Posted on December 14th, 2013

ਇੱਕ ਬੰਦਾ ਮੌਤ ਦੇ ਕੰਢੇ 'ਤੇ ਖੜ੍ਹਾ, ਤੁਹਾਨੂੰ ਕਬੱਡੀ ਮੈਚਾਂ ਦੀ ਪਈ ਹੈ…
ਲੁਧਿਆਣਾ- ਚੌਥੇ ਵਿਸ਼ਵ ਕਬੱਡੀ ਕੱਪ ਦੇ ਫਾਈਨਲ ਮੁਕਾਬਲੇ ਤੋਂ ਪਹਿਲਾਂ ਚੱਲ ਰਹੇ ਰੰਗਾਰੰਗ ਪ੍ਰੋਗਰਾਮ ਵਿੱਚ ਉਸ ਸਮੇਂ ਹਫੜਾ-ਦਫੜੀ ਮੱਚ ਗਈ, ਜਦੋਂ ਸਟੇਜ 'ਤੇ ਇਕ ਵਿਅਕਤੀ ਚੜ੍ਹ ਗਿਆ ਅਤੇ ਉਸ ਨੇ ਸਟੇਜ 'ਤੇ ਗਾਇਕਾ ਜਸਪਿੰਦਰ ਨਰੂਲਾ ਦੇ ਹੱਥੋਂ ਮਾਈਕ ਖੋਹ ਬੋਲਣਾ ਸ਼ੁਰੂ ਕਰ ਦਿੱਤਾ। ਗੁਰਪ੍ਰੀਤ ਸਿੰਘ ਗੁਰੀ ਵਲੋਂ ਅਚਾਨਕ ਸਟੇਜ 'ਤੇ ਚੜ੍ਹ ਕੇ ਜਸਪਿੰਦਰ ਨਰੂਲਾ ਦੇ ਹੱਥੋਂ ਮਾਈਕ ਖੋਹਣ ਦੀ ਘਟਨਾ ਨਾਲ ਗਾਇਕਾ ਬਿਲਕੁਲ ਘਬਰਾ ਗਈ। ਗਾਇਕਾ ਇਸ ਮੌਕੇ ਸੀ ਡੀ 'ਤੇ ਪੇਸ਼ਕਾਰੀ ਕਰਦਿਆਂ ਸਿਰਫ ਬੁੱਲ ਹਿਲਾ ਰਹੀ ਸੀ ਅਤੇ ਉਸਦਾ ਮਾਈਕ ਬੰਦ ਸੀ। ਮਾਈਕ ਨਾ ਚੱਲਦਾ ਹੋਣ ਕਾਰਨ ਇਸ ਸਿੱਖ ਨੌਜਵਾਨ ਦੀ ਆਵਾਜ਼ ਬਹਤੀ ਦੂਰ ਤੱਕ ਨਾ ਜਾ ਸਕੀ। ਸਟੇਜ ਦੇ ਬਾਹਰ ਮੌਜੂਦ ਸਕਿਓਰਿਟੀ ਵਾਲੇ ਜਲਦੀ ਹੀ ਸਟੇਜ 'ਤੇ ਪਹੁੰਚ ਗਏ ਅਤੇ ਉਸ ਵਿਅਕਤੀ ਨੂੰ ਕਾਬੂ ਕਰ ਕੇ ਬਾਹਰ ਲੈ ਗਏ।
ਜ਼ਿਕਰਯੋਗ ਹੈ ਕਿ ਸਟੇਜ 'ਤੇ ਚੜ੍ਹ ਕੇ ਮਾਈਕ ਖੋਹਣ ਵਾਲਾ ਸਿਖ ਨੌਜਵਾਨ ਵੀਰ ਗੁਰਪ੍ਰੀਤ ਸਿੰਘ ਗੁਰੀ ਜੇਲ੍ਹਾਂ 'ਚ ਸਜ਼ਾ ਕੱਟ ਚੁੱਕੇ ਸਿੱਖ ਨੌਜਵਾਨਾਂ ਦੀ ਰਿਹਾਈ ਦੇ ਲਈ ਭੁੱਖ ਹੜਤਾਲ 'ਤੇ ਬੈਠੇ ਭਾਈ ਗੁਰਬਖਸ਼ ਸਿੰਘ ਦਾ ਸਮਰਥਕ ਸੀ। ਉਹ ਸਟੇਜ 'ਤੇ ਚੜ੍ਹ ਕੇ ਪੰਜਾਬ ਸਰਕਾਰ ਦੇ ਖਿਲਾਫ ਆਪਣਾ ਰੋਸ ਪ੍ਰਗਟ ਕਰ ਰਿਹਾ ਸੀ ਅਤੇ ਸਰਕਾਰ ਦੇ ਕੰਨਾਂ ਤੱਕ ਗੁਰਬਖਸ਼ ਸਿੰਘ ਦੀ ਆਵਾਜ਼ ਪਹੁੰਚਾਉਣਾ ਚਾਹੁੰਦਾ ਸੀ। ਸਿੱਖ ਨੌਜਵਾਨ ਗੁਰਪ੍ਰੀਤ ਸਿੰਘ ਗੁਰੀ ਨੇ ਮਾਈਕ ਖੋਹ ਕੇ ਕਿਹਾ ਕਿ "ਇਕ ਬੰਦਾ ਮੌਤ ਦੇ ਕੰਢੇ 'ਤੇ ਖੜਾ ਹੈ ਤੁਹਾਨੂੰ ਕਬੱਡੀ ਮੈਚਾਂ ਦੀ ਪਈ ਹੈ।"
ਗੁਰਪ੍ਰੀਤ ਸਿੰਘ ਹਾਂਸ ਉਰਫ ਗੁਰੀ ਪਿੰਡ ਕਿਲਾਂ ਹਾਂਸ, ਜੋ ਕਿ ਰਾੜਾ ਸਾਹਿਬ ਤੋਂ ਕੋਈ 2 ਕਿਲੋਮੀਟਰ ਦੀ ਵਿੱਥ ਉਪਰ ਹੈ, ਦੇ ਪਰਿਵਾਰ ਦੀ ਖਾੜਕੂ ਸੰਘਰਸ਼ ਦੌਰਾਨ ਬਹੁਤ ਹੀ ਵੱਡੀ ਕੁਰਬਾਨੀ ਹੈ। ਗੁਰੀ ਦੇ ਚਾਚਾ ਜੀ ਸ. ਬਚਿੱਤਰ ਸਿੰਘ ਕਾਲਾ ਨੂੰ ਡੇਹਲੋਂ ਪੁਲਿਸ ਦੇ ਬੁੱਚੜ ਥਾਣੇਦਾਰ ਦਰਸ਼ਨ ਨੇ ਗ੍ਰਿਫਤਾਰ ਕਰਕੇ ਇੱਕ ਝੂਠਾ ਮੁਕਬਲਾ ਦਿਖਾ ਕੇ ਸ਼ਹੀਦ ਕਰ ਦਿੱਤਾ ਸੀ। ਇਹਨਾਂ ਦੇ ਪਿਤਾ ਸ. ਰਾਜੀ ਸਿੰਘ ਅਤੇ ਛੋਟੇ ਚਾਚਾ ਜੀ ਸ. ਦਰਸ਼ਨ ਸਿੰਘ ਦਰਸ਼ੀ ਵੀ ਪੁਲੀਸ ਦੇ ਹੋਏ ਭਾਰੀ ਤਸ਼ੱਦਦ ਕਰਕੇ ਜ਼ਖਮਾਂ ਦੀ ਮਾਰ ਨਾ ਝੱਲਦੇ ਹੋਏ ਇੱਕ-ਇੱਕ ਕਰਕੇ ਅਕਾਲ ਚਲਾਣਾ ਕਰ ਗਏ ਸਨ। ਇਸ ਪਰਿਵਾਰ ਦੀ ਜ਼ਮੀਨ ਜਾਇਦਾਦ ਵੀ ਤਕਰੀਬਨ ਵਿਕ ਚੁੱਕੀ ਹੈ ਪਰ ਫੇਰ ਵੀ ਇਹ ਪਰਿਵਾਰ ਪੰਥ ਦੀ ਚੜ੍ਹਦੀ ਕਲਾ ਵਾਸਤੇ ਆਪਣਾ ਯੋਗਦਾਨ ਪਾ ਰਿਹਾ ਹੈ। ਯਾਦ ਰਹੇ ਇਸ ਛੋਟੇ ਜਿਹੇ ਪਿੰਡ ਨੇ ਪੰਥ ਨੂੰ ਬਹੁਤ ਵੱਡੇ ਹੀਰੇ ਦਿੱਤੇ ਹਨ, ਜਿਨ੍ਹਾਂ ਵਿੱਚ ਡਾ. ਪ੍ਰੀਤਮ ਸਿੰਘ ਸੇਖੋਂ, ਸ. ਪ੍ਰਮਾਤਮਾ ਸਿੰਘ ਆਦਿ ਦੇ ਨਾਮ ਵਰਨਣਯੋਗ ਹਨ।

Posted on April 28th, 2026

Posted on April 27th, 2026

Posted on April 24th, 2026
Posted on April 23rd, 2026

Posted on April 22nd, 2026

Posted on April 14th, 2026

Posted on April 13th, 2026

Posted on April 10th, 2026

Posted on April 9th, 2026

Posted on April 8th, 2026

Posted on April 7th, 2026

Posted on April 2nd, 2026