Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਜਰਮਨੀ ਛੇਵੀਂ ਵਾਰ ਬਣਿਆ ਜੂਨੀਅਰ ਹਾਕੀ ਵਿਸ਼ਵ ਕੱਪ ਦਾ ਚੈਂਪੀਅਨ

Posted on December 15th, 2013


ਫ਼ਾਈਨਲ ਵਿੱਚ ਫਰਾਂਸ ਨੂੰ 5-2 ਨਾਲ ਹਰਾਇਆ

ਨਵੀਂ ਦਿੱਲੀ 15 ਦਿਸੰਬਰ (ਵਿੱਕੀ ਮੋਗਾ ) ਮੇਜਰ ਧਿਆਨਚੰਦ ਹਾਕੀ ਸਟੇਡੀਅਮ ਵਿੱਚ ਹੀਰੋ  ਜੂਨੀਅਰ ਪੁਰਸ਼ ਹਾਕੀ ਵਿਸ਼ਵ ਕੱਪ ਜਰਮਨੀ ਅਤੇ ਫਰਾਂਸ ਵਿਚਕਾਰ ਖੇਡਿਆ ਗਿਆ। ਜਰਮਨੀ ਵਲੋਂ ਨਿਕਲਾਸ ਵੇਲਨ ਨੇ ਦੂਸਰੇ ਹੀ ਮਿੰਟ ਵਿੱਚ ਫੀਲਡ ਗੋਲ ਕਰਕੇ ਟੀਮ ਨੂੰ ਇੱਕ ਗੋਲ ਦੀ ਬੜ੍ਹਤ ਦਿਵਾ ਦਿੱਤੀ। ਫਰਾਂਸ ਨੇ ਮੈਚ ਵਿੱਚ ਵਾਪਸੀ ਕਰਦਿਆਂ 16ਵੇਂ ਮਿੰਟ ਵਿੱਚ ਗਾਸਪਾਰਡ ਨੇ ਸ਼ਾਨਦਾਰ ਫ਼ੀਲਡ ਗੋਲ ਕਰਕੇ ਮੁਕਾਬਲਾ 1-1 ਦੀ ਬਰਾਬਰੀ ਲਿਆਂਦਾ। ਸਟੇਡੀਅਮ ਵਿੱਚ ਤੇਜ਼ ਤਰਾਰ ਯੂਰੋਪੀਅਨ ਹਾਕੀ ਸ਼ੈਲੀ ਦਾ ਲੁਤਫ਼ ਦਿੱਲੀ ਦੇ ਹਾਕੀ ਪ੍ਰੇਮੀ ਬੜੇ ਹੀ ਜੋਸ਼ ਨਾਲ ਉਠਾ ਰਹੇ ਸਨ। ਜਰਮਨੀ ਨੂੰ ਮੈਚ ਦਾ ਪਹਿਲਾ ਪੇਨਲਟੀ ਕਾਰਨਰ  27ਵੇਂ ਮਿੰਟ ਵਿੱਚ ਮਿਲਿਆ ਜੋ ਬੇਕਾਰ ਗਿਆ।ਪਹਿਲੇ ਅੱਧ ਦੇ ਆਖਰੀ 10 ਮਿੰਟਾਂ ਵਿੱਚ ਜਰਮਨੀ ਫਰਾਂਸ ਤੇ ਭਾਰੂ ਰਿਹਾ ਪਰ ਮੁਕਾਬਲਾ ਪਹਿਲਾ ਅੱਧ ਖ਼ਤਮ ਹੋਣ ਤੱਕ 1-1 ਦੀ ਬਰਾਬਰੀ ਤੇ ਰਿਹਾ। ਮੈਚ ਦੇ ਦੂਸਰੇ ਅੱਧ ਦੇ 4ਥੇ ਮਿੰਟ ਵਿੱਚ ਫਰਾਂਸ ਨੂੰ ਪਹਿਲਾ ਪੇਨਲਟੀ ਕਾਰਨਰ ਮਿਲਿਆ ਜਿਸ ਵਿੱਚ ਗਾਸਪਾਰਡ ਨੇ ਗੋਲ ਕਰਕੇ ਫਰਾਂਸ  ਨੂੰ 2-1 ਨਾਲ ਅੱਗੇ ਕਰ ਦਿੱਤਾ। ਪਰ ਦੂਸਰੇ ਪਾਸੇ ਚਾਰ ਮਿੰਟ ਬਾਅਦ ਹੀ ਜਰਮਨੀ ਦੇ ਨਿਕਲਾਸ ਵੇਲਨ ਨੇ ਇੱਕ ਹੋਰ ਫੀਲਡ ਗੋਲ ਕਰਕੇ ਮੁਕਬਲਾ 2-2 ਦੀ ਬਰਾਬਰੀ ਤੇ ਲਿਆਂਦਾ। ਹਾਕੀ ਦੀ ਰਫ਼ਤਾਰ ਸੁਨਾਮੀਲਹਿਰਾਂ ਵਾਂਗ ਹੋਰ ਤੇਜ਼ ਹੋ ਰਹੀ ਸੀ ਅਤੇ 46ਵੇਂ ਮਿੰਟ ਵਿੱਚ ਜਰਮਨੀ ਦੇ ਨਿਕਲਾਸ ਵੇਲਨ ਨੇ ਇੱਕ ਹੋਰ ਫੀਲਡ ਗੋਲ ਰਾਹੀਂ ਆਪਣੀ ਹੈਟ੍ਰਿਕ ਜੜਕੇ ਜਰਮਨੀ ਨੂੰ 3-2 ਨਾਲ ਅੱਗੇ ਕਰ  ਦਿੱਤਾ। ਤੀਸਰੇ ਗੋਲ ਤੋਂ ਬਾਅਦ ਜਰਮਨੀ ਨੇ ਬਾਲ ਉੱਤੇ ਨਿਰੰਤਰ ਰੱਖਦਿਆਂ ਗੋਮੋਲ ਜੋਨਸ ਨੇ 60ਵੇਂ ਮਿੰਟ ਅਤੇ ਕ੍ਰਿਸਟੋਫ਼ਰ ਰੁਹਰ ਨੇ 68ਵੇਂ ਮਿੰਟਾਂ ਵਿੱਚ ਦੋ ਹੋਰ ਫ਼ੀਲਡ ਗੋਲ ਦਾਗਕੇ ਗੋਲ ਬੜ੍ਹਤ ਨੂੰ 5-2 ਨਾਲ ਜਿੱਤ ਲਿਆ।ਟੂਰਨਾਂਮੈਂਟ ਦਾ ਸਰਵੋਤਮ ਖਿਡਾਰੀ ਅਤੇ ਸਭ ਤੋਂ ਵੱਧ ਗੋਲ ਕਰਨ ਦੇ ਐਵਾਰਡ ਕ੍ਰਿਸਟੋਫ਼ਰ ਰੁਹਰ ਦੀ ਝੋਲੀ ਵਿੱਚ ਗਏ ਜਦਕਿ ਟੂਰਨਾਂਮੈਂਟ ਦਾ ਵਧੀਆ ਗੋਲਕੀਪਰ ਫਰਾਂਸ ਦੇ ਰੇਆਨੌਡ ਐਡਗਰ ਨੂੰ ਐਲਾਨਿਆ ਗਿਆ।ਇਸਤੋਂ ਪਹਿਲਾਂ ਕਾਂਸੀ ਦੇ ਤਮਗੇ ਲਈ ਖੇਡੇ ਗਏ ਇੱਕਤਰਫ਼ਾ ਮੁਕਾਬਲੇ  ਵਿੱਚ ਨੀਦਰਲੈਂਡ ਨੇ ਮਲੇਸ਼ੀਆ ਨੂੰ 7-2 ਨਾਲ ਹਰਾ ਦਿੱਤਾ। ਅੱਧ ਸਮੇਂ ਤੱਕ ਨੀਦਰਲੈਂਡ 5-1 ਨਾਲ ਅੱਗੇ ਸੀ। ਪੰਜਵੇਂ ਸਥਾਨ ਲਈ ਖੇਡੇ ਗਏ ਮੈਚ ਵਿੱਚ ਆਸਟ੍ਰੇਲੀਆ ਨੇ ਬੈਲਜੀਅਮ ਨੂੰ ਪੇਨਲਟੀ ਸ਼ੂਟ ਆਉਟ ਰਾਹੀਂ 3-2 ਨਾਲ ਹਰਾਇਆ। ਨਿਰਧਾਰਿਤ ਸਮੇਂ ਤੱਕ ਦੋਨੋਂ ਟੀਮਾਂ 2-2 ਦੀ ਬਰਾਬਰੀ ਤੇ ਸਨ ਜਦਕਿ ਸਤਵੇਂ ਸਥਾਨ ਲਈ ਹੋਏ ਮੁਕਾਬਲੇ ਵਿੱਚ ਨਿਊਜ਼ੀਲੈਂਡ ਨੇ ਕੋਰੀਆ ਨੂੰ 4-2 ਨਾਲ ਹਰਾਇਆ।



Archive

RECENT STORIES