਹੈ ਕਿ ਕਿਸੇ ਵੀ ਸ਼ਹਿਰ ਅਤੇ ਸੂਬੇ ਦੀ ਅਣਗਹਿਲੀ ਹੋਵੇਗੀ ਜੇ ਉਹ ਆਪਣੀਆਂ ਪੁਲਿਸ ਸੇਵਾਵਾਂ ਦੀ ਇਹ ਪੱਕਾ ਕਰਨ ਲਈ ਘੋਖ ਨਹੀਂ ਕਰਦੇ ਕਿ ਕੀ ਇਹ ਉਹਨਾਂ ਦੀਆਂ ਲੋੜਾਂ ਪੂਰੀਆਂ ਵੀ ਕਰਦੀ ਹੈ? ਆਮ ਤੌਰ 'ਤੇ ਸਾਨੂੰ (ਆਰ-ਸੀ-ਐਮ-ਪੀ) ਉਹ ਪੁਲਿਸ ਸੇਵਾ ਪ੍ਰਦਾਨ ਕਰਨ ਲਈ ਕਿਹਾ ਜਾਂਦਾ ਹੈ ਜਿਸ ਲਈ ਸਾਡੇ ਕੋਲ ਸਾਧਨ ਹੀ ਨਹੀਂ।"

-ਐਸ ਵੇਲੇ ਆਰ-ਸੀ-ਐਮ-ਪੀ ਵਲੋਂ ਸਰ੍ਹੀ ਦੇ ਵਸਨੀਕਾਂ ਦੀ ਖਤਰਨਾਕ ਢੰਗ ਨਾਲ ਅਧੂਰੀ ਸੇਵਾ ਕੀਤੀ ਜਾ ਰਹੀ ਹੈ।

ਆਰ-ਸੀ-ਐਮ-ਪੀ ਦੀ ਯੂਨੀਅਨ ਵਲੋਂ ਇਹ ਮੰਨਦਿਆਂ ਕਿਹਾ ਗਿਆ ਹੈ ਕਿ ਆਰ-ਸੀ-ਐਮ-ਪੀ ਕੋਲ ਸਾਧਨਾਂ ਦੀ ਕਾਫੀ ਘਾਟ ਹੈ। ਭਰਤੀ ਦੀਆਂ ਇਹ ਚਣੌਤੀਆਂ ਲੋਕਾਂ ਦੀ ਸੁਰੱਖਿਆ ਦੇ ਸੱਭ ਤੋਂ ਅਹਿਮ ਹਿੱਸੇ – ਲੋੜ ਪੈਣ 'ਤੇ ਪੁਲਿਸ ਪਹੁੰਚਣ 'ਤੇ ਪ੍ਰਭਾਵ ਪਾਉਂਦੀਆਂ ਹਨ। ਜਦੋਂ ਦੇ ਸਾਡੇ ਸਰ੍ਹੀ-ਪੁਲਿਸ-ਸਰਵਿਸ ਅਫ਼ਸਰ ਸਰ੍ਹੀ ਥਾਣਿਆਂ ਵਿੱਚ ਤੈਨਾਤ ਹੋਣੇ ਸ਼ੁਰੂ ਹੋਏ, ਅਜਿਹੀਆਂ ਕਈ ਘਟਨਾਵਾਂ ਹੋਈਆਂ ਹਨ ਜਦੋਂ ਬਿਨਾਂ ਪੂਰੇ ਸਾਧਨਾਂ ਤੋਂ ਅਫ਼ਸਰਾਂ ਦਾ ਸਾਹਮਣਾ ਖਤਰਨਾਕ ਹਾਲਾਤ ਨਾਲ ਹੋਇਆ ਹੈ। ਸੱਚ ਇਹ ਹੈ ਕਿ ਸਰ੍ਹੀ ਦੀ ਮੁੱਢਲੀ ਕਤਾਰ ਦੇ ਅਫ਼ਸਰਾਂ ਦੀ ਗਿਣਤੀ ਐਨੀ ਘੱਟ ਹੈ ਕਿ ਉਹ ਆਰ-ਸੀ-ਐਮ-ਪੀ ਵਲੋਂ ਸਰ੍ਹੀ ਲਈ ਨਿਸ਼ਚਤ ਕੀਤੇ ਪੁਲਿਸ ਕਰਮਚਾਰੀਆਂ ਦੇ ਅੰਕੜੇ ਤੋਂ ਕਾਫੀ ਥੱਲੇ ਘੱਟ ਸਟਾਫ਼ ਨਾਲ ਕੰਮ ਚਲਾ ਰਹੀ ਹੈ। ਇਸ ਦਾ ਮਤਲੱਬ ਹੈ ਹੋਰ ਵੀ ਘੱਟ ਪੁਲਿਸ ਅਫ਼ਸਰ 911 ਕਾਲਾਂ ਦੇ ਜੁਆਬ ਵਿੱਚ ਜਾ ਰਹੇ ਹਨ, ਲੰਬਾ ਇੰਤਜ਼ਾਰ ਕਰਨਾ ਪੈ ਰਿਹਾ ਹੈ, ਅਤੇ ਵਾਰਦਾਤਾਂ ਹੋਣ ਤੋਂ ਰੋਕਣ ਲਈ ਪੁਲਿਸ ਕੋਲ ਕੋਈ ਸਮਾਂ ਨਹੀਂ। ਪੂਰੇ ਅਸਰਦਾਰ ਹੋਣ ਲਈ, ਮੁੱਡਲੀ ਕਤਾਰ ਦੇ ਪੁਲਿਸ ਅਫ਼ਸਰਾਂ ਨੂੰ ਸਮਾਜ ਵਿੱਚ ਵਿਚਰਣ ਅਤੇ ਉਹਨਾਂ ਕਾਰਜਾਂ ਵਿੱਚ ਪਹਿਲਕਦਮੀਂ ਕਰਨ ਲਈ ਸਮਾਂ ਹੋਣਾ ਚਾਹੀਦਾ ਹੈ ਜੋ ਜ਼ੁਰਮ ਰੋਕਦੇ ਹਨ, ਇਹ ਨਹੀਂ ਕਿ ਸਿਰਫ ਜ਼ੁਰਮ ਹੋਣ ਤੋਂ ਬਾਅਦ ਕਾਰਵਾਈ ਲਈ ਪਹੁੰਚਣ।

-ਆਰ-ਸੀ-ਐਮ-ਪੀ ਲਈ ਕੇਂਦਰ ਤੋਂ ਮਿਲਦੀ ਸਬਸਿਡੀ ਸ਼ਰਤਾਂ ਰਹਿਤ ਨਹੀਂ ਹੈ।

ਕੇਂਦਰ ਦੀ ਸਰਕਾਰ ਤੋਂ ਆਰ-ਸੀ-ਐਮ-ਪੀ ਨਾਲ ਠੇਕਾ ਹੋਣ ਕਾਰਣ ਸਰ੍ਹੀ ਨੂੰ ਮਿਲਦੀ 10% ਸਬਸਿਡੀ ਬਾਰੇ ਬਹੁਤ ਵਧਾ-ਚੜਾਅ ਕੇ ਦਸਿਆ ਜਾ ਰਿਹਾ ਹੈ। ਭਾਂਵੇ ਇਹ ਟੈਕਸ-ਪੇਅਰਾਂ ਲਈ ਬਹੁਤ ਸ਼ਾਨਦਾਰ ਡੀਲ ਲਗਦੀ ਹੋਵੇ, ਇਸ ਦੀਆਂ ਕੁਝ ਸ਼ਰਤਾਂ ਹਨ। ਲੈਣੇ ਦੇ ਦੇਣੇ ਵੀ ਪੈਂਦੇ ਹਨ ਜਦੋਂ ਆਰ-ਸੀ-ਐਮ-ਪੀ ਸਰ੍ਹੀ ਦੇ ਅਫ਼ਸਰਾਂ ਨੂੰ ਬੀ ਸੀ ਜਾਂ ਮੁਲਕ ਵਿੱਚ ਕਿਤੇ ਵੀ ਹੋਰ ਥਾਵਾਂ 'ਤੇ ਮੰਗ ਪੂਰੀ ਕਰਨ ਲਈ ਤੈਨਾਤ ਕਰ ਸਕਦੀ ਹੈ – ਜਿਵੇਂ ਅਲਬਰਟਾ ਅਤੇ ਉਂਟਾਰੀਓ ਵਿੱਚ ਟਰੱਕ ਰੋਸ-ਮੁਜ਼ਾਹਰੇ ਲਈ, ਫੇਰੀ 'ਤੇ ਆਏ ਖਾਸ ਮਹਿਮਾਨ ਦੇ ਸੁਰੱਖਿਆ ਦਲ ਲਈ, ਦੂਰ-ਦੁਰੇਡੀਆਂ ਥਾਵਾਂ 'ਤੇ ਲਗੇ ਆਰ-ਸੀ-ਐਮ-ਪੀ ਅਫ਼ਸਰਾਂ ਨੂੰ ਛੁੱਟੀ 'ਤੇ ਦਮ ਦੁਆਉਣ ਲਈ। ਮੁਕਦੀ ਗੱਲ ਇਹ ਹੈ ਕਿ ਕਿਸੇ ਵੀ ਮੌਕੇ 'ਤੇ ਸਰ੍ਹੀ ਦੇ ਨਾਗਰਿਕਾਂ ਦੀ ਸੇਵਾ ਲਈ ਆਰ-ਸੀ-ਐਮ-ਪੀ ਦੇ 10% ਘੱਟ ਸਾਧਨ ਹੋ ਸਕਦੇ ਹਨ। ਸਰ੍ਹੀ ਦੇ ਵਸਨੀਕਾਂ ਨੂੰ ਸਟਾਫ ਦੀਆ ਆਮ ਬਦਲੀਆਂ ਅਤੇ ਖਾਲੀ ਅਸਾਮੀਆਂ ਨਾਲ ਵੀ ਨਜਿੱਠਣਾ ਪੈਂਦਾ ਹੈ ਜਦੋਂ ਆਰ-ਸੀ-ਐਮ-ਪੀ ਅਫ਼ਸਰ ਆਪਣੇ ਕਾਰਜ-ਕਾਲ ਦੌਰਾਨ ਸ਼ਹਿਰੋ-ਸ਼ਹਿਰ ਅਤੇ ਸੂਬੇ ਤੋਂ ਹੋਰ ਸੂਬੇ ਵਿੱਚ ਬਦਲਦੇ ਰਹਿੰਦੇ ਹਨ। ਦੂਜੇ ਪਾਸੇ ਸਰ੍ਹੀ-ਪੁਲਿਸ-ਸਰਵਿਸ ਦੇ ਬਹੁਤੇ ਅਫ਼ਸਰ ਆਪਣਾ ਸਾਰਾ ਕਾਰਜ-ਕਾਲ ਸਰ੍ਹੀ ਦੇ ਨਾਗਰਿਕਾਂ ਦੀ ਸੇਵਾ ਵਿੱਚ ਕਢਣਗੇ। ਅਸੀਂ ਸਰ੍ਹੀ-ਪੁਲਿਸ-ਸਰਵਿਸ ਨੂੰ ਸਰ੍ਹੀ ਦੀਆਂ ਲੋੜਾਂ ਅਤੇ ਸਾਡੇ ਅਫ਼ਸਰਾਂ ਦੀ ਸੁਰੱਖਿਆ ਲਈ ਉਚਿਤ ਤੌਰ 'ਤੇ ਸਟਾਫ ਰੱਖ ਕੇ ਦੇਣ ਲਈ ਵਚਨਬੱਧ ਹਾਂ।

-ਆਰ-ਸੀ-ਐਮ-ਪੀ ਅਤੇ ਸਰ੍ਹੀ-ਪੁਲਿਸ-ਸਰਵਿਸ ਦੇ ਪੁਲਿਸ ਪ੍ਰਬੰਧਾਂ ਲਈ ਖ਼ਰਚੇ ਵਿੱਚ ਕੋਈ ਖਾਸ ਫਰਕ ਨਹੀਂ।

ਕਈ ਸਿਆਸਤਦਾਨ ਆਰ-ਸੀ-ਐਮ-ਪੀ ਅਤੇ ਸਰ੍ਹੀ-ਪੁਲਿਸ-ਸਰਵਿਸ ਦੇ ਪੁਲਿਸ ਪ੍ਰਬੰਧਾਂ ਲਈ ਖ਼ਰਚੇ ਵਿੱਚ ਫਰਕ ਨੂੰ ਬਹੁਤ ਜ਼ਿਆਦਾ ਵੱਧਾ-ਘਟਾ ਕੇ ਪੇਸ਼ ਕਰ ਰਹੇ ਹਨ। ਇਹਨਾਂ ਭੁਲੇਖਾਪਾਊ ਬਿਆਨ ਵਿੱਚ ਇਹਨਾਂ ਸਿਆਸਤਦਾਨਾਂ ਨੇ ਆਰ-ਸੀ-ਐਮ-ਪੀ ਦੀਆਂ ਤਨਖਾਹਾਂ ਵਿੱਚ ਹੋਏ ਵਾਧੇ ਨੂੰ ਨਜ਼ਰ-ਅੰਦਾਜ਼ ਕਰ ਦਿਤਾ, ਆਰ-ਸੀ-ਐਮ-ਪੀ ਅਫ਼ਸਰਾਂ ਦੀ ਗਲਤ ਗਿਣਤੀ ਵਰਤੀ, ਅਤੇ ਲਾਗਤ ਤੇ ਕੇਂਦਰੀ ਸਬਸਿਡੀ ਨੂੰ ਵੱਧਾ-ਚੜਾ ਕੇ ਦਸਿਆ। ਅਜਿਹੇ ਵੱਧਾ ਕੇ ਦਸੇ ਨੰਬਰਾਂ ਨੂੰ ਸਿਰਫ ਚੋਣਾਂ ਦੀ ਸਿਆਸਤ ਹੀ ਕਿਹਾ ਜਾ ਸਕਦਾ ਹੈ। ਮਿਉਨਿਸਪਲ ਪੁਲਿਸ ਸੇਵਾ ਨਾਗਰਿਕਾਂ ਰਾਹੀਂ ਨਿਗਰਾਨੀ, ਜਨਤਾ ਨੂੰ ਵੱਧ ਜਵਾਬਦੇਹੀ ਅਤੇ ਹੋਰ ਵੀ ਜਿਆਦਾ ਪਾਰਦਰਸ਼ਤਾ ਨਾਲ ਮਿਲਦੀ ਹੈ। ਜੇਕਰ ਮਿਉਨਿਸਪਲ ਪੁਲਿਸ ਆਰ-ਸੀ-ਐਮ-ਪੀ ਦੇ ਮੁਕਾਬਲੇ ਐਨੀ ਹੀ ਜ਼ਿਆਦਾ ਮਹਿੰਗੀ ਹੁੰਦੀ, ਤਾਂ ਕਨੇਡਾ ਦੇ ਹਰ ਵੱਡੇ ਸ਼ਹਿਰ ਨੇ ਠੇਕੇ 'ਤੇ ਇਹ ਸਰਵਿਸ ਕਿਉਂ ਨਾ ਦੇ ਦਿਤੀ ਹੁੰਦੀ? ਇਸ ਦੌਰਾਨ ਬੀ ਸੀ ਅਤੇ ਅਲਬਰਟਾ ਨਵੇਂ ਅਜ਼ਾਦ ਸੂਬਾਈ ਪੁਲਿਸ ਪ੍ਰਬੰਧਾਂ ਬਾਰੇ ਵਿਚਾਰ ਕਰ ਰਹੇ ਹਨ। ਅਸਲ ਵਿੱਚ ਤੱਥ ਇਹ ਹੈ ਕਿ ਸਰ੍ਹੀ ਹੀ ਇਕ ਅਜਿਹਾ ਵੱਡਾ ਬਰਾਬਰ ਦਾ ਸ਼ਹਿਰ ਹੈ ਜਿਸ ਦੀ ਆਪਣੀ ਖੁਦ-ਮੁਖਤਿਆਰ ਪੁਲਿਸ ਸੇਵਾ ਨਹੀਂ ਹੈ। ਤਰਕ ਤੁਹਾਨੂੰ ਇਹ ਸਾਬਤ ਕਰੇਗਾ ਕਿ ਦੋਵਾਂ ਦੇ ਖ਼ਰਚੇ ਵਿੱਚ ਬਹੁਤਾ ਜ਼ਿਆਦਾ ਫਰਕ ਨਹੀਂ, ਖਾਸ ਤੌਰ 'ਤੇ ਸਰ੍ਹੀ ਜਿਡੇ ਸ਼ਹਿਰ ਵਿੱਚ, ਪਰ ਸਥਾਨਕ ਪੁਲਿਸ ਸੇਵਾ ਦੇ ਫਾਇਦੇ ਕਾਫੀ ਜ਼ਿਆਦਾ ਹਨ।

ਕੀ ਸਰ੍ਹੀ ਦੇ ਪੁਲਿਸ ਬਦਲਾਅ ਨੂੰ ਚੁਣੌਤੀਆਂ ਆਈਆਂ?

ਹਾਂ, ਪਰ ਉਹਨਾਂ ਕਾਰਨਾਂ ਕਰਕੇ ਨਹੀਂ ਜੋ ਵਸਨੀਕਾਂ ਨੂੰ ਦਸੇ ਜਾ ਰਹੇ ਹਨ। ਆਰ-ਸੀ-ਐਮ-ਪੀ ਵਿੱਚ ਕਈਆਂ ਨੇ ਅਸਰਦਾਰ, ਕੁਸ਼ਲ ਅਤੇ ਸੁਰੱਖਿਅਤ ਬਦਲਾਅ ਲਈ ਸਰ੍ਹੀ-ਪੁਲਿਸ-ਸਰਵਿਸ ਨੂੰ ਸਹਿਯੋਗ ਦੇ ਕੇ ਕੰਮ ਕਰਨ ਦੀ ਥਾਂ ਵਿਰੋਧ ਵਾਲੀ ਪਹੁੰਚ ਅਪਣਾ ਲਈ ਹੈ। ਇਸ ਪਹੁੰਚ ਨੇ ਅੜਚਣਾਂ, ਨਪੇਰੇ ਚਾੜਣ ਵਿੱਚ ਦੇਰੀ ਅਤੇ ਅਖੀਰ ਵਿੱਚ ਖ਼ਰਚਾ ਹੋਰ ਜੋੜ ਦਿਤਾ ਹੈ।

ਤੁਹਾਡੇ ਕੋਲ ਉਹਨਾਂ ਵਿਅਕਤੀਆਂ ਨੂੰ ਇਕੱਠੇ ਕਰਕੇ ਬਣਾਈ ਇਕ ਵੱਧ ਰਹੀ ਨਵੀਂ ਪੁਲਿਸ ਸੇਵਾ ਹੈ ਜਿਹਨਾਂ ਨੇ ਸਰ੍ਹੀ ਸ਼ਹਿਰ ਦੇ ਵਸਨੀਕਾਂ ਦੀ ਸੇਵਾ ਕਰਨ ਦਾ ਫ਼ੈਸਲਾ ਕੀਤਾ ਹੈ। ਉਹ ਅਜਿਹੀ ਨਵੀਨ ਪੁਲਿਸ ਸੇਵਾ ਕਾਇਮ ਕਰਨ ਲਈ ਬਹੁਤ ਮਿਹਨਤ ਕਰ ਰਹੇ ਹਨ ਜੋ ਸਰ੍ਹੀ ਦੇ ਨਾਗਰਿਕਾਂ ਦੀਆਂ ਤਰਜੀਹਾਂ ਅਤੇ ਲੋੜਾਂ ਪ੍ਰਤੀ ਜੁਆਬਦੇਹ ਹੋਵੇਗੀ। ਸਰ੍ਹੀ-ਪੁਲਿਸ-ਸਰਵਿਸ ਅਤੇ ਪੁਲਿਸ ਬਦਲਾਅ ਸਬੰਧੀ ਹੋਰ ਜਾਣਕਾਰੀ ਲਈ ਕਿਰਪਾ ਕਰਕੇ www.surreypolice.ca ਅਤੇ www.surreypoliceboard.ca 'ਤੇ ਜਾਓ।

ਤਹਿ ਦਿਲੋਂ,

ਰਿਕ ਸਟੂਅਰਟ, ਪ੍ਰਧਾਨ ਸਰ੍ਹੀ ਪੁਲਿਸ ਯੂਨੀਅਨ



Archive

RECENT STORIES

ਫਾਸ਼ੀਵਾਦ, ਮਨੂੰਵਾਦ ਅਤੇ ਨਸਲਵਾਦ ਖਿਲਾਫ ਲੜਨ ਵਾਲੇ ਯੋਧੇ ਡਾਕਟਰ ਹਰੀ ਸ਼ਰਮਾ

Posted on March 17th, 2023

ਦਲ ਖ਼ਾਲਸਾ ਨੇ ਜੀ-20 ਮੁਲਕਾਂ ਨੂੰ ਖਤ ਭੇਜ ਕੇ ਹਿੰਦੂ-ਭਾਰਤ ਅੰਦਰ ਸਿੱਖਾਂ ਨਾਲ ਹੋ ਰਹੇ ਜ਼ੁਲਮਾਂ ਅਤੇ ਜ਼ਿਆਦਤੀਆਂ ਦੀ ਦਾਸਤਾਨ ਦੱਸੀ

Posted on March 7th, 2023

ਕੈਨੇਡਾ ਦੇ ਵਿਰਾਸਤੀ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੁਸਾਇਟੀ ਦੇ ਚੋਣ ਨਤੀਜਿਆਂ ਵਿੱਚ ਭਾਈ ਮਨਿੰਦਰ ਸਿੰਘ ਗਿੱਲ ਦੀ ਸੰਗਤ ਪ੍ਰਵਾਨਤ ਸਰਬ ਸਾਂਝੀ ਸਲੇਟ ਦੀ ਸ਼ਾਨਦਾਰ ਜਿੱਤ

Posted on March 6th, 2023

ਸਿਆਟਲ ਵਿੱਚ ਜਾਤੀ ਵਿਤਕਰੇ ਵਿਰੱਧ ਕਾਨੂੰਨ : ਕੈਨੇਡਾ ਵਿੱਚ ਵੀ ਅਜਿਹੇ ਕਦਮ ਚੁੱਕਣ ਦੀ ਲੋੜ

Posted on February 23rd, 2023

ਕੈਨੇਡਾ ਵਿੱਚ ਪੰਜਾਬੀ ਬੋਲੀ ਦਾ ਸਥਾਨ

Posted on February 13th, 2023

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਆਲ ਇੰਡੀਆ ਇੰਟਰ ਵਰਸਿਟੀ ਹਾਕੀ ਟਰਾਫੀ ਜਿੱਤੀ

Posted on February 12th, 2023

ਗੁਰਮੁਖੀ ਦੀ ਉਤਪਤੀ ਤੇ ਵਿਗਾਸ

Posted on February 12th, 2023

ਭਾਰਤੀ ਹਾਕੀ: ਕੀ ਭਾਰਤੀ ਹਾਕੀ ਟੀਮ ਨੂੰ ਓਡੀਸ਼ਾ FIH ਵਿਸ਼ਵ ਕੱਪ, 2023 ਲਈ ਵਾਸਤਵਿਕ ਉਮੀਦਾਂ ਸਨ?

Posted on February 6th, 2023

170 ਸਾਲ ਪਹਿਲਾਂ ਪੰਜਾਬ ਵਿੱਚ ਇਸਾਈ ਮਿਸ਼ਨਰੀਆਂ ਵਲੋਂ ਧਰਮ ਬਦਲਣ ਦੀ ਮੁਹਿੰਮ ਸ਼ੁਰੂ ਕਰਨੀ ਤੇ ਫਿਰ ਬੰਦ ਕਰਨੀ

Posted on February 6th, 2023

ਬਰਾੜ ਦੀ ਇੰਟਰਵਿਉ ਮੋਦੀ ਸਰਕਾਰ ਦੀ ਸ਼ੈਤਾਨੀ ਸੋਚ ਦੀ ਉਪਜ : ਦਲ ਖ਼ਾਲਸਾ

Posted on February 1st, 2023

ਪੰਜਾਬ ਵਿੱਚ ਸੰਯੁਕਤ ਰਾਸ਼ਟਰ ਅਧੀਨ ਰੈਫਰੈੰਡਮ ਕਰਵਾਇਆ ਜਾਵੇ: ਦਲ ਖ਼ਾਲਸਾ

Posted on January 31st, 2023

ਆਰੀਆ ਲੋਕ ਕੌਣ ਸਨ ਅਤੇ ਪੰਜਾਬੀ ਪਹਿਚਾਣ ਵਿੱਚ ਆਰੀਆਵਾਂ ਦਾ ਯੋਗਦਾਨ

Posted on January 4th, 2023