Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਜ਼ਿਆਦਾਤਰ ਕਾਂਗਰਸੀ ਸਮਲਿੰਗੀ- ਰਾਮਦੇਵ

Posted on December 17th, 2013

ਨਵੀਂ ਦਿੱਲੀ- ਇਕ ਵਾਰ ਫਿਰ ਯੋਗ ਗੁਰੂ ਬਾਬਾ ਰਾਮਦੇਵ ਦਾ ਵਿਵਾਦਪੂਰਨ ਬਿਆਨ ਸਾਹਮਣੇ ਆਇਆ ਹੈ। ਰਾਮਦੇਵ ਨੇ ਸਮਲਿੰਗੀ ਸੰਬੰਧਾਂ ‘ਤੇ ਕਾਂਗਰਸ ਦੇ ਨਰਮ ਰੁਖ ‘ਤੇ ਸਖਤ ਇਤਰਾਜ਼ ਜ਼ਾਹਰ ਕੀਤਾ ਹੈ ਪਰ ਜਦੋਂ ਉਹ ਇਸ ਮਾਮਲੇ ‘ਤੇ ਬੋਲ ਰਹੇ ਸਨ ਤਾਂ ਖੁਦ ਭਾਸ਼ਾ ਦੀ ਮਰਿਆਦਾ ਭੁੱਲ ਗਏ। ਉਨ੍ਹਾਂ ਨੇ ਜ਼ਿਆਦਾਤਰ ਕਾਂਗਰਸ ਨੂੰ ਸਮਲਿੰਗੀ ਦੱਸ ਦਿੱਤਾ। ਯੋਗ ਗੁਰੂ ਨੇ ਆਪਣੇ ਬਿਆਨ ‘ਚ ਕਿਹਾ ਕਿ ਲਗਦਾ ਹੈ ਕਿ ਜ਼ਿਆਦਾਤਰ ਕਾਂਗਰਸੀ ਸਮਲਿੰਗੀ ਹੈ, ਇਸ ਲਈ ਉਹ ਸਮਲਿੰਗੀ ਸੰਬੰਧਾਂ ਦਾ ਸਮਰਥਨ ਕਰ ਰਹੇ ਹਨ।”
ਉੱਥੇ ਹੀ ਆਮ ਆਦਮੀ ਪਾਰਟੀ ਬਾਰੇ ਪੁੱਛੇ ਜਾਣ ‘ਤੇ ਵੀ ਬਾਬਾ ਆਪਣੀ ਜ਼ੁਬਾਨ ‘ਤੇ ਲਗਾਮ ਨਹੀਂ ਲਗਾ ਸਕੇ। ਉਨ੍ਹਾਂ ਨੇ ਆਪ ਪਾਰਟੀ ਨੂੰ ਆੜੇ ਹੱਥੀਂ ਲੈਂਦੇ ਹੋਏ ਕਿਹਾ ਕਿ 2 ਵਾਰ ਝਾੜੂ ਲਗਾਉਣ ਵਾਲਿਆਂ ਦੀ ਜ਼ਰੂਰਤ ਸੰਸਦ ‘ਚ ਵੀ ਹੁੰਦੀ ਹੈ ਅਤੇ ਉਹ ਬਹੁਤ ਕੋਸ਼ਿਸ਼ ਕਰਨਗੇ ਅਤੇ 2-4 ਉੱਥੇ ਤੱਕ ਪੁੱਜ ਵੀ ਜਾਣਗੇ।
ਜ਼ਿਕਰਯੋਗ ਹੈ ਕਿ ਹਾਲ ਹੀ ‘ਚ ਸੁਪਰੀਮ ਕੋਰਟ ਨੇ 2009 ‘ਚ ਦਿੱਤਾ ਹਾਈ ਕੋਰਟ ਦੇ ਫੈਸਲੇ ਨੂੰ ਪਲਟਦੇ ਹੋਏ ਸਮਲਿੰਗੀ ਨੂੰ ਅਪਰਾਧ ਕਰਾਰ ਦਿੱਤਾ ਸੀ। ਉਸ ਤੋਂ ਬਾਅਦ ਹੀ ਇਸ ਮੁੱਦੇ ‘ਤੇ ਚਰਚਾ ਜਾਰੀ ਹੈ। ਸੁਪਰੀਮ ਕੋਰਟ ਦੇ ਫੈਸਲੇ ਨੂੰ ਸੋਨੀਆ ਗਾਂਧੀ, ਰਾਹੁਲ ਗਾਂਧੀ ਸਮੇਤ ਕਾਂਗਰਸ ਦੇ ਕਈ ਨੇਤਾਵਾਂ ਨੇ ਇਸ ਨੂੰ ਨਿਰਾਸ਼ਾਜਨਕ ਦੱਸਿਆ ਸੀ।



Archive

RECENT STORIES