Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

170 ਸਾਲ ਪਹਿਲਾਂ ਪੰਜਾਬ ਵਿੱਚ ਇਸਾਈ ਮਿਸ਼ਨਰੀਆਂ ਵਲੋਂ ਧਰਮ ਬਦਲਣ ਦੀ ਮੁਹਿੰਮ ਸ਼ੁਰੂ ਕਰਨੀ ਤੇ ਫਿਰ ਬੰਦ ਕਰਨੀ

Posted on February 6th, 2023

1849 ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਤੇ ਕਬਜ਼ੇ ਤੋਂ ਬਾਅਦ, ਇਸਾਈ ਮਿਸ਼ਨਰੀਆਂ ਨੇ ਸਰਕਾਰੀ ਸ਼ਹਿ ‘ਤੇ ਅੰਮ੍ਰਿਤਸਰ, ਲਾਹੌਰ ਅਤੇ ਉੱਤਰੀ ਪੱਛਮੀ ਸਰਹੱਦੀ ਸੂਬੇ ਵਿੱਚ ਆਪਣੀਆਂ ਗਤੀਵਿਧੀਆਂ ਸ਼ੁਰੂ ਕੀਤੀਆਂ। 170 ਸਾਲ ਪਹਿਲਾਂ ਮਹਾਰਾਜਾ ਖੜਕ ਸਿੰਘ ਅਤੇ ਮਹਾਰਾਜਾ ਸ਼ੇਰ ਸਿੰਘ ਦੇ ਮਹਿਲਾਂ ਨੂੰ ਇਸਾਈ ਮਿਸ਼ਨਰੀ ਸੁਸਾਇਟੀਆਂ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਸੀ ਅਤੇ ਚਰਚ ਦੇ ਉਦੇਸ਼ਾਂ ਲਈ ਵਰਤਿਆ ਜਾਣ ਲੱਗਿਆ ਸੀ। ਹੁਣ ਵੀ ਬੇਰਿੰਗ ਕਾਲਜ ਬਟਾਲਾ ਦਾ ਪ੍ਰਬੰਧਕੀ ਦਫ਼ਤਰ ਮਹਾਰਾਜਾ ਸ਼ੇਰ ਸਿੰਘ ਦੇ ਮਹਿਲ ਵਿੱਚ ਹੈ।

ਸੌ ਸਾਲ ਤੋਂ ਪਹਿਲਾਂ ਰਾਬਰਟ ਕਲਾਰਕ ਨੇ ਪੰਜਾਬ, ਸਿੰਧ ਅਤੇ ਉੱਤਰੀ ਪੱਛਮੀ ਸਰਹੱਦੀ ਸੂਬਿਆਂ ਵਿੱਚ ਇਸਾਈ ਮਿਸ਼ਨਰੀ ਗਤੀਵਿਧੀਆਂ ਦੀ ਸਥਿਤੀ ਅਤੇ ਸਰਵੇਖਣ ਬਾਰੇ ਇੱਕ ਕਿਤਾਬ ਲਿਖੀ ਸੀ। ਇਸਾਈ ਮਿਸ਼ਨਰੀਆਂ ਅਨੁਸਾਰ 1851 ਵਿਚ ਪੰਜਾਬ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਇਕ ਵੀ ਮੂਲ ਇਸਾਈ ਮੌਜੂਦ ਨਹੀਂ ਸੀ।

ਇਸਾਈ ਮਿਸ਼ਨਰੀਆਂ ਨੇ ਬਹੁਤ ਸਾਰੇ ਸਰਵੇਖਣ ਅਤੇ ਖੋਜਾਂ ਕੀਤੀਆਂ ਅਤੇ ਨਿਸ਼ਚਤ ਕੀਤਾ ਕਿ ਪੰਜਾਬ ਇੱਕ ਵਿਸ਼ੇਸ਼ ਖੇਤਰ ਹੈ। ਪੰਜਾਬ ਦੇ ਕਿਸਾਨ, ਖਾਸ ਕਰਕੇ ਜੱਟ ਸਿੱਖ ਕਿਸਾਨ, ਜੇ ਦੁਨੀਆ ਵਿੱਚ ਨਹੀਂ ਤਾਂ ਭਾਰਤ ਵਿੱਚ ਸਭ ਤੋਂ ਉੱਤਮ ਕਿਸਾਨ ਸਨ।

ਇਸਾਈ ਮਿਸ਼ਨਰੀਆਂ ਨੇ ਅੱਗੇ ਕਿਹਾ ਕਿ ਭਾਰਤ ਵਿੱਚ ਹੋਰ ਲੋਕ ਕਦੇ ਵੀ ਸਹੀ ਢੰਗ ਨਾਲ ਅਤੇ ਜਿਗਰੇ ਨਾਲ ਕਦੇ ਵੀ ਨਹੀਂ ਲੜੇ ਸਨ ਪਰ ਪੰਜਾਬ ਦੇ ਲੋਕ ਆਖਰੀ ਆਦਮੀ ਤੱਕ ਅਤੇ ਆਖਰੀ ਦਮ ਤੱਕ ਲੜੇ ਅਤੇ ਹਾਰ ਤੋਂ ਬਾਅਦ ਵੀ ਪੰਜਾਬ ਦੇ ਲੋਕਾਂ ਨੇ ਹਾਰ ਸਵੀਕਾਰ ਨਹੀਂ ਕੀਤੀ ਅਤੇ ਆਪਣੇ ਅੰਦਰ ਅਜ਼ਾਦੀ ਦੀ ਲੋਅ ਬਲਦੀ ਰੱਖ ਰਹੇ ਸਨ।

ਇਸ ਤੋਂ ਇਲਾਵਾ ਇਸਾਈ ਮਿਸ਼ਨਰੀਆਂ ਨੇ ਇਹ ਵੀ ਨੋਟ ਕੀਤਾ ਕਿ ਭਾਰਤ ਵਿਚ ਦੂਜੇ ਲੋਕਾਂ ਨਾਲ ਲੜਾਈਆਂ ਦੌਰਾਨ, ਉਹ ਲੜਾਈ ਦੇ ਸ਼ੁਰੂਆਤੀ ਦੌਰ ਵਿੱਚ ਹੀ ਸਹੀ ਢੰਗ ਨਾਲ ਇਹ ਨਿਰਧਾਰਤ ਕਰ ਸਕਦੇ ਸਨ ਕਿ ਲੜਾਈ ਕਦੋਂ ਜਿੱਤੀ ਜਾਵੇਗੀ ਅਤੇ ਕਿੰਨਾ ਕੁ ਸਮਾਂ ਬੀਤਣ ਤੋਂ ਬਾਅਦ ਜਿੱਤੀ ਜਾਵੇਗੀ ਪਰ ਸਿੱਖਾਂ ਦੇ ਮਾਮਲੇ ਵਿਚ ਇਹ ਤਰਕ ਸਹੀ ਨਹੀਂ ਸੀ ਕਿਉਂਕਿ ਉਹ ਆਖਰੀ ਸਮੇਂ ਤੱਕ ਇਹ ਨਹੀਂ ਜਾਣ ਸਕਦੇ ਸਨ ਕਿ ਲੜਾਈ ਜਿੱਤੀ ਜਾਵੇਗੀ ਜਾਂ ਨਹੀਂ। ਅੱਗੇ ਜਿੱਤਣ ਤੋਂ ਬਾਅਦ ਵੀ ਉਨ੍ਹਾਂ ਨੂੰ ਯਕੀਨ ਨਹੀਂ ਸੀ ਕਿ ਸਿੱਖ ਭਾਵੇਂ ਹਾਰ ਵੀ ਜਾਣ, ਕਦੇ ਹਾਰ ਮੰਨਣਗੇ ਕਿ ਨਹੀਂ।

ਇਸ ਲਈ ਅਜਿਹੇ ਹਾਲਾਤ ਵਿੱਚ ਇਸਾਈ ਮਿਸ਼ਨਰੀਆਂ ਨੂੰ ਲੱਗਿਆ ਕੇ ਜੇ ਸਿੱਖਾਂ ਨੂੰ ਇਸਾਈ ਬਣਾਇਆ ਜਾਵੇ ਤਾਂ ਇਹ ਬਰਤਾਨਵੀ ਅਤੇ ਇਸਾਈ ਸੰਸਾਰ ਲਈ ਇੱਕ ਬਹੁਤ ਵੱਡੀ ਪ੍ਰਾਪਤੀ ਹੋਵੇਗੀ ਅਤੇ ਸੰਪਤੀ (Asset) ਬਣ ਕੇ ਉਭਰੇਗੀ।

ਇਸਾਈ ਮਿਸ਼ਨਰੀਆਂ ਨੇ ਨੋਟ ਕੀਤਾ ਕਿ ਪੰਜਾਬ ਬਾਕੀ ਭਾਰਤ ਨਾਲੋਂ ਬਿਲਕੁਲ ਵੱਖਰਾ ਸੀ। ਭਾਵੇਂ ਸਿੱਖ ਗਿਣਤੀ ਵਿਚ ਬਹੁਤ ਘੱਟ ਸਨ ਅਤੇ 1849 ਤੋਂ ਬਾਦ ਆਬਾਦੀ ਵਿਚ ਘਟਦੇ ਜਾ ਰਹੇ ਸਨ ਪਰ ਸਿੱਖ ਪ੍ਰਭਾਵ ਪੂਰੇ ਪੰਜਾਬ ਵਿਚ ਮਹਿਸੂਸ ਕੀਤਾ ਜਾ ਸਕਦਾ ਸੀ, ਜਿਸ ਨੇ ਪੰਜਾਬ ਨੂੰ ਬਾਕੀ ਭਾਰਤ ਨਾਲੋਂ ਵੱਖਰਾ ਬਣਾ ਦਿੱਤਾ ਸੀ। ਪੰਜਾਬ ਵਿੱਚ ਸਿੱਖ ਪ੍ਰਭਾਵ ਦੇ ਨਤੀਜੇ ਵਜੋਂ ਪੰਜਾਬ ਦੇ ਮੁਸਲਮਾਨ ਕੱਟੜ ਨਹੀਂ ਸਨ ਅਤੇ ਪੰਜਾਬ ਦੇ ਹਿੰਦੂ ਘੱਟ ਅੰਧਵਿਸ਼ਵਾਸੀ ਸਨ।

ਫਿਰ 1849 ਤੋਂ ਬਾਅਦ ਅਗਲੇ ਦਹਾਕਿਆਂ ਦੌਰਾਨ ਇਸਾਈ ਮਿਸ਼ਨਰੀ ਸੁਸਾਇਟੀਆਂ ਨੇ ਸਿੱਖਾਂ ਨੂੰ ਇਸਾਈ ਬਣਾਉਣ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ। ਪਰ 1870 ਤੱਕ ਵੀਹ ਸਾਲ ਬਾਅਦ ਵੀ ਹਜ਼ਾਰ ਤੋਂ ਵੀ ਘੱਟ ਲੋਕਾਂ ਨੇ, ਮੁੱਖ ਤੌਰ 'ਤੇ ਬਟਾਲਾ ਦੇ ਆਸ-ਪਾਸ ਹੀ, ਇਸਾਈ ਧਰਮ ਨੂੰ ਅਪਣਾਇਆ ਸੀ।

ਫਿਰ 1870 ਦੇ ਦਹਾਕੇ ਵਿਚ ਰੈਵਰੈਂਡ ਫਰਾਂਸਿਸ ਬੇਰਿੰਗ (Reverend Francis Baring) ਅੰਮ੍ਰਿਤਸਰ ਤੋਂ ਬਟਾਲਾ ਚਲੇ ਗਏ। ਅਸੀਂ ਬਟਾਲਾ ਦੇ ਬੇਰਿੰਗ ਕ੍ਰਿਸਚੀਅਨ ਕਾਲਜ ਬਾਰੇ ਕਿਸੇ ਵੇਲੇ ਬਾਅਦ ਵਿੱਚ ਵਿਸਥਾਰ ਨਾਲ ਚਰਚਾ ਕਰਾਂਗੇ। ਫਰਾਂਸਿਸ ਬੇਰਿੰਗ ਉਸ ਸਮੇਂ ਭਾਰਤ ਦੇ ਵਾਇਸਰਾਏ (Viceroy 1873 - 1876), ਜਿਸ ਨੂੰ ਥਾਮਸ ਬੇਰਿੰਗ ਜਾਂ ਲਾਰਡ ਨੌਰਥਬਰੂਕ ਕਿਹਾ ਜਾਂਦਾ ਸੀ, ਦਾ ਚਚੇਰਾ ਭਰਾ ਸੀ। ਬੇਰਿੰਗ ਪਰਿਵਾਰ ਅਮੀਰ ਸਨ ਕਿਉਂਕਿ ਉਨ੍ਹਾਂ ਦੇ ਪੂਰਵਜ ਨੇ ਇੰਗਲੈਂਡ ਦਾ ਪਹਿਲਾ ਵਪਾਰੀ ਬੈਂਕ ਬੇਰਿੰਗ ਬੈਂਕ ਸ਼ੁਰੂ ਕੀਤਾ ਸੀ।

150 ਸਾਲ ਪਹਿਲਾਂ ਬੇਰਿੰਗ ਬੈਂਕ ਨੂੰ ਅਮਰੀਕਾ, ਯੂਕੇ, ਤੁਰਕੀ, ਸਪੇਨ ਅਤੇ ਰੂਸ ਤੋਂ ਬਾਅਦ ਦੁਨੀਆ ਦੀ ਛੇਵੀਂ ਸਭ ਤੋਂ ਵੱਡੀ ਸ਼ਕਤੀ ਮੰਨਿਆ ਜਾਂਦਾ ਸੀ। ਬੇਰਿੰਗ ਬੈਂਕ ਦਾ 1990 ਦੇ ਦਹਾਕੇ ਵਿੱਚ ਦੀਵਾਲਾ ਨਿਕਲ ਗਿਆ ਸੀ ਜਦੋਂ ਸਿੰਗਾਪੁਰ ਵਿੱਚ ਨਿਕ ਲੀਸਨ (Nick Leeson) ਨਾਮ ਦੇ ਇੱਕ ਠੱਗ ਵਪਾਰੀ ਨੇ ਅਰਬਾਂ ਡਾਲਰਾਂ ਦੇ ਕੁਝ ਠੱਗੀ ਭਰੇ ਲੈਣ-ਦੇਣ ਕੀਤੇ ਸਨ।

1860 ਦੇ ਦਹਾਕੇ ਵਿਚ ਮਜ਼੍ਹਬੀ ਸਿੱਖਾਂ ਦੀਆਂ ਸਾਰੀਆਂ ਰੈਜੀਮੈਂਟਾਂ ਨੂੰ ਇਸਾਈ ਧਰਮ ਅਪਨਾਉਣ ਵਾਸਤੇ ਅਸਫ਼ਲ ਯਤਨ ਕੀਤੇ ਗਏ ਸਨ।

ਇਸਾਈ ਮਿਸ਼ਨਰੀ ਸਮਾਜ (CMS Christian Missionary Society) ਦੇ ਮੈਂਬਰ Isidor-Loewenthal ਨੂੰ 27 ਅਪ੍ਰੈਲ, 1864 ਨੂੰ ਪੇਸ਼ਾਵਰ ਵਿਖੇ ਇੱਕ ਮਜ਼੍ਹਬੀ ਸਿੱਖ ਅੰਗ ਰੱਖਿਅਕ ਦੁਆਰਾ ਕਤਲ ਕਰ ਦਿੱਤਾ ਗਿਆ ਸੀ, ਜਿੱਥੇ ਉਹ ਪਸ਼ਤੋ (Pashto) ਵਿੱਚ ਬਾਈਬਲ ਦਾ ਅਨੁਵਾਦ ਕਰ ਰਿਹਾ ਸੀ। 25 ਮਾਰਚ, 1864 ਨੂੰ ਹੋਲੇ ਮੁਹੱਲੇ ਮੌਕੇ ਇੱਕ ਨਿਪੁੰਨ ਵਿਦਵਾਨ Reverend ਲੇਵੀ ਜੈਨਵੀਰ (Levi Janvier) ਦਾ ਵੀ ਕਤਲ ਹੋ ਗਿਆ ਸੀ।

ਬਾਅਦ ਵਿੱਚ ਲਿਟਨ (Viceroy Lytton) ਨੂੰ 1876 ਵਿੱਚ ਭਾਰਤ ਦਾ ਵਾਇਸਰਾਏ ਨਿਯੁਕਤ ਕੀਤਾ ਗਿਆ ਅਤੇ 1880 ਤੱਕ ਵਾਇਸਰਾਏ ਰਹੇ। ਬੈਂਜਾਮਿਨ ਡਿਸਰਾਏਲੀ (Prime Minister Benjamin Disraeli) ਗ੍ਰੇਟ ਬ੍ਰਿਟੇਨ ਵਿੱਚ ਪ੍ਰਧਾਨ ਮੰਤਰੀ ਬਣੇ, ਜੋ ਪਹਿਲੇ ਯਹੂਦੀ ਪ੍ਰਧਾਨ ਮੰਤਰੀ ਸਨ।

ਇਸ ਦੌਰਾਨ ਪੰਜਾਬ ਦੀਆਂ ਨਹਿਰੀ ਕਲੋਨੀਆਂ ਸਥਾਪਤ ਕੀਤੀਆਂ ਗਈਆਂ। ਇਸ ਲਈ ਅੰਗਰੇਜ਼ਾਂ ਨੇ ਸਿੱਖਾਂ ਨੂੰ ਉਤਸ਼ਾਹਿਤ ਕਰਨ ਵੱਲ ਧਿਆਨ ਦਿੱਤਾ ਅਤੇ ਪੰਜਾਬ ਦੇ ਲੋਕਾਂ ਨੂੰ ਇਸਾਈ ਬਣਾਉਣ ਵੱਲ ਧਿਆਨ ਦੇਣਾ ਬੰਦ ਕਰ ਦਿੱਤਾ ਕਿਓੰਕਿ ਉਹ ਸਿੱਖ ਕਿਸਾਨਾਂ ਦੀ ਮੱਦਦ ਨਾਲ ਦੇਸ ਨੂੰ ਭੁਖਮਰੀ ਤੋਂ ਬਚਾਉਣਾ ਚਾਹੁੰਦੇ ਸਨ।

ਬੈਂਜਾਮਿਨ ਡਿਸਰਾਈਲੀ ਨੇ ਗ੍ਰੇਟ ਬ੍ਰਿਟੇਨ ਵਿੱਚ ਰਾਜਨੀਤਿਕ ਪ੍ਰਣਾਲੀ ਲਈ ਸੁਧਾਰ ਕੀਤੇ ਅਤੇ ਰਾਜਸ਼ਾਹੀ (British Royalty) ਦੀਆਂ ਸ਼ਕਤੀਆਂ ਘਟਾਈਆਂ। ਮਹਾਰਾਣੀ ਵਿਕਟੋਰੀਆ ਨੂੰ ਐਮਪ੍ਰੈਸ (Empress) ਦਾ ਖਿਤਾਬ ਵੀ ਡਿਸਰਾਈਲੀ ਦਾ ਇੱਕ ਲਾਲੀਪੌਪ ਸੀ।

ਵਾਇਸਰਾਏ ਲਾਰਡ ਲਿਟਨ ਵੀ ਬਾਅਦ ਵਿੱਚ ਐਨੀ ਬੇਸੈਂਟ ਦੀ ਥੀਓਸੋਫੀਕਲ (Theosophical) ਸੁਸਾਇਟੀ ਨਾਲ ਸਾਂਝ ਸੀ। ਉਸਦੀ ਧੀ ਐਨੀ ਬੇਸੈਂਟ ਦੀ ਥੀਓਸੋਫੀਕਲ ਸੁਸਾਇਟੀ ਨਾਲ ਨੇੜਿਓਂ ਜੁੜੀ ਹੋਈ ਸੀ, ਜੋ ਕਾਂਗਰਸ ਪਾਰਟੀ ਨੂੰ ਉਤਸ਼ਾਹਿਤ ਕਰਨ ਵਿੱਚ ਵੀ ਸ਼ਾਮਲ ਸੀ।

ਲਾਰਡ ਲਿਟਨ ਪੰਜਾਬ ਦੀ ਕਦਰ ਕਰਦਾ ਸੀ ਅਤੇ ਭਾਰਤ ਦੀ ਰਾਜਧਾਨੀ ਕਲਕੱਤੇ ਤੋਂ ਦਿੱਲੀ ਤਬਦੀਲ ਕਰਨ ਵਾਲਾ ਮੁੱਖ ਵਿਅਕਤੀ ਸੀ। ਅੰਗਰੇਜ਼ ਪੰਜਾਬ ਤੇ ਆਪਣਾ ਧਿਆਨ ਕੇਂਦਰਿਤ ਕਰਨਾ ਚਾਹੁੰਦੇ ਸੀ ਅਤੇ ਬਾਕੀ ਹਿੰਦੁਸਤਾਨ ਤੋਂ ਖਹਿੜਾ ਛਡਾਉਣਾ ਚਾਹੁੰਦੇ ਸਨ। ਲਾਰਡ ਲਿਟਨ ਦਾ ਜਵਾਈ ਲੁਟੀਅਨ ਦਿੱਲੀ ਦਾ ਆਰਕੀਟੈਕਟ ਸੀ। ਦਿੱਲੀ ਨੂੰ ਹੁਣ ਵੀ ਲੁਟੀਅਨ ਦਿੱਲੀ ਕਿਹਾ ਜਾਂਦਾ ਹੈ।

ਬ੍ਰਿਟਿਸ਼ ਅੰਦਰੂਨੀ ਸਥਾਪਤੀ (British Establishment Deep State) ਨੇ ਇਸਾਈ ਮਿਸ਼ਨਰੀ ਸੋਸਾਇਟੀਆਂ ਨੂੰ ਪੰਜਾਬ ਵਿੱਚ ਧਰਮ ਤਬਦੀਲੀ ਬੰਦ ਕਰਨ ਅਤੇ ਤਣਾਅ ਨੂੰ ਘਟਾਉਣ ਲਈ ਕਿਹਾ। ਬਾਅਦ ਵਿੱਚ CMS ਈਸਾਈ ਮਿਸ਼ਨਰੀ ਸੁਸਾਇਟੀ ਨੇ ਆਪਣੇ ਮੈਂਬਰ ਟਰੰਪ (Ernest Trumpp) ਨੂੰ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਵਿੱਚ ਅਨੁਵਾਦ ਕਰਨ ਲਈ ਉਤਸ਼ਾਹਿਤ ਕੀਤਾ। ਬਟਾਲਾ ਦੇ ਬੇਰਿੰਗ ਕਾਲਜ ਵਿੱਚ ਸਿੱਖ ਸਟੱਡੀਜ਼ ਦਾ ਇਸਾਈ ਕੇਂਦਰ (Christian Centre for Sikh Studies) ਸਥਾਪਿਤ ਕੀਤਾ ਗਿਆ ਸੀ। ਪ੍ਰਸਿੱਧ ਵਿਦਵਾਨ ਹਿਊ ਮੈਕਲੀਓਡ (Hew Mcleod) ਵੀ ਬੇਰਿੰਗ ਕਾਲਜ, ਬਟਾਲਾ ਵਿਖੇ ਪ੍ਰੋਫੈਸਰ ਸੀ।

ਸੌ ਸਾਲ ਪਹਿਲਾਂ ਇਸਾਈ ਮਿਸ਼ਨਰੀਆਂ ਨੇ ਅੱਧੀ ਸਦੀ ਤੋਂ ਵੱਧ ਸਮੇਂ ਵਿੱਚ ਸਿੱਖ ਸਾਮਰਾਜ ਦੇ ਮਹਿਲਾਂ (palaces) ਨੂੰ ਵਰਤਣ ਅਤੇ ਸਿੱਖਾਂ ਦਾ ਧਰਮ ਤਬਦੀਲ ਕਰਨ ਦੀਆਂ ਰਣਨੀਤੀਆਂ ਬਦਲ ਦਿੱਤੀਆਂ। ਇਸ ਗੱਲ ਦੀ ਖੋਜ ਕਰਨ ਦੀ ਲੋੜ ਹੈ ਕਿ ਇਸਾਈ ਮਿਸ਼ਨਰੀ ਸੁਸਾਇਟੀਆਂ ਨੇ ਕਿਸ ਪ੍ਰਭਾਵ ਕਾਰਨ ਸਿੱਖਾਂ ਨੂੰ ਸਮਝਣਾ ਅਤੇ ਸਿੱਖਾਂ ਨਾਲ ਸਬੰਧ ਕਾਇਮ ਕਰਨਾ ਸ਼ੁਰੂ ਕੀਤਾ ਅਤੇ ਟਕਰਾਅ ਬੰਦ ਕੀਤਾ। ਉਸ ਵੇਲੇ ਇਸਾਈ ਮਿਸ਼ਨਰੀ ਸੋਸਾਇਟੀ ਦੇ ਮੈਂਬਰ ਉੱਚ-ਸਿੱਖਿਅਤ ਸਨ ਅਤੇ ਬਹੁਤ ਸਾਰੀਆਂ ਵਿਸ਼ਵ ਭਾਸ਼ਾਵਾਂ ਜਾਣਦੇ ਸਨ ਅਤੇ ਉਨ੍ਹਾਂ ਦੇ ਪਿੱਛੇ Backup ‘ਤੇ ਵਿਸ਼ਵ ਦੀਆਂ ਪ੍ਰਮੁੱਖ ਸ਼ਕਤੀਆਂ ਦਾ ਸਮਰਥਨ ਸੀ। ਪਰ ਫਿਰ ਵੀ ਉਹਨਾਂ ਨੇ ਸਿੱਖਾਂ ਨਾਲ ਟਕਰਾਅ ਤੋਂ ਬਚਣ ਦਾ ਫੈਸਲਾ ਕੀਤਾ ਅਤੇ ਸਿੱਖ ਧਰਮ ਬਾਰੇ ਖੋਜ ਕੀਤੀ।

ਪਰ ਪੰਜਾਬ ਵਿੱਚ ਅੱਜਕਲ ਸਰਗਰਮ ਵੱਖ-ਵੱਖ ਤਰਾਂ ਦੇ ਫਰਜ਼ੀ ਇਲਾਜ ਕਰਨ ਵਾਲੇ ਪਾਸਟਰਾਂ ਦੇ ਪੱਲੇ ਨਾ ਤਾਂ ਕੋਈ ਗਿਆਨ ਹੈ ਅਤੇ ਨਾ ਹੀ ਕੋਈ ਸਮਰੱਥਾ ਰੱਖਦੇ ਹਨ ਪਰ ਫਿਰ ਵੀ ਉਹ ਲੋਕਾਂ ਨੂੰ ਬੇਵਕੂਫ਼ ਬਣਾਉਣ ਲਈ ਖੋਖਲੇ ਪੱਧਰ ਦੀਆਂ ਚਾਲਾਂ ਵਿੱਚ ਲੱਗੇ ਹੋਏ ਹਨ।

ਜਦੋਂ ਈਸਾਈਅਤ ਨੂੰ ਮੰਨਣ ਤੇ ਪ੍ਰਚਾਰਨ ਵਾਲੇ ਅੰਗਰੇਜ਼ਾਂ ਦਾ ਭਾਰਤ ਵਿੱਚ ਪੂਰਾ ਜ਼ੋਰ ਸੀ, ਉਹ ਉਦੋਂ ਵੀ ਸਿੱਖੀ ਨੂੰ ਹੱਥ ਪਾਉਣ ਤੋਂ ਪਿਛੇ ਮੁੜੇ। ਪਰ ਹੁਣ ਪੰਜਾਬ ਵਿੱਚ ਸਿੱਧੇ ਤੌਰ ‘ਤੇ ਉਹ ਕਿਤੇ ਵੀ ਮੌਜੂਦ ਨਹੀਂ ਪਰ ਇਹ ਜਾਅਲੀ ਜਿਹੇ ਪਾਸਟਰ ਸਿੱਖੀ ਦੀ ਜੜ੍ਹ ਨੂੰ ਹੱਥ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।

ਅੰਗਰੇਜ਼ ਵੀ ਉਦੋਂ ਪਿਛੇ ਹਟੇ, ਜਦੋਂ ਉਨ੍ਹਾਂ ਨੂੰ ਇਹ ਸਮਝ ਆਈ ਕਿ ਸਿੱਖਾਂ ਦੇ ਸਿੱਖ ਰਹਿਣ ਵਿਚ ਹੀ ਭਲਾ ਹੈ। ਮੁਲਕ ਦੇ ਮੌਜੂਦਾ ਹਾਕਮਾਂ ਨੂੰ ਵੀ ਇਹ ਸਮਝਣ ਦੀ ਲੋੜ ਹੈ ਤੇ ਪਾਸਟਰ ਵੀ ਜਿੰਨੀ ਜਲਦੀ ਸਮਝ ਲੈਣਗੇ, ਓਨਾ ਹੀ ਸਾਰਿਆਂ ਲਈ ਚੰਗਾ ਹੋਵੇਗਾ।

-Unpopular_Opinions

-Unpopular_Ideas

-Unpopular_Facts



Archive

RECENT STORIES

ਫਾਸ਼ੀਵਾਦ, ਮਨੂੰਵਾਦ ਅਤੇ ਨਸਲਵਾਦ ਖਿਲਾਫ ਲੜਨ ਵਾਲੇ ਯੋਧੇ ਡਾਕਟਰ ਹਰੀ ਸ਼ਰਮਾ

Posted on March 17th, 2023

ਦਲ ਖ਼ਾਲਸਾ ਨੇ ਜੀ-20 ਮੁਲਕਾਂ ਨੂੰ ਖਤ ਭੇਜ ਕੇ ਹਿੰਦੂ-ਭਾਰਤ ਅੰਦਰ ਸਿੱਖਾਂ ਨਾਲ ਹੋ ਰਹੇ ਜ਼ੁਲਮਾਂ ਅਤੇ ਜ਼ਿਆਦਤੀਆਂ ਦੀ ਦਾਸਤਾਨ ਦੱਸੀ

Posted on March 7th, 2023

ਕੈਨੇਡਾ ਦੇ ਵਿਰਾਸਤੀ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੁਸਾਇਟੀ ਦੇ ਚੋਣ ਨਤੀਜਿਆਂ ਵਿੱਚ ਭਾਈ ਮਨਿੰਦਰ ਸਿੰਘ ਗਿੱਲ ਦੀ ਸੰਗਤ ਪ੍ਰਵਾਨਤ ਸਰਬ ਸਾਂਝੀ ਸਲੇਟ ਦੀ ਸ਼ਾਨਦਾਰ ਜਿੱਤ

Posted on March 6th, 2023

ਸਿਆਟਲ ਵਿੱਚ ਜਾਤੀ ਵਿਤਕਰੇ ਵਿਰੱਧ ਕਾਨੂੰਨ : ਕੈਨੇਡਾ ਵਿੱਚ ਵੀ ਅਜਿਹੇ ਕਦਮ ਚੁੱਕਣ ਦੀ ਲੋੜ

Posted on February 23rd, 2023

ਕੈਨੇਡਾ ਵਿੱਚ ਪੰਜਾਬੀ ਬੋਲੀ ਦਾ ਸਥਾਨ

Posted on February 13th, 2023

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਆਲ ਇੰਡੀਆ ਇੰਟਰ ਵਰਸਿਟੀ ਹਾਕੀ ਟਰਾਫੀ ਜਿੱਤੀ

Posted on February 12th, 2023

ਗੁਰਮੁਖੀ ਦੀ ਉਤਪਤੀ ਤੇ ਵਿਗਾਸ

Posted on February 12th, 2023

ਭਾਰਤੀ ਹਾਕੀ: ਕੀ ਭਾਰਤੀ ਹਾਕੀ ਟੀਮ ਨੂੰ ਓਡੀਸ਼ਾ FIH ਵਿਸ਼ਵ ਕੱਪ, 2023 ਲਈ ਵਾਸਤਵਿਕ ਉਮੀਦਾਂ ਸਨ?

Posted on February 6th, 2023

170 ਸਾਲ ਪਹਿਲਾਂ ਪੰਜਾਬ ਵਿੱਚ ਇਸਾਈ ਮਿਸ਼ਨਰੀਆਂ ਵਲੋਂ ਧਰਮ ਬਦਲਣ ਦੀ ਮੁਹਿੰਮ ਸ਼ੁਰੂ ਕਰਨੀ ਤੇ ਫਿਰ ਬੰਦ ਕਰਨੀ

Posted on February 6th, 2023

ਬਰਾੜ ਦੀ ਇੰਟਰਵਿਉ ਮੋਦੀ ਸਰਕਾਰ ਦੀ ਸ਼ੈਤਾਨੀ ਸੋਚ ਦੀ ਉਪਜ : ਦਲ ਖ਼ਾਲਸਾ

Posted on February 1st, 2023

ਪੰਜਾਬ ਵਿੱਚ ਸੰਯੁਕਤ ਰਾਸ਼ਟਰ ਅਧੀਨ ਰੈਫਰੈੰਡਮ ਕਰਵਾਇਆ ਜਾਵੇ: ਦਲ ਖ਼ਾਲਸਾ

Posted on January 31st, 2023

ਆਰੀਆ ਲੋਕ ਕੌਣ ਸਨ ਅਤੇ ਪੰਜਾਬੀ ਪਹਿਚਾਣ ਵਿੱਚ ਆਰੀਆਵਾਂ ਦਾ ਯੋਗਦਾਨ

Posted on January 4th, 2023