Posted on October 18th, 2022
ਗਿਆਨੀ ਕੇਵਲ ਸਿੰਘ ਨਿਰਦੋਸ਼ ਦੀਆਂ ਪੰਜ ਕਿਤਾਬਾਂ ਰਿਲੀਜ਼ ਕਰਨ ਸਮੇਂ ਦੀ ਤਸਵੀਰ
ਸਰੀ: ਸਿੱਖ ਪੰਥ ਦੀ ਸਤਿਕਾਰਯੋਗ ਸ਼ਖਸੀਅਤ, ਨਾਮਵਰ ਲਿਖਾਰੀ ਅਤੇ ਉਸਤਾਦ ਢਾਡੀ ਗਿਆਨੀ ਕੇਵਲ ਸਿੰਘ ਨਿਰਦੋਸ਼ ਕਿਸੇ ਜਾਣਕਾਰੀ ਦੇ ਮੁਹਤਾਜ ਨਹੀਂ। ਪਿਛਲੇ ਕੁਝ ਅਰਸੇ ਤੋਂ ਗਿਆਨੀ "ਨਿਰਦੋਸ਼" ਜੀ ਦੀ ਸਿਹਤ ਨਾਸਾਜ਼ ਚੱਲ ਰਹੀ ਹੈ, ਪਰ ਮਾਨਸਿਕ ਤੌਰ ਤੇ ਪੂਰੀ ਚੜ੍ਹਦੀ ਕਲਾ ਵਿੱਚ ਹਨ। ਸਰੀਰਕ ਢਿੱਲ-ਮਠ ਦੇ ਬਾਵਜੂਦ ਗਿਆਨੀ ਜੀ ਨੇ ਸਾਹਿਤ ਰਚਨਾ ਜਾਰੀ ਰੱਖੀ ਅਤੇ ਪਿਛਲੇ ਚਾਰ ਸਾਲਾਂ ਵਿੱਚ ਉਨ੍ਹਾਂ ਦੀਆਂ ਪੰਜ ਕਿਤਾਬਾਂ ਛਪੀਆਂ ਹਨ। ਗਿਆਨੀ ਕੇਵਲ ਸਿੰਘ "ਨਿਰਦੋਸ਼" ਜੀ ਦੀਆਂ ਕਿਤਾਬਾਂ ਦਾ ਲੋਕ ਅਰਪਣ ਸਮਾਗਮ ਖਾਲਸਾ ਲਾਇਬ੍ਰੇਰੀ, ਸਰੀ ਵਿਖੇ ਕੀਤਾ ਗਿਆ।
ਇਸ ਮੌਕੇ 'ਤੇ ਬੀ ਸੀ ਦੀਆਂ ਵੱਖ ਵੱਖ ਸਾਹਿਤ ਸਭਾਵਾਂ, ਸਿੱਖ ਜਥੇਬੰਦੀਆਂ ਅਤੇ ਅਹਿਮ ਸ਼ਖ਼ਸੀਅਤਾਂ ਨੇ ਹਾਜ਼ਰੀ ਲਵਾਈ। ਗਿਆਨੀ ਨਿਰਦੋਸ਼ ਜੀ ਨੇ ਜੀਵਨ ਦੀਆਂ ਸਿਹਤ ਚੁਣੌਤੀਆਂ ਦੇ ਬਾਵਜੂਦ ਲਿਖਣ ਸੰਘਰਸ਼ ਬਾਰੇ ਰੋਸ਼ਨੀ ਪਾਈ। ਇਸ ਮੌਕੇ ਤੇ ਪੰਜਾਬੀ ਸਾਹਿਤ ਸਭਾ ਮੁਢਲੀ (ਰਜਿ.) ਵੱਲੋਂ ਸਭਾ ਦੀ ਸਾਬਕਾ ਪ੍ਰਧਾਨ ਨਿਰਦੋਸ਼ ਜੀ ਨੂੰ ਜੀਵਨ ਭਰ ਦੀ ਸਾਹਿਤਕ ਦੇਣ ਅਤੇ ਪ੍ਰਾਪਤੀਆਂ ਲਈ ਸਭਾ ਦੇ ਕੋਆਰਡੀਨੇਟਰ ਡਾ ਗੁਰਵਿੰਦਰ ਸਿੰਘ ਅਤੇ ਸਕੱਤਰ ਸੁਰਜੀਤ ਸਿੰਘ ਸਹੋਤਾ ਸਮੇਤ ਸਮੂਹ ਮੈਂਬਰਾਂ ਵੱਲੋਂ ਸਨਮਾਨਤ ਕੀਤਾ ਗਿਆ। *ਨਿਰਦੋਸ਼ ਜੀ ਨੂੰ ਸਨਮਾਨਤ ਕਰਦੇ ਹੋਏ ਪੰਜਾਬੀ ਸਾਹਿਤ ਸਭਾ ਮੁੱਢਲੀ ਦੇ ਮੈਂਬਰਾਨ
ਇਤਫਾਕ ਵਾਲੀ ਗੱਲ ਹੈ ਕਿ ਗਿਆਨੀ ਜੀ ਦੀਆਂ 32 ਪੁਸਤਕਾਂ ਵਿੱਚੋਂ ਇੱਕ ਕਿਤਾਬ "ਲੋਹ ਪੁਰਸ਼ ਬਾਬਾ ਬੰਦਾ ਸਿੰਘ ਬਹਾਦਰ" ਮਹਾਨ ਸਿੱਖ ਸੂਰਮੇ ਨੂੰ ਸਮਰਪਤ ਹੈ ਤੇ ਅੱਜ ਪੁਸਤਕ ਰਿਲੀਜ਼ ਸਮਾਰੋਹ ਵੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਤਿੱਨ ਸੌ ਬਵੰਜਾਵੇਂ ਜਨਮ ਦਿਨ ਤੇ ਹੋਇਆ। ਇਸ ਮੌਕੇ ਤੇ ਬੁਲਾਰਿਆਂ ਵਿਚ ਡਾ ਪੂਰਨ ਸਿੰਘ ਗਿੱਲ, ਡਾ ਗੁਰਵਿੰਦਰ ਸਿੰਘ, ਸੁਰਜੀਤ ਸਿੰਘ, ਗੁਰਪ੍ਰੀਤ ਸਿੰਘ ਸਹੋਤਾ, ਜਗਤਾਰ ਸਿੰਘ ਸੰਧੂ, ਬਿੱਕਰ ਸਿੰਘ ਖੋਸਾ, ਸੁਰਜੀਤ ਸਿੰਘ ਸਹੋਤਾ, ਢਾਡੀ ਭਾਈ ਸੁੱਖ ਨਿਰੰਜਣ ਸਿੰਘ, ਉਸਤਾਦ ਸਾਰੰਗੀ ਮਾਸਟਰ ਚਮਕੌਰ ਸਿੰਘ ਸੇਖੋਂ, ਬਲਦੇਵ ਰੋਡੇ, ਪਵਨ ਗਿੱਲਾਂ ਵਾਲਾ ਅਤੇ ਅਮਰੀਕ ਪਲਾਹੀ ਸਮੇਤ ਵੱਖ-ਵੱਖ ਸ਼ਖ਼ਸੀਅਤਾਂ ਸ਼ਾਮਲ ਸਨ। ਸਮਾਗਮ ਦਾ ਸੰਚਾਲਨ ਲਖਜੀਤ ਸਿੰਘ ਸਾਰੰਗ ਨੇ ਬਾਖ਼ੂਬੀ ਨਿਭਾਇਆ। ਇਸ ਸਮਾਗਮ ਸਰੀ ਸਥਿਤ ਖ਼ਾਲਸਾ ਲਾਇਬਰੇਰੀ ਵਿਖੇ ਕੀਤਾ ਗਿਆ, ਜਿੱਥੇ ਕਿ ਗਿਆਨੀ ਜੀ ਦੀਆਂ ਪੁਸਤਕਾਂ ਦਾ ਸੈੱਟ ਵੀ ਲਾਇਬਰੇਰੀ ਪ੍ਰਬੰਧਕਾਂ ਨੂੰ ਭੇਟ ਕੀਤਾ ਗਿਆ।
Posted on March 17th, 2023
Posted on March 7th, 2023
Posted on March 6th, 2023
Posted on February 23rd, 2023
Posted on February 13th, 2023
Posted on February 12th, 2023
Posted on February 12th, 2023
Posted on February 6th, 2023
Posted on February 6th, 2023
Posted on February 1st, 2023
Posted on January 31st, 2023
Posted on January 4th, 2023