Posted on March 6th, 2023
ਸੇਵਾਦਾਰਾਂ ਵੱਲੋਂ ਬੱਬਰ ਅਕਾਲੀ ਸ਼ਹੀਦ ਭਾਈ ਕਰਮ ਸਿੰਘ ਦੌਲਤਪੁਰ ਦਾ 100 ਵਾਂ ਸ਼ਹੀਦੀ ਦਿਹਾੜਾ ਕੌਮਾਂਤਰੀ ਪੱਧਰ 'ਤੇ ਮਨਾਉਣ ਦਾ ਪ੍ਰਣ
ਐਬਟਸਫੋਰਡ (ਡਾ. ਗੁਰਵਿੰਦਰ ਸਿੰਘ)- ਗਦਰੀ ਬਾਬਿਆਂ ਅਤੇ ਸਿੱਖੀ ਨੂੰ ਸਮਰਪਿਤ ਯੋਧਿਆਂ ਦੀ ਛੂਹ ਪ੍ਰਾਪਤ ਵਿਰਾਸਤੀ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਅਤੇ ਨਵੇਂ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਦੀ ਚੋਣ ਮਨਿੰਦਰ ਸਿੰਘ ਗਿੱਲ ਦੀ ਸੰਗਤ ਪਰਵਾਨਤ ਸਰਬ-ਸਾਂਝੀ ਸਲੇਟ ਨੇ ਪੱਚੀ ਸੌ ਤੋਂ ਵੱਧ ਵੋਟਾਂ ਦੇ ਵੱਡੇ ਫਰਕ ਨਾਲ ਜਿੱਤੀ ਹੈ।
ਚੋਣ ਅਧਿਕਾਰੀ ਦੇ ਐਲਾਨ ਅਨੁਸਾਰ ਗੁਰਦੁਆਰਾ ਸਾਹਿਬ ਦੀਆਂ ਚੋਣਾਂ ਵਿੱਚ ਸੰਗਤਾਂ ਵੱਲੋਂ 3420 ਵੋਟਾਂ ਪਾਈਆਂ ਗਈਆਂ ਹਨ। ਮਨਿੰਦਰ ਸਿੰਘ ਗਿੱਲ ਦੀ ਸਲੇਟ ਨੂੰ 2548 ਵੋਟਾਂ ਪਈਆਂ ਹਨ, ਜਦਕਿ ਜਤਿੰਦਰ ਸਿੰਘ ਹੈਪੀ ਗਿੱਲ ਦੀ ਸਲੇਟ ਨੂੰ 842 ਵੋਟਾਂ ਪਈਆਂ ਹਨ। ਤਕਰੀਬਨ 46 ਵੋਟਾਂ ਰੱਦ ਹੋਈਆਂ ਹਨ।
ਚੋਣ ਨਤੀਜਿਆਂ 'ਤੇ ਸੰਤੁਸ਼ਟੀ ਦਾ ਇਜ਼ਹਾਰ ਕਰਦੇ ਹੋਏ ਨਵੇਂ ਪ੍ਰਬੰਧਕਾਂ ਨੇ ਸਭ ਤੋਂ ਪਹਿਲਾਂ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਿਆਂ ਕਿਹਾ ਹੈ ਕਿ ਉਹ ਨਿਮਰਤਾ ਸਹਿਤ ਗੁਰਦੁਆਰਾ ਸਾਹਿਬ ਦੀ ਸੇਵਾ ਦੇ ਸੁਧਾਰ ਪ੍ਰਬੰਧਾਂ ਵੱਲ ਧਿਆਨ ਦੇਣਗੇ। ਉਨ੍ਹਾਂ ਇਹ ਪ੍ਰਣ ਕੀਤਾ ਹੈ ਕਿ ਇਹ ਵਰ੍ਹਾ ਸ਼ਹੀਦ ਬੱਬਰ ਅਕਾਲੀ ਭਾਈ ਕਰਮ ਸਿੰਘ ਦੌਲਤਪੁਰ ਦਾ 100ਵਾਂ ਸ਼ਹੀਦੀ ਵਰ੍ਹਾ ਹੈ, ਜਿਨ੍ਹਾਂ ਦੀ ਜ਼ਮੀਨ 'ਤੇ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਬਣਿਆ ਹੈ ਅਤੇ ਇਸ ਸ਼ਹੀਦੀ ਸਤਾਬਦੀ ਨੂੰ ਗੁਰਦੁਆਰਾ ਸਾਹਿਬ ਦੀ ਨਵੀਂ ਕਮੇਟੀ, ਸਮੂਹ ਸੇਵਾਦਾਰ ਅਤੇ ਸਿੱਖ ਸੰਗਤਾਂ ਕੌਮਾਂਤਰੀ ਪੱਧਰ 'ਤੇ ਮਨਾਉਣਗੇ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਦਾ ਮੁੱਖ ਉਦੇਸ਼ ਸਿੱਖੀ ਦਾ ਪ੍ਰਚਾਰ ਕਰਨਾ, ਨੌਜਵਾਨਾਂ ਨੂੰ ਸਿੱਖੀ ਦੇ ਸਿਧਾਂਤ ਨਾਲ ਜੋੜਨਾ, ਵਿਰਸੇ ਦੀ ਸੰਭਾਲ ਕਰਨਾ, ਪੰਜਾਬੀ ਬੋਲੀ ਅਤੇ ਗੁਰਮੁਖੀ ਦਾ ਪ੍ਰਸਾਰ ਕਰਨਾ ਹੋਵੇਗਾ।
ਉੱਤਰੀ ਅਮਰੀਕਾ ਦੀ ਸਭ ਤੋਂ ਪੁਰਾਣੀ ਅਤੇ ਇਤਿਹਾਸਕ ਹੈਰੀਟੇਜ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਦੇ ਸਭ ਤੋਂ ਛੋਟੀ ਉਮਰ ਦੇ ਚੁਣੇ ਜਾਣ ਵਾਲੇ ਮੁੱਖ ਸੇਵਾਦਾਰ ਨੌਜਵਾਨ ਭਾਈ ਮਨਿੰਦਰ ਸਿੰਘ ਗਿੱਲ ਨੇ ਕਿਹਾ ਕਿ ਇਸ ਚੋਣ ਮਗਰੋਂ ਕੈਨੇਡਾ ਦੇ ਇਤਿਹਾਸ ਵਿੱਚ ਵਿਰਾਸਤੀ ਗੁਰਦੁਆਰਾ ਸਾਹਿਬ ਦੀ ਸੇਵਾ ਅਤੇ ਪ੍ਰਚਾਰ ਦਾ ਨਵਾਂ ਅਧਿਆਇ ਸ਼ੁਰੂ ਹੋਵੇਗਾ ਤੇ ਸਿੱਖੀ ਪ੍ਰਚਾਰ ਦੀ ਲਹਿਰ ਦੇ ਰੂਪ ਵਿੱਚ ਵੱਡੇ ਪੱਧਰ 'ਤੇ ਫੈਲਾਇਆ ਜਾਏਗਾ।
ਚੋਣ ਜਿੱਤਣ ਵਾਲੇ ਸੇਵਾਦਾਰਾਂ ਵਿੱਚ ਮੁੱਖ ਸੇਵਾਦਾਰ ਭਾਈ ਮਨਿੰਦਰ ਸਿੰਘ ਗਿੱਲ, ਉੱਪ-ਪ੍ਰਧਾਨ ਗੁਰਤੇਜ ਸਿੰਘ ਗਿੱਲ, ਸਕੱਤਰ ਰਜਿੰਦਰ ਸਿੰਘ ਗਰੇਵਾਲ, ਰਿਕਾਰਡਿੰਗ ਸਕੱਤਰ ਸੋਹਣ ਸਿੰਘ ਪੰਧੇਰ ਅਤੇ ਹਰਿੰਦਰਪਾਲ ਸਿੰਘ ਤੂਰ, ਖਜ਼ਾਨਚੀ ਅਮਰ ਸਿੰਘ ਧਾਲੀਵਾਲ, ਸਹਾਇਕ ਸਕੱਤਰ ਬਲਿਹਾਰ ਸਿੰਘ ਤੱਖਰ, ਡਰੈਕਟਰ ਜਸਵਿੰਦਰ ਕੌਰ ਗਰੇਵਾਲ, ਹਰਦੀਪ ਸਿੰਘ ਹੈਰੀ, ਹਰਮਨ ਸਿੰਘ ਪੱਡਾ, ਰਜਿੰਦਰ ਕੌਰ ਕੌਰ ਗਿੱਲ, ਰਮਨਦੀਪ ਸਿੰਘ ਬੋਪਾਰਾਏ ਅਤੇ ਹਰਦੀਪ ਸਿੰਘ ਪਰਮਾਰ ਸ਼ਾਮਿਲ ਹਨ।
ਇਥੇ ਜ਼ਿਕਰਯੋਗ ਹੈ ਕਿ ਖ਼ਾਲਸਾ ਦੀਵਾਨ ਐਬਸਫੋਰਡ ਦੇ ਵਿਰਾਸਤੀ ਗੁਰਦੁਆਰਾ ਸਾਹਿਬ ਦੀ ਸਥਾਪਨਾ 113 ਵਰ੍ਹੇ ਪਹਿਲਾਂ ਹੋਈ ਸੀ, ਜਿਸ ਨੂੰ ਕੈਨੇਡਾ ਸਰਕਾਰ ਵੱਲੋਂ 'ਵਿਰਾਸਤ ਅਸਥਾਨ' ਦਾ ਦਰਜਾ ਦਿੱਤਾ ਗਿਆ ਹੈ।
Posted on March 17th, 2023
Posted on March 7th, 2023
Posted on March 6th, 2023
Posted on February 23rd, 2023
Posted on February 13th, 2023
Posted on February 12th, 2023
Posted on February 12th, 2023
Posted on February 6th, 2023
Posted on February 6th, 2023
Posted on February 1st, 2023
Posted on January 31st, 2023
Posted on January 4th, 2023