Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਡੌਂਡੀਆ ਖੇੜਾ ਵਿੱਚ ਸੋਨਾ ਨਹੀਂ, ਪੁਰਾਤਨ ਸਾਮਾਨ ਮਿਲਿਆ: ਕਟੋਚ

Posted on December 12th, 2013


ਨਵੀਂ ਦਿੱਲੀ- ਭਾਰਤੀ ਪੁਰੱਤਾਤਵ ਸਰਵੇਖਣ ਵੱਲੋਂ ਉੱਤਰ ਪ੍ਰਦੇਸ਼ ਵਿੱਚ ਉਨਾਵ ਜ਼ਿਲੇ ਦੇ ਡੌਂਡੀਆ ਖੇੜਾ ਪਿੰਡ ਵਿੱਚ ਜੋ ਖੁਦਾਈ ਕੀਤੀ ਗਈ ਸੀ ਉਸ ਵਿੱਚ ਬੇਸ਼ੱਕ ਕੋਈ ਸੋਨਾ ਨਹੀਂ ਨਿਕਲਿਆ, ਪ੍ਰੰਤੂ ਕਝ ਅਜਿਹੇ ਪੁਰਾਣੇ ਪਥਰਾਟ ਨਿਕਲੇ ਹਨ ਜੋ ਈਸਾ ਤੋਂ ਇੱਕ ਸ਼ਤਾਬਦੀ ਪਹਿਲਾਂ ਦੇ ਹਨ।

ਸੱਭਿਆਚਾਰ ਮੰਤਰੀ ਚੰਦ੍ਰੇਸ਼ ਕੁਮਾਰੀ ਕਟੋਚ ਨੇ ਡਾ. ਚੰਦਨ ਮਿਸ਼ਰਾ ਦੇ ਸਵਾਲ ਦੇ ਲਿਖਤੀ ਜਵਾਬ ਵਿੱਚ ਰਾਜ ਸਭਾ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਡੌਂਡੀਆ ਖੇੜਾ ਵਿੱਚ ਕੀਤੀ ਗਈ ਖੁਦਾਈ ‘ਤੇ ਕੁੱਲ 2,78,751 ਕਰੋੜ ਖਰਚ ਹੋਏ। ਉਨ੍ਹਾਂ ਦੱਸਿਆ ਕਿ ਖੁਦਾਈ ਵੇਲੇ ਵੱਖ-ਵੱਖ ਪੱਧਰਾਂ ‘ਤੇ ਟੇਰਾਕੋਟਾ ਦੇ ਮਣਕੇ, ਨੁਕੀਲੀਆਂ ਹੱਡੀਆਂ, ਕੱਚ ਦੀਆਂ ਚੂੜੀਆਂ, ਲੋਹੇ ਦੀਆਂ ਕਿੱਲਾਂ, ਹਾਪਸਕਾਚ, ਪੱਥਰ ਦੇ ਸ਼ੇਰ ਦੀ ਟੁੱਟੀ ਹੋਈ ਇੱਕ ਮੂਰਤੀ, ਜਾਨਵਰਾਂ ਦੀਆਂ ਹੱਡੀਆਂ ਦੇ ਇਲਾਵਾ ਕਾਲੀ ਚਿੱਤਰਕਾਰੀ ਵਾਲੇ ਮਿੱਟੀ ਦੇ ਬਰਤਨ, ਕਾਲੇ ਤੇ ਲਾਲ ਬਰਤਨ, ਉਤਰੀ ਖੇਤਰ ਦੇ ਕਾਲੇ ਚਮਕਦਾਰ ਬਰਤਨ ਮਿਲੇ ਹਨ। ਸੱਭਿਆਚਾਰ ਬਾਰੇ ਮੰਤਰੀ ਨੇ ਕਿਹਾ ਕਿ ਖੁਦਾਈ ਤੋਂ ਇਹ ਨਤੀਜਾ ਸਾਹਮਣੇ ਆਇਆ ਹੈ ਕਿ ਇਸ ਜਗ੍ਹਾ ਤੋਂ ਪ੍ਰਾਪਤ ਪੁਰਾਵਸ਼ੇਸ਼ ਪਹਿਲੀ ਸ਼ਤਾਬਦੀ ਈਸਾ ਪੂਰਵ ਦੇ ਹਨ।



Archive

RECENT STORIES