Posted on May 19th, 2023
ਫੱਗਣ ਮਹੀਨੇ ਦੀ ਕੋਸੀ ਰੁੱਤ ਵਿਚ ਬਨਸਪਤੀ ਮੌਲਦੀ ਹੈ। ਚੇਤਰ ਵਿਚ ਗਰਮੀ ਹੋਣ ਲਗਦੀ ਹੈ। ਪੰਛੀ ਆਪਣੀ ਨਸਲ ਦੇ ਵਾਧੇ ਖਾਤਰ ਪ੍ਰਜਣਨ ਲਈ ਇਹੀ ਰੁੱਤ ਚੁਣਦੇ ਹਨ। ਇਹ ਕੁਦਰਤ ਦਾ ਵਿਧਾਨ ਹੈ।
ਵਿਸਾਖ ਵਿਚ ਪੰਛੀਆਂ ਦੇ ਅੰਡਿਆਂ ਚੋਂ ਬੋਟ ਨਿਕਲ ਆਉਂਦੇ ਹਨ। ਕਿਉਂਕਿ ਬੋਟ ਕੁਝ ਦੇਰ ਉੱਡ ਨਹੀਂ ਸਕਦੇ ਇਸ ਲਈ ਖੁਰਾਕ ਵਾਸਤੇ ਮਾਂ ਪੰਛੀ ਤੇ ਨਿਰਭਰ ਹੁੰਦੇ ਹਨ।
ਉਹ ਸਖ਼ਤ ਖੁਰਾਕ ਵੀ ਨਹੀਂ ਖਾ ਸਕਦੇ। ਰੁੱਤ ਦੀ ਗਰਮੀ ਬਨਸਪਤੀ ਉੱਪਰ ਕੀੜੇ ਤੇ ਸੁੰਡੀਆਂ ਦੇ ਪੈਦਾ ਹੋਣ ਦਾ ਸਬੱਬ ਵੀ ਬਣਦੀ ਹੈ। ਵਿਸ਼ੇਸ਼ ਕਰਕੇ ਬਰਸੀਮ ਵਿਚ ਪੈਦਾ ਹੁੰਦੀਆਂ ਹਰੀਆਂ ਕੂਲੀਆਂ ਸੁੰਡੀਆਂ ਮਾਂ ਪੰਛੀਆਂ ਵਲੋਂ ਬੋਟਾਂ ਨੂੰ ਦਿੱਤਾ ਜਾਣ ਵਾਲਾ ਮੁੱਢਲਾ ਚੋਗ ਹੁੰਦੀਆਂ ਹਨ।
ਬੋਟਾਂ ਦੇ ਸੁਰਤ ਸੰਭਾਲਣ ਤਕ ਚਾਰੇ ਪਾਸੇ ਖੇਤਾਂ ਵਿਚ ਅਨਾਜ ਬਿਖਰਿਆ ਮਿਲਦਾ ਹੈ। ਇਹ ਕੁਦਰਤ ਦਾ ਸੈਂਕੜੇ ਸਾਲਾਂ ਵਿਚ ਵਿਗਸਿਆ ਪ੍ਰਬੰਧ ਹੈ ਜੋ ਪੰਛੀਆਂ ਨਾਲ ਇਸ ਦੁਨੀਆਂ ਦਾ ਬੜਾ ਸੁਖਾਵਾਂ ਪਹਿਲਾ ਰਿਸ਼ਤਾ ਬਣਾਉਂਦਾ ਹੈ।
ਪੰਛੀਆਂ ਦੀਆਂ ਬੜੀਆਂ ਪ੍ਰਜਾਤੀਆਂ ਐਸੀਆਂ ਵੀ ਹਨ ਜੋ ਰੁੱਖਾਂ ਤੇ ਆਲ੍ਹਣੇ ਨਹੀਂ ਬਣਾਉਂਦੀਆਂ। ਇਹ ਮਲ੍ਹਿਆਂ, ਝਾੜੀਆਂ ਤੇ ਛੰਭਾਂ ਵਿਚ ਅੰਡੇ ਦਿੰਦੇ ਹਨ। ਤਿੱਤਰ, ਬਟੇਰ, ਮੁਰਗਾਬੀਆਂ ਤੇ ਟਟੀਹਰੀਆਂ ਬੱਚੇ ਦੇਣ ਲਈ ਕਿਸੇ ਉੱਚੀ ਸੁਰੱਖਿਅਤ ਜਗ੍ਹਾ ਦੀ ਤਲਾਸ਼ ਕਰਦੇ ਹਨ।
ਕਣਕ ਸਾਂਭ ਕੇ ਤੇ ਵੱਡੀਆਂ ਮਸ਼ੀਨਾਂ ਨਾਲ ਤੂੜੀ ਬਣਾ ਕੇ ਖੇਤਾਂ ਵਿਚ ਬਚੇ ਨਾੜ ਨੂੰ ਵਿਉਂਤਣ ਲਈ ਅੱਗ ਲਾਉਣ ਦੀ ਲੋੜ ਨਹੀਂ ਹੁੰਦੀ। ਪੰਜਾਬ ਦੀ ਮੌਜੂਦਾ ਸਮੇਂ ਭਾਰੀ ਮਸ਼ੀਨਰੀ ਇਸ ਕੰਮ ਨੂੰ ਸੌਖਿਆਂ ਹੀ ਕਰ ਸਕਦੀ ਹੈ। ਪਰ ਅਸੀਂ ਨਿਰਦਈ ਧਰਤੀ ਹੋਣ ਦੀ ਕਥਾ ਨੂੰ ਸਾਕਾਰ ਕਰਨਾ ਹੀ ਹੈ।
ਆਮ ਦੇਖਿਆ ਗਿਐ ਕਿ ਅੱਗ ਲਾ ਕੇ ਸੜਦੇ ਰੁੱਖਾਂ ਤੇ ਮੱਚਦੇ ਬੋਟਾਂ ਨਾਲ ਨਜ਼ਰ ਨਾ ਮਿਲਾ ਸਕਣ ਵਾਲੇ ਓਥੋਂ ਖਿਸਕ ਜਾਂਦੇ ਹਨ।
-ਜਗਵਿੰਦਰ ਜੋਧਾ
Posted on May 24th, 2023
Posted on May 22nd, 2023
Posted on May 19th, 2023
Posted on May 8th, 2023
Posted on April 11th, 2023
Posted on April 3rd, 2023
Posted on March 31st, 2023
Posted on March 17th, 2023
Posted on March 7th, 2023
Posted on March 6th, 2023
Posted on February 23rd, 2023
Posted on February 13th, 2023