Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਜੂਨੀਅਰ ਹਾਕੀ ਵਿਸ਼ਵ ਕੱਪ : ਪਾਕਿਸਤਾਨ ਨੇ ਭਾਰਤ ਨੂੰ 4-2 ਨਾਲ ਹਰਾਇਆ

Posted on December 14th, 2013


ਨਵੀਂ ਦਿੱਲੀ 14 ਦਿਸੰਬਰ (ਵਿੱਕੀ ਮੋਗਾ ) ਮੇਜ਼ਰ ਧਿਆਨਚੰਦ ਹਾਕੀ ਸਟੇਡੀਅਮ ਵਿੱਚ ਨੌਵੇਂ ਸਥਾਨ ਲਈ ਖੇਡੇ ਗਏ ਮੈਚ ਵਿੱਚ ਅੱਜ ਪਾਕਿਸਤਾਨ ਨੇ ਭਾਰਤ ਨੂੰ ਪੇਨਲਟੀ ਸ਼ੂਟ ਆਉਟ ਰਾਹੀਂ 4-2 ਨਾਲ ਹਰਾ ਦਿੱਤਾ। ਨਿਰਧਾਰਿਤ ਸਮੇਂ ਤੱਕ ਦੋਨੋਂ ਟੀਮਾਂ 1-1 ਦੀ ਬਰਾਬਰੀ ਤੇ ਸਨ। ਕਵਾਟਰਫ਼ਾਈਨਲ  ਵਿੱਚ ਬਾਹਰ ਹੋਣ  ਬਾਅਦ  ਪ੍ਰੇਮੀਆਂ ਦੀਆਂ ਨਜ਼ਰਾਂ ਅੱਜ ਦੇ ਮੈਚ ਸਨ  ਟੀਮ ਦੇ ਮਾੜੇ ਪ੍ਰਦਰਸ਼ਨ ਨੇ ਇੱਕ ਵਾਰ  ਫੇਰ ਹਾਕੀ ਪ੍ਰੇਮੀਆਂ ਨੂੰ ਨਿਰਾਸ਼ ਕੀਤਾ। ਮੈਚ ਦੌਰਾਨ ਪਾਕਿਸਤਾਨ ਦੇ ਰਿਜ਼ਵਾਨ ਅਲੀ ਨੇ 7ਵੇਂ ਮਿੰਟ ਵਿੱਚ ਗੋਲ ਦਾਗਕੇ ਪਾਕਿਤਾਨ ਨੂੰ 1-0 ਦੀ ਬੜ੍ਹਤ ਦਿਵਾ ਦਿੱਤੀ। ਇਸ ਤੋਂ ਬਾਅਦ ਭਾਰਤ ਨੂੰ ਗੋਲ ਉਤਾਰਨ ਦੇ ਕਈ ਮੌਕੇ ਮਿਲੇ ਪਰ ਤਾਲਮੇਲ ਦੀ ਕਮੀ ਕਾਰਣ ਟੀਮ ਗੋਲ ਕਰਨ ਵਿੱਚ ਸਫ਼ਲ ਨਾ ਹੋ ਸਕੀ। ਮੈਚ  ਦੇ 66ਵੇਂ ਮਿੰਟ ਵਿੱਚ ਗੁਰਜਿੰਦਰ ਸਿੰਘ ਨੇ ਪੇਨਲਟੀ ਕਾਰਨਰ ਰਾਹੀਂ ਗੋਲ ਕਰਕੇ ਟੀਮ ਨੂੰ ਬਰਾਬਰੀ ਤੇ ਲਿਆਂਦਾ। ਪੇਨਲਟੀ ਸ਼ੂਟ ਆਉਟ ਵਿੱਚ ਭਾਰਤ ਵਲੋਂ ਸਿਰਫ ਗੁਰਜਿੰਦਰ ਸਿੰਘ ਅਤੇ ਤਲਵਿੰਦਰ ਜਦਕਿ ਸਿੰਘ ਹੀ ਗੋਲ ਕਰ ਸਕੇ ਜਦਕਿ ਪਾਕਿਸਤਾਨ ਵਲੋਂ ਇਰਫਾਨ ਮਹੁੰਮਦ,ਤੌਸੀਕ ਮਹੁੰਮਦ, ਬੂਟਾ ਮਹੁੰਮਦਅਤੇ ਦਿਲਬਰ ਮਹੁੰਮਦ ਨੇ ਗੋਲ ਕਰਕੇ ਮੁਕਾਬਲਾ 4-2 ਨਾਲ ਜਿੱਤ ਲਿਆ। ਪਾਕਿਸਤਾਨੀ ਗੋਲਕੀਪਰ ਮਜ਼ਹਰ ਅੱਬਾਸ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਅੱਜ ਖੇਡੇ ਗਏ ਦੂਸਰੇ ਮੈਚਾਂ ਵਿੱਚ ਦੱਖਣੀ ਅਫਰੀਕਾ ਨੂੰ 4-1 ਨਾਲ ਹਰਾਕੇ11ਵਾਂ ਸਥਾਨ ਹਾਸਿਲ ਕੀਤਾ। ਸਪੇਨ ਨੇ ਇੰਗਲੈਂਡ ਨੂੰ 3-2 ਨਾਲ  ਹਰਾਕੇ 13ਵਾਂ ਸਥਾਨ ਹਾਸਿਲ ਕੀਤਾ ਜਦਕਿ ਭਾਰਤ ਨੂੰ ਗਰੁੱਪ ਮੈਚ ਵਿੱਚ ਕੜੀ ਚਨੌਤੀ ਦੇਣ ਵਾਲੀ ਕੈਨੇਡਾ ਦੀ ਟੀਮ ਮਿਸਰ ਹਥੋਂ 0-3 ਨਾਲ ਹਾਰਨ ਤੋਂ ਬਾਅਦ ਟੂਰਨਾਂਮੈਂਟ ਵਿੱਚ ਅਖ਼ੀਰਲੇ  ਅਤੇ 16ਵਾਂ ਸਥਾਨ ਤੇ ਰਹੀ।



Archive

RECENT STORIES