Posted on December 9th, 2013

ਆਮ ਆਦਮੀ ਪਾਰਟੀ ਤੇ ਭਾਜਪਾ ਮਿਲ ਕੇ ਸਰਕਾਰ ਬਣਾਉਣ-ਕਿਰਨ ਬੇਦੀ
ਨਵੀਂ ਦਿੱਲੀ- ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਨਾ ਮਿਲਣ ਦੇ ਦਿੱਤੇ ਗਏ ਫਤਵੇ ਦੇ ਇਕ ਦਿਨ ਬਾਅਦ ਦਿੱਲੀ ਵਿਚ ਸਰਕਾਰ ਦੇ ਗਠਨ ਨੂੰ ਲੈ ਕੇ ਬੇਯਕੀਨੀ ਬਣੀ ਹੋਈ ਹੈ ਕਿਉਂਕਿ ਭਾਜਪਾ , ਜੋ ਸਭ ਤੋਂ ਵੱਡੀ ਪਾਰਟੀ ਵਜੋਂ ਉਭਰਕੇ ਸਾਹਮਣੇ ਆਈ ਹੈ ਤੇ ਦੂਸਰੇ ਸਥਾਨ 'ਤੇ ਰਹੀ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਉਣ ਲਈ ਦਾਅਵਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਥਿਰ ਸਰਕਾਰ ਬਣਾਉਣ ਲਈ ਉਨ੍ਹਾਂ ਕੋਲ ਲੋੜੀਂਦੇ ਵਿਧਾਇਕ ਨਹੀਂ ਹਨ। ਕਨਵੀਨਰ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ 'ਤੇ ਆਮ ਆਦਮੀ ਪਾਰਟੀ ਦੇ ਚੋਟੀ ਦੇ ਆਗੂਆਂ ਦੀ ਹੋਈ ਮੀਟਿੰਗ ਤੋਂ ਬਾਅਦ ਪਾਰਟੀ ਨੇ ਕਿਹਾ ਹੈ ਕਿ ਉਹ ਸਰਕਾਰ ਬਣਾਉਣ ਦਾ ਦਾਅਵਾ ਨਹੀਂ ਕਰੇਗੀ ਤੇ ਇਕ ਸਕਾਰਾਤਮਿਕ ਵਿਰੋਧੀ ਪਾਰਟੀ ਦੀ ਭੂਮਿਕਾ ਨਿਭਾਉਣਗੇ।
ਪਾਰਟੀ ਆਗੂ ਯੋਗੇਂਦਰ ਯਾਦਵ ਨੇ ਕਿਹਾ ਹੈ ਕਿ ਜੇਕਰ ਲੈਫ ਗਵਰਨਰ ਨਜੀਬ ਜੁੰਗ ਵੀ ਉਨ੍ਹਾਂ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੰਦੇ ਹਨ ਤਾਂ ਉਹ ਨਾਂਹ ਕਰ ਦੇਣਗੇ। ਯਾਦਵ ਨੇ ਕਿਹਾ ਕਿ ਪਾਰਟੀ ਸਰਕਾਰ ਬਣਾਉਣ ਲਈ ਕਿਸੇ ਵੀ ਹੋਰ ਪਾਰਟੀ ਦਾ ਸਮਰਥਨ ਨਹੀਂ ਕਰੇਗੀ ਤੇ ਮੁੜ ਚੋਣਾਂ ਕਰਵਾਉਣ ਨੂੰ ਤਰਜੀਹ ਦੇਵੇਗੀ। ਭਾਜਪਾ ਨੇ ਵੀ ਸਰਕਾਰ ਬਣਾਉਣ 'ਚ ਰੁਚੀ ਨਹੀਂ ਵਿਖਾਈ ਹੈ ਤੇ ਕਿਹਾ ਹੈ ਕਿ ਉਸ ਕੋਲ ਵਿਧਾਇਕਾਂ ਦੀ ਲੋੜੀਂਦੀ ਗਿਣਤੀ ਨਹੀਂ ਹੈ। ਬੀਤੀ ਰਾਤ ਭਾਜਪਾ ਦੇ ਮੁਖ ਮੰਤਰੀ ਅਹੁੱਦੇ ਲਈ ਉਮੀਦਵਾਰ ਹਰਸ਼ਵਰਧਨ ਨੇ ਕਿਹਾ ਕਿ ਉਹ ਵਿਰੋਧੀ ਧਿਰ ਵਜੋਂ ਸਦਨ 'ਚ ਬੈਠਣ ਨੂੰ ਤਰਜੀਹ ਦੇਣਗੇ ਤੇ ਕਿਸੇ ਵੀ ਤਰਾਂ ਮੈਂਬਰਾਂ ਦੀ ਖਰੀਦ ਫਰੋਖਤ ਨਹੀਂ ਕਰਨਗੇ। ਉਨ੍ਹਾਂ ਸਪਸ਼ਟ ਕਿਹਾ ਕਿ ਮੇਰੇ ਕੋਲ 36 ਵਿਧਾਇਕ ਨਹੀਂ ਹਨ। ਇਸ ਲਈ ਉਹ ਸਰਕਾਰ ਬਣਾਉਣ ਦਾ ਦਾਅਵਾ ਨਹੀਂ ਕਰਨਗੇ।
ਇਥੇ ਵਰਣਨਯੋਗ ਹੈ ਕਿ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਗਠਜੋੜ ਨੇ 70 ਮੈਂਬਰੀ ਵਿਧਾਨ ਸਭਾ ਵਿਚ 32 ਸੀਟਾਂ ਜਿੱਤੀਆਂ ਹਨ ਜਦ ਕਿ ਆਮ ਆਦਮੀ ਪਾਰਟੀ 28 ਸੀਟਾਂ ਉਪਰ ਜੇਤੂ ਰਹੀ ਹੈ। ਕਾਂਗਰਸ ਨੂੰ ਕੇਵਲ 8 ਸੀਟਾਂ ਹੀ ਮਿਲੀਆਂ ਹਨ ਜਦ ਕਿ ਜਨਤਾ ਦਲ (ਯੂ) ਨੇ ਇਕ ਸੀਟ ਜਿੱਤੀ ਹੈ ਤੇ ਇਕ ਅਜ਼ਾਦ ਉਮੀਦਵਾਰ ਸਫਲ ਹੋਇਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਕ ਵੱਡੀ ਪਾਰਟੀ ਕਾਰਨ ਲੈਫ ਗਵਰਨਰ ਭਾਜਪਾ ਨੂੰ ਸਰਕਾਰ ਬਣਾਉਣ ਦਾ ਸੱਦਾ ਦੇ ਸਕਦੇ ਹਨ।
ਆਮ ਆਦਮੀ ਪਾਰਟੀ ਤੇ ਭਾਜਪਾ ਮਿਲ ਕੇ ਸਰਕਾਰ ਬਣਾਉਣ-ਕਿਰਨ ਬੇਦੀ
ਸਮਾਜ-ਸੇਵਿਕਾ ਤੇ ਸਾਬਕਾ ਆਈ. ਪੀ. ਐਸ. ਅਫ਼ਸਰ ਕਿਰਨ ਬੇਦੀ ਨੇ ਇਕ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਦਿੱਲੀ ਵਿਚ ਸਰਕਾਰ ਬਣਾਉਣ ਦੇ ਮੱਦੇਨਜ਼ਰ ਭਾਜਪਾ ਤੇ ਆਮ ਆਦਮੀ ਪਾਰਟੀ ਨੂੰ ਮਿਲ ਕੇ ਸਰਕਾਰ ਬਣਾਉਣ ਦਾ ਸੁਝਾਅ ਦਿੱਤਾ ਹੈ। ਕਿਰਨ ਬੇਦੀ ਨੇ ਕਿਹਾ ਕਿ ਦੋਵੇਂ ਪਾਰਟੀਆਂ ਨੂੰ ਇਸ ਮੁੱਦੇ 'ਤੇ ਆਪਸ ਵਿਚ ਗੱਲ ਕਰਨੀ ਚਾਹੀਦੀ ਹੈ ਤੇ ਉਹ ਇਸ ਵਿਚ ਸਾਰਥਕ ਵਿਚੋਲਗੀ ਕਰਨ ਨੂੰ ਤਿਆਰ ਹੈ। ਕਿਰਨ ਬੇਦੀ ਨੇ ਸੁਝਾਅ ਦਿੱਤਾ ਕਿ ਘੱਟੋ-ਘੱਟ ਸਾਂਝਾ ਪ੍ਰੋਗਰਾਮ ਬਣਾ ਕੇ ਭਾਜਪਾ ਤੇ 'ਆਪ' ਨੂੰ ਮਿਲ ਕੇ ਦਿੱਲੀ ਵਿਚ ਸਰਕਾਰ ਬਣਾਉਣੀ ਚਾਹੀਦੀ ਹੈ ਪਰ ਆਮ ਆਦਮੀ ਪਾਰਟੀ ਨੇ ਇਸ ਫਾਰਮੂਲੇ ਨੂੰ ਖਾਰਜ ਕਰਦਿਆਂ ਕਿਹਾ ਹੈ ਕਿ ਉਹ ਇਕ ਸਾਕਾਰਾਤਮਕ ਵਿਰੋਧੀ ਧਿਰ ਦੀ ਭੂਮਿਕਾ ਨਿਭਾਏਗੀ। ਵਰਣਨਯੋਗ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਵਿਚ 'ਆਪ' ਨੇ ਪਹਿਲੀ ਵਾਰ ਚੋਣ ਲੜਦਿਆਂ 28 ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ ਹੈ ਜਦਕਿ ਭਾਜਪਾ ਤੇ ਕਾਂਗਰਸ ਨੂੰ ਕ੍ਰਮਵਾਰ 32 ਤੇ 8 ਸੀਟਾਂ ਮਿਲੀਆਂ ਹਨ ਪਰ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਹੀਂ ਮਿਲ ਸਕਿਆ।

Posted on January 12th, 2026

Posted on January 9th, 2026

Posted on January 8th, 2026

Posted on January 7th, 2026

Posted on January 6th, 2026

Posted on January 5th, 2026

Posted on January 2nd, 2026

Posted on December 31st, 2025

Posted on December 30th, 2025

Posted on December 29th, 2025

Posted on December 24th, 2025

Posted on December 23rd, 2025