Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਅਮਰੀਕਾ 'ਚ ਦੇਵਿਯਾਨੀ ਖੋਬਰਾਗਡੇ ਦੀ ਕੱਪੜੇ ਉਤਾਰ ਕੇ ਲਈ ਗਈ ਤਲਾਸ਼ੀ

Posted on December 17th, 2013

ਭਾਰਤ ਦਾ ਸਖ਼ਤ ਰੁਖ-ਅਮਰੀਕੀ ਕੂਟਨੀਤਕਾਂ ਤੋਂ ਵਾਪਸ ਲਈਆਂ ਸਹੂਲਤਾਂ

ਨਿਊਯਾਰਕ- ਅਮਰੀਕਾ 'ਚ ਭਾਰਤੀ ਔਰਤ ਡਿਪਟੀ ਕੌਂਸਲ ਜਨਰਲ ਦੀ ਕੱਪੜੇ ਉਤਾਰ ਕੇ ਤਲਾਸ਼ੀ ਲੈਣ ਦੀ ਗੱਲ ਸਾਹਮਣੇ ਆਈ ਹੈ। ਅਮਰੀਕਾ 'ਚ ਭਾਰਤੀ ਔਰਤ ਡਿਪਲੋਮੈਟ ਦੇਵਿਯਾਨੀ ਨੂੰ ਪੁਲਿਸ ਨੇ ਵੀਜ਼ਾ ਧੋਖਾਧੜੀ ਤੇ ਘਰੇਲੂ ਨੋਕਰਾਣੀ ਦਾ ਆਰਥਕ ਸ਼ੋਸ਼ਣ ਕਰਨ ਦੇ ਇਲਜ਼ਾਮ 'ਚ ਗ੍ਰਿਫ਼ਤਾਰ ਕੀਤਾ ਸੀ। ਨਿਊਯਾਰਕ 'ਚ ਗ੍ਰਿਫ਼ਤਾਰ ਦੇਵਿਯਾਨੀ ਖੋਬਰਾਗੜੇ ਦੇ ਨਾਲ ਬਦਸਲੂਕੀ ਕੀਤੀ ਗਈ। ਇੰਨਾ ਹੀ ਨਹੀਂ ਉਨ੍ਹਾਂ ਨੂੰ ਪੁਲਿਸ ਸਟੇਸ਼ਨ 'ਚ ਖੂੰਖਾਰ ਮੁਲਜਮਾਂ ਤੇ ਨਸ਼ੇੜੀਆਂ ਦੇ ਨਾਲ ਖੜ੍ਹਾ ਕੀਤਾ ਗਿਆ । 

ਨਵੀਂ ਦਿੱਲੀ- ਨਿਊਯਾਰਕ ਵਿਚ ਭਾਰਤ ਦੀ ਡਿਪਟੀ ਕੌਂਸਿਲ ਜਨਰਲ ਨਾਲ ਕੀਤੇ ਮਾੜੇ ਵਰਤਾਅ ਦੇ ਵਿਰੋਧ ਵਿਚ ਜਵਾਬੀ ਕਾਰਵਾਈ ਤਹਿਤ ਭਾਰਤ ਨੇ ਇਥੇ ਤਾਇਨਾਤ ਅਮਰੀਕੀ ਕੌਂਸਲਖਾਨੇ ਦੇ ਸਾਰੇ ਅਧਿਕਾਰੀਆਂ ਨੂੰ ਆਪਣੇ ਸ਼ਨਾਖਤੀ ਕਾਰਡ ਵਾਪਸ ਦੇਣ ਲਈ ਕਿਹਾ ਹੈ। ਸਰਕਾਰ ਦੀ ਇਹ ਕਾਰਵਾਈ ਅਮਰੀਕੀ ਅਧਿਕਾਰੀਆਂ ਨੂੰ ਮਿਲੀ ਛੋਟ ਅਤੇ ਲਾਭ ਦੇ ਮੁੜ ਜਾਇਜ਼ੇ ਦਾ ਪੂਰਵ ਸੰਕੇਤ ਹੋ ਸਕਦੀ ਹੈ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਸਰਕਾਰ ਨੇ ਅਮਰੀਕਾ ਨੂੰ ਕਿਹਾ ਕਿ ਉਸ ਦੇ ਭਾਰਤ ਸਥਿਤ ਕੌਂਸਲਖਾਨੇ ਵਿਚ ਤਾਇਨਾਤ ਅਧਿਕਾਰੀਆਂ ਨੂੰ ਦਿੱਤੇ ਸ਼ਨਾਖਤੀ ਕਾਰਡ ਵਾਪਸ ਮੋੜ ਦਿੱਤੇ ਜਾਣ। ਸਮਝਿਆ ਜਾਂਦਾ ਹੈ ਕਿ ਸਰਕਾਰ ਅਮਰੀਕੀ ਕੂਟਨੀਤਕਾਂ ਨੂੰ ਮਿਲੀ ਛੋਟ ਅਤੇ ਲਾਭਾਂ 'ਤੇ ਨਜ਼ਰਸਾਨੀ ਕਰਨ ਦਾ ਇਰਾਦਾ ਰੱਖਦੀ ਹੈ। ਸਰਕਾਰ ਨੇ ਅਮਰੀਕੀ ਦੂਤਘਰ ਅਤੇ ਕੌਂਸਲਖਾਨੇ ਦੇ ਕੂਟਨੀਤਕ ਤੋਂ ਸਾਰੇ ਏਅਰਪੋਰਟ ਪਾਸ ਵੀ ਵਾਪਸ ਲੈ ਲਏ ਹਨ। ਦਿੱਲੀ ਵਿਚ ਪੁਲਿਸ ਚੌਕੀ ਤੋਂ ਬਿਨਾਂ ਅਮਰੀਕੀ ਦੂਤਘਰ ਦੇ ਨੇੜੇ ਲਾਏ ਸਾਰੇ ਟਰੈਫਿਕ ਨਾਕੇ ਚੁੱਕ ਲਏ ਜਾਣਗੇ। ਸਰਕਾਰ ਨੇ ਅਮਰੀਕੀ ਸਕੂਲਾਂ ਵਿਖੇ ਸਾਰੇ ਅਧਿਆਪਕਾਂ ਦੇ ਵੀਜ਼ੇ ਅਤੇ ਦੂਸਰੇ ਵੇਰਵੇ ਅਤੇ ਇਨ੍ਹਾਂ ਸਕੂਲਾਂ ਵਿਚ ਕੰਮ ਕਰਦੇ ਭਾਰਤੀਆਂ ਦੀਆਂ ਤਨਖਾਹਾਂ ਅਤੇ ਬੈਂਕ ਖਾਤਿਆਂ ਦੇ ਵੇਰਵੇ ਵੀ ਮੰਗੇ ਹਨ। ਸਰਕਾਰ ਨੇ ਸ਼ਰਾਬ ਸਮੇਤ ਅਮਰੀਕੀ ਦੂਤਘਰ ਲਈ ਸਾਰੀਆਂ ਦਰਾਮਦਾਂ ਨੂੰ ਪ੍ਰਵਾਨਗੀ ਰੋਕ ਦਿੱਤੀ ਹੈ। ਇਹ ਰਿਪੋਰਟਾਂ ਮਿਲਣ ਪਿੱਛੋਂ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਵਧ ਗਿਆ ਹੈ ਕਿ ਕੂਟਨੀਤਕ ਦੀ ਕਪੜੇ ਉਤਾਰ ਕੇ ਤਲਾਸ਼ੀ ਲਈ ਗਈ ਅਤੇ ਹਿਰਾਸਤ ਵਿਚ ਲੈਣ ਪਿੱਛੋਂ ਨਸ਼ੇੜੀਆਂ ਦੇ ਨਾਲ ਰੱਖਿਆ ਗਿਆ। ਕੂਟਨੀਤਕ ਦਾ ਡੀ. ਐਨ. ਏ. ਨਮੂਨਾ ਲੈਣ ਦੀ ਵੀ ਖ਼ਬਰ ਹੈ। ਇਥੇ ਦੱਸਣਯੋਗ ਹੈ ਕਿ ਪਿਛਲੇ ਹਫਤੇ ਨਿਊਯਾਰਕ 'ਚ ਵੀਜ਼ਾ ਘੁਟਾਲੇ ਵਿਚ ਭਾਰਤ ਦੀ ਡਿਪਟੀ ਕੌਂਸਲ ਜਨਰਲ ਦੇਵਯਾਨੀ ਨੂੰ ਗ੍ਰਿਫਤਾਰ ਕਰਕੇ ਸ਼ਰੇਆਮ ਹੱਥਕੜੀਆਂ ਲਾਈਆਂ ਸਨ। 39 ਸਾਲਾ 1999 ਬੈਚ ਦੀ ਆਈ ਐਫ. ਐਸ. ਅਧਿਕਾਰੀ ਖੋਬਰਾਗੈਡੇ ਨੂੰ ਆਪਣੀ ਪੁੱਤਰੀ ਸਕੂਲ ਛੱਡਣ ਜਾਂਦੇ ਸਮੇਂ ਗ੍ਰਿਫਤਾਰ ਕੀਤਾ ਸੀ ਅਤੇ ਬਾਅਦ ਵਿਚ ਢਾਈ ਲੱਖ ਡਾਲਰ ਦੀ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ। ਅਮਰੀਕਾ ਦੀ ਇਸ ਕਾਰਵਾਈ ਦੇ ਵਿਰੋਧ ਵਿਚ ਵਿਦੇਸ਼ ਮੰਤਰਾਲੇ ਨੇ ਅਮਰੀਕੀ ਰਾਜਦੂਤ ਨੈਨਸੀ ਪਾਵਲ ਨੂੰ ਤਲਬ ਕਰਕੇ ਸਖਤ ਇਤਰਾਜ਼ ਪ੍ਰਗਟ ਕੀਤਾ ਸੀ। 



Archive

RECENT STORIES