Posted on December 26th, 2022
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
ਵੈਨਕੂਵਰ-ਕਿਲੋਨਾ ਰੂਟ ‘ਤੇ ਲੂਨ ਲੇਕ ਐਗਜ਼ਿਟ ਕੋਲ ਬੱਸ ਪਲਟਣ ਕਾਰਨ ਕੱਲ੍ਹ ਚਾਰ ਮੌਤਾਂ ਹੋ ਗਈਆਂ ਤੇ ਪੰਜਾਹ ਦੇ ਕਰੀਬ ਮੁਸਾਫ਼ਰਾਂ ਨੂੰ ਜ਼ਖਮੀ ਹਾਲਤ ‘ਚ ਹਸਪਤਾਲ ਪਹੁੰਚਾਇਆ ਗਿਆ। ਇਨ੍ਹਾਂ ‘ਚੋਂ ਦੋ ਦੀ ਹਾਲਤ ਨਾਜ਼ੁਕ ਹੈ।
ਇਸ ਹਾਦਸੇ ‘ਚ ਚਾਰ ਮਹੀਨੇ ਪਹਿਲਾਂ ਵਰਕ ਪਰਮਿਟ ‘ਤੇ ਕੈਨੇਡਾ ਪੁੱਜੇ ਕਰਨਜੋਤ ਸਿੰਘ ਸੋਢੀ ਦੀ ਵੀ ਮੌਤ ਹੋਈ ਹੈ, ਜਿਸਦਾ ਪਿੰਡ ਬੁਤਾਲਾ (ਅੰਮ੍ਰਿਤਸਰ) ਸੀ।
41 ਸਾਲਾ ਮ੍ਰਿਤਕ ਕਰਨਜੋਤ ਸਿੰਘ ਓਲੀਵਰ ਦੀ ਇੱਕ ਵਾਇਨਰੀ ‘ਚ ਮੌਜੂਦ ਰੈਸਟੋਰੈਂਟ ‘ਤੇ ਖ਼ਾਨਸਾਮੇ (ਸ਼ੈੱਫ) ਵਜੋਂ ਕੰਮ ਕਰਦਾ ਸੀ ਤੇ ਵੈਨਕੂਵਰ ਵਿਖੇ ਆਪਣੇ ਪੇਂਡੂ ਕੋਲ ਮਿਲਣ ਆ ਰਿਹਾ ਸੀ। ਮੌਸਮ ਖ਼ਰਾਬ ਹੋਣ ਕਰਕੇ ਉਸਨੇ ਬੱਸ ਵਿੱਚ ਜਾਣਾ ਸੁਰੱਖਿਅਤ ਸਮਝਿਆ ਪਰ ਸੜਕ ‘ਤੇ ਬੇਹੱਦ ਤਿਲਕਣ ਹੋਣ ਕਾਰਨ ਬੱਸ ਹੀ ਪਲਟ ਗਈ।
ਕਰਨਜੋਤ ਸਿੰਘ ਪਤਨੀ ਅਤੇ ਇੱਕ ਬੇਟੇ-ਬੇਟੀ ਸਮੇਤ ਪੰਜਾਬ ‘ਚ ਵੱਡਾ ਪਰਿਵਾਰ ਛੱਡ ਗਿਆ ਹੈ। ਹੋਰ ਮ੍ਰਿਤਕਾਂ ਬਾਰੇ ਅਜੇ ਜਾਣਕਾਰੀ ਨਹੀਂ ਮਿਲ ਸਕੀ।
Posted on January 4th, 2023
Posted on December 30th, 2022
Posted on December 29th, 2022
Posted on December 27th, 2022
Posted on December 26th, 2022
Posted on December 25th, 2022
Posted on December 25th, 2022
Posted on December 25th, 2022
Posted on December 25th, 2022
Posted on December 25th, 2022
Posted on December 25th, 2022
Posted on December 25th, 2022