Posted on December 12th, 2013

ਮੇਰਠ- ਨਿਰਮਲ ਬਾਬਾ ਦੇ ਖਿਲਾਫ ਜੁਡੀਸ਼ੀਅਲ ਮੈਜਿਸਟਰੇਟ ਨੇ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਨਿਰਮਲ ਬਾਬਾ ਉਪਰ ਧੋਖਾਦੇਹੀ ਦੇ ਕੇਸ ਬਾਰੇ ਜਾਣਕਾਰੀ ਹੋਣ ਦੇ ਬਾਵਜੂਦ ਅਦਾਲਤ ‘ਚ ਪੇਸ਼ ਨਾ ਹੋਣ ਦਾ ਦੋਸ਼ ਹੈ।
ਔਰੰਗਾਸ਼ਾਹਪੁਰ ਡਿੱਗੀ ਨਿਵਾਸੀ ਹਰੀਸ਼ਵੀਰ ਨੇ ਮੈਜਿਸਟਰੇਟ ਵਿਨੀਤਾ ਦੀ ਅਦਾਲਤ ‘ਚ ਅਰਜ਼ੀ ਦਾਇਰ ਕਰਕੇ ਦੋਸ਼ ਲਾਇਆ ਸੀ ਕਿ ਉਹ ਧਾਰਮਿਕ ਰੁਚੀ ਵਾਲੇ ਹਨ। ਸਿਹਤ ਖਰਾਬ ਹੋਣ ਕਾਰਨ ਉਹ ਪਰੇਸ਼ਾਨ ਸਨ। ਉਹ ਨਿਰਮਲ ਬਾਬਾ ਦੇ ਪ੍ਰੋਗਰਾਮ ‘ਚ ਸ਼ਾਮਲ ਹੋਏ ਤੇ ਉਨ੍ਹਾਂ ਦੇ ਖਾਤੇ ‘ਚ 51 ਹਜ਼ਾਰ ਰੁਪਏ ਜਮ੍ਹਾਂ ਕਰਵਾ ਦਿੱਤੇ, ਜਿਸ ਤੋਂ ਬਾਅਦ ਨਿਰਮਲ ਬਾਬਾ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਰੋਜ਼ ਮਿੱਠੀ ਖੀਰ ਖੁਦ ਵੀ ਖਾਣ ਅਤੇ ਗਰੀਬਾਂ ਨੂੰ ਵੀ ਵੰਡਣ। ਬਾਬੇ ਦੇ ਕਹਿਣ ‘ਤੇ ਉਸ ਨੇ ਮਿੱਠੀ ਖੀਰ ਖਾਣੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਉਨ੍ਹਾਂ ਨੂੰ ਸ਼ੂਗਰ ਹੋ ਗਈ, ਜਿਸ ਦਾ ਉਨ੍ਹਾਂ ਨੇ ਇਲਾਜ ਕਰਵਾਇਆ। ਇਸ ਤੋਂ ਬਾਅਦ ਅਦਾਲਤ ਵੱਲੋਂ ਤਲਬ ਕੀਤੇ ਜਾਣ ‘ਤੇ ਬਾਬਾ ਹਾਜ਼ਰ ਨਹੀਂ ਹੋਏ, ਜਿਸ ‘ਤੇ ਅਦਾਲਤ ਨੇ ਉਨ੍ਹਾਂ ਦੀ ਹਾਜ਼ਰੀ ਮਾਫੀ ਨੂੰ ਰੱਦ ਕਰਦੇ ਹੋਏ ਨਿਰਮਲ ਬਾਬਾ ਅਤੇ ਉਨ੍ਹਾਂ ਦੀ ਪਤਨੀ ਸ਼ੁਸ਼ਮਾ ਉਰਫ ਲਾਡੋ ਦੇ ਖਿਲਾਫ ਆਉਂਦੀ ਛੇ ਜਨਵਰੀ ਲਈ ਪੰਜ ਹਜ਼ਾਰ ਰੁਪਏ ਦਾ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤਾ।

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026