Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪੰਜ ਸੌ ਕਰੋੜ ਸੈਲ ਫੋਨ ਰੋਜ਼ ਰੀਕਾਰਡ ਕਰਦੀ ਹੈ ਐਨ ਐਸ ਏ

Posted on December 7th, 2013

ਵਾਸ਼ਿੰਗਟਨ- ਅਮਰੀਕੀ ਖੁਫੀਆ ਏਜੰਸੀ ਨੈਸ਼ਨਲ ਸਕਿਓਰਿਟੀ ਏਜੰਸੀ (ਐਨ ਐਸ ਏ) ਗੈਰ ਅਮਰੀਕੀ ਨਾਗਰਿਕਾਂ ਸਣੇ ਕਈ ਲੋਕਾਂ ਦਾ ਪਤਾ ਲਗਾਉਣ ਲਈ ਇੱਕ ਦਿਨ ਵਿੱਚ ਸੈਲਫੋਨ ਦੇ ਲਗਭਗ ਪੰਜ ਅਰਬ ਰੀਕਾਰਡ ਕਰ ਰਹੀ ਹੈ।

‘ਦ ਵਾਸ਼ਿੰਗਟਨ ਪੋਸਟ’ ਨੇ ਅਮਰੀਕਾ ਦੀ ਖੁਫੀਆ ਸੂਚਨਾਵਾਂ ਦਾ ਪ੍ਰਗਟਾਵਾ ਕਰਨ ਵਾਲੇ ਐਡਵਰਡ ਸਨੋਡੇਨ ਵੱਲੋਂ ਪੇਸ਼ ਕੀਤੇ ਖੁਫੀਆ ਦਸਤਾਵੇੇਜ਼ਾਂ ਦੇ ਆਧਾਰ ‘ਤੇ ਇਹ ਹੈਰਾਨ ਕਰਨ ਵਾਲੇ ਤੱਥ ਪੇਸ਼ ਕੀਤੇ ਹਨ। ਖਬਰ ਅਨੁਸਾਰ ਇੱਕ ਸੀਨੀਅਰ ਕੁਲੈਕਸ਼ਨ ਮੈਨੇਜਰ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਅਸੀਂ ਉਨ੍ਹਾਂ ਕੇਬਲਾਂ ਦੀ ਮਦਦ ਨਾਲ ਪੂਰੇ ਸੰਸਾਰ ਤੋਂ ਵੱਡੀ ਸੰਖਿਆ ਵਿੱਚ ਸਥਾਨ ਸੰਬੰਧੀ ਅੰਕੜੇ ਇਕੱਠੇ ਕਰ ਰਹੇ ਹਾਂ, ਜੋ ਵਿਸ਼ਵ ਪੱਧਰ ‘ਤੇ ਮੋਬਾਈਲ ਨੈਟਵਰਕ ਨੂੰ ਜੋੜਦੇ ਹਨ। ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਹਰ ਸਾਲ ਆਪਣੇ ਮੋਬਾਈਲ ਲੈ ਕੇ ਵਿਦੇਸ਼ ਜਾਣ ਵਾਲੇ ਲੱਖਾਂ ਅਮਰੀਕੀਆਂ ਤੋਂ ਵੀ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ।ਖਬਰ ਮੁਤਾਬਕ ਸਥਾਨ ਸਬੰਧੀ ਜਾਣਕਾਰੀ ਇਕੱਠੀ ਕਰਨ ਅਤੇ ਇਸ ਦਾ ਵਿਸ਼ਲੇਸ਼ਣ ਕਰਨ ਵਾਲਾ ਪ੍ਰੋਗਰਾਮ ਜਾਇਜ਼ ਹੈ। 

ਅਮਰੀਕੀ ਸਿਵਲ ਲਿਬਰਟੀਜ਼ ਯੂਨੀਅਨ ਦੇ ਪ੍ਰਧਾਨ ਕ੍ਰਿਸ ਸੋਗੋਇਆ ਨੇ ਕਿਹਾ ਕਿ ਸਥਾਨ ਦੀ ਜਾਣਕਾਰੀ ਦਾ ਇੱਕ ਮੁੱਖ ਅੰਕ ਹੈ ਕਿ ਭੌਤਿਕ ਵਿਗਿਆਨ ਦੇ ਨਿਯਮ ਤੁਹਾਨੂੰ ਨਿੱਜੀ ਤੌਰ ‘ਤੇ ਕੁਝ ਕਰਨ ਨਹੀਂ ਦਿੰਦੇ। ਉਨ੍ਹਾਂ ਕਿਹਾ ਕਿ ਜੋ ਲੋਕ ਨਿੱਜੀ ਜੀਵਨ ਚਾਹੁੰਦੇ ਹਨ ਉਹ ਆਪਣੇ ਈ-ਮੇਲ ਨੂੰ ਔਖੀ ਭਾਸ਼ਾ ਵਿੱਚ ਲਿਖ ਸਕਦੇ ਹਨ ਅਤੇ ਆਪਣੀ ਆਨ ਲਾਈਨ ਪਛਾਣ ਲੁਕਾ ਸਕਦੇ ਹਨ, ਪਰ ਤੁਸੀਂ ਕਿੱਥੇ ਹੋ, ਇਸ ਗੱਲ ਦੀ ਜਾਣਕਾਰੀ ਗੁਪਤ ਰੱਖਣ ਦਾ ਸਿਰਫ ਇੱਕ ਤਰੀਕਾ ਹੈ ਕਿ ਤੁਸੀਂ ਆਧੁਨਿਕ ਸੰਚਾਰ ਪ੍ਰਣਾਲੀ ਤੋਂ ਪੂਰੀ ਤਰ੍ਹਾਂ ਵੱਖ ਹੋ ਜਾਓ ਤੇ ਗੁਫਾ ਵਿੱਚ ਰਹੋ।



Archive

RECENT STORIES