Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕੈਨੇਡਾ ਦੇ ਸਿੱਖਾਂ ਵੱਲੋਂ ਮਨੀਪੁਰ ਦੀ ਵਹਿਸ਼ੀਆਨਾ ਘਟਨਾ ਦੇ ਪੀੜਤਾਂ ਦੇ ਹੱਕ ਵਿੱਚ ਆਵਾਜ਼ ਬੁਲੰਦ

Posted on August 2nd, 2023

ਮਨੀਪੁਰੀ ਕੁੱਕੀ ਇਸਾਈ ਭਾਈਚਾਰੇ ਵੱਲੋਂ ਭਾਰਤੀ ਕੌਂਸਲਖਾਨੇ ਵੈਨਕੂਵਰ ਅੱਗੇ ਰੋਸ ਮੁਜ਼ਾਹਰਾ

ਵੈਨਕੁਵਰ (ਡਾ. ਗੁਰਵਿੰਦਰ ਸਿੰਘ) ਮਨੀਪੁਰ ਵਿੱਚ ਇੰਡੀਅਨ ਸਟੇਟ ਦੇ ਪਰਛਾਵੇਂ ਹੇਠ ਵਾਪਰੀ ਕੁੱਕੀ ਇਸਾਈ ਭਾਈਚਾਰੇ ਦੀਆਂ ਬੀਬੀਆਂ ਨਾਲ ਸਮੂਹਿਕ ਬਲਾਤਕਾਰ, ਨਗਨ ਪ੍ਰੇਡ ਅਤੇ ਪੀੜਤਾ ਦੇ ਭਰਾ ਅਤੇ ਪਿਤਾ ਦੀ ਹੱਤਿਆ ਦੀ ਘਟਨਾ ਦੀ ਰੋਸ ਵਜੋਂ, ਵੈਨਕੂਵਰ ਸਥਿਤ ਭਾਰਤੀ ਕੌਂਸਲਖਾਨੇ ਬਾਹਰ ਹੋਏ ਰੋਸ ਮੁਜਾਹਰੇ ਵਿੱਚ, ਮੂਲ ਨਿਵਾਸੀ ਮਨੀਪੁਰ ਭਾਈਚਾਰੇ ਦੀਆਂ ਔਰਤਾਂ ਅਤੇ ਮਰਦਾਂ ਨੇ ਹਿੱਸਾ ਲਿਆ ਅਤੇ ਭਾਰਤ ਸਰਕਾਰ ਦੀ ਤਿੱਖੇ ਸ਼ਬਦਾਂ ਵਿਚ ਆਲੋਚਨਾ ਕੀਤੀ। ਉਨ੍ਹਾਂ 13 ਅਗਸਤ ਨੂੰ ਕੈਨੇਡਾ ਭਰ ਵਿੱਚ ਅਜਿਹੀ ਰੋਸ ਮੁਜਾਹਰੇ ਕਰਨ ਅਤੇ ਕੁੱਕੀ ਇਸਾਈ ਭਾਈਚਾਰੇ ਦੀਆਂ ਪੀੜਤ ਔਰਤਾਂ ਲਈ ਇਨਸਾਫ਼ ਵਾਸਤੇ ਸੱਦਾ ਵੀ ਦਿੱਤਾ।

ਇਸ ਮੌਕੇ ਤੇ ਕੈਨੇਡਾ ਦੇ ਸਿੱਖਾਂ ਵੱਲੋਂ ਮਨੀਪੁਰ ਦੀ ਘਟਨਾ ਦੇ ਪੀੜਤਾਂ ਨਾਲ ਮਿਲ ਕੇ ਇੰਡੀਅਨ ਸਟੇਟ ਦੇ ਜ਼ਬਰ ਖਿਲਾਫ ਆਵਾਜ਼ ਬੁਲੰਦ ਕੀਤੀ ਗਈ। ਇਸ ਇਕੱਤਰਤਾ ਵਿੱਚ ਸਰੀ ਡੈਲਟਾ ਦੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਦੇ ਸਕੱਤਰ ਭਾਈ ਭੁਪਿੰਦਰ ਸਿੰਘ ਹੋਠੀ ਨੇ ਕਿਹਾ ਕਿ ਭਾਰਤ ਤੋਂ ਇਨਸਾਫ ਦੀ ਆਸ ਰੱਖਣਾ ਬਹੁਤ ਵੱਡੀ ਗ਼ਲਤ ਫਹਿਮੀ ਹੈ, ਜਦਕਿ ਇੱਕੋ ਇੱਕ ਹੱਲ, ਉਸ ਤੋਂ ਵੱਖਰੇ ਹੋਣਾ ਅਤੇ ਆਪਣਾ ਰਾਜ ਸਥਾਪਿਤ ਕਰਨਾ ਹੀ ਹੋ ਸਕਦਾ ਹੈ।

ਗੁਰੂ ਨਾਨਕ ਗੁਰਦੁਆਰਾ ਸਾਹਿਬ ਸਿੱਖ ਸਰੀ ਡੈਲਟਾ ਦੇ ਸੇਵਾਦਾਰ ਭਾਈ ਗੁਰਮੀਤ ਸਿੰਘ ਤੂਰ ਪੱਤੜ ਨੇ ਕਿਹਾ ਕਿ ਜੋ ਅੱਜ ਮਨੀਪੁਰ ਦੀਆਂ ਇਸਾਈ ਔਰਤਾਂ ਨਾਲ ਹੋਇਆ ਹੈ, ਇਹ ਬਹੁਤ ਚਿਰ ਪਹਿਲਾਂ ਹਿੰਦੋਸਤਾਨ ਭਰ ਵਿੱਚ ਸਿੱਖ ਬੀਬੀਆਂ ਨਾਲ ਸਮੂਹਿਕ ਬਲਾਤਕਾਰ ਅਤੇ ਕਤਲੇਆਮ ਦੇ ਰੂਪ ਵਿੱਚ ਵਾਪਰ ਚੁੱਕਿਆ ਹੈ। ਇਸ ਮੌਕੇ ਤੇ ਸਾਰਿਆਂ ਮਿਲ ਕੇ 'ਰੇਪਿਸਟ ਇੰਡੀਅਨ ਸਟੇਟ ਮੁਰਦਾਬਾਦ' ਦੇ ਨਾਅਰੇ ਲਾਏ ਅਤੇ 15 ਅਗਸਤ ਨੂੰ ਭਾਰਤੀ ਕੌਂਸਲ ਖਾਨੇ ਦੇ ਬਾਹਰ ਕੀਤੇ ਜਾ ਰਹੇ ਰੋਸ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ਼ਹੀਦ ਭਾਈ ਸਾਹਿਬ ਭਾਈ ਹਰਦੀਪ ਸਿੰਘ ਦੇ ਨਕਸ਼ੇ ਕਦਮਾਂ 'ਤੇ ਪਹਿਰਾ ਦਿੰਦਿਆਂ, ਮਨੀਪੁਰ ਦੇ ਪੀੜਤ ਕੁੱਕੀ ਭਾਈਚਾਰੇ ਨਾਲ ਖੜ ਕੇ ਸਿੱਖਾਂ ਨੇ ਸਾਂਝੇ ਰੂਪ ਵਿੱਚ 'ਹਾਅ ਦਾ ਨਾਅਰਾ' ਮਾਰਿਆ ਅਤੇ ਮਾਨਵਵਾਦੀ ਸੋਚ ਦਾ ਸਬੂਤ ਦਿੱਤਾ।

ਬ੍ਰਿਟਿਸ਼ ਕੋਲੰਬੀਆ 'ਚ ਅਗਾਂਹਵਧੂ ਅਖਵਾਉਣ ਵਾਲੀਆਂ ਇੰਡੋ ਕੈਨੇਡੀਅਨ ਸੰਸਥਾਵਾਂ, ਭਾਰਤੀ ਔਰਤਾਂ ਦੀਆਂ ਜਥੇਬੰਦੀਆਂ ਅਤੇ ਹੋਰਨਾਂ ਮਨੁੱਖੀ ਅਧਿਕਾਰ ਗਰੁੱਪਾਂ ਵੱਲੋਂ ਇਸ ਮੌਕੇ 'ਤੇ ਹਾਜ਼ਰੀ ਨਾ ਲਵਾਉਣੀ ਖਟਕਦੀ ਰਹੀ।Archive

RECENT STORIES