Posted on December 18th, 2013

ਨਵੀਂ ਦਿੱਲੀ- ਦਿੱਲੀ ਦੀ ਸੱਤਾ ਨੂੰ ਲੈ ਕੇ ਚੱਲ ਰਹੀਆਂ ਅਟਕਲਬਾਜ਼ੀਆਂ ਦਾ ਅੰਤ ਹੋਣ ਵਾਲਾ ਹੈ। ਹੁਣ ਤਕ ਦਿੱਲੀ 'ਚ ਸਰਕਾਰ ਬਣਾਉਣ ਤੋਂ ਇਨਕਾਰ ਕਰਦੀ ਰਹੀ ਆਮ ਆਦਮੀ ਪਾਰਟੀ (ਆਪ) ਇਸ ਲਈ ਤਿਆਰ ਹੋ ਗਈ ਹੈ। ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਹੁਣ ਉਹ ਸੂਬੇ 'ਚ ਰਾਇਸ਼ੁਮਾਰੀ ਕਰਵਾਉਣਗੇ। 23 ਦਸੰਬਰ (ਸੋਮਵਾਰ) ਤਕ ਇਸਦੇ ਨਤੀਜਿਆਂ ਦੇ ਆਧਾਰ 'ਤੇ ਫ਼ੈਸਲਾ ਕਰ ਲਿਆ ਜਾਏਗਾ। ਜਨਤਾ ਨੇ ਸਰਕਾਰ ਬਣਾਉਣ ਲਈ ਕਿਹਾ ਤਾਂ ਉਹ ਪਿੱਛੇ ਨਹੀਂ ਹਟਣਗੇ।
ਸਰਕਾਰ ਬਣਾਉਣ ਤੋਂ ਇਨਕਾਰ ਕਰਦੀ ਰਹੀ ਆਮ ਆਦਮੀ ਪਾਰਟੀ ਨੂੰ ਕਾਂਗਰਸ ਦੀ ਚਿੱਠੀ ਦੇ ਬਾਅਦ ਮੰਗਲਵਾਰ ਨੂੰ ਆਪਣੇ ਫ਼ੈਸਲੇ 'ਤੇ ਮੁੜ ਤੋਂ ਵਿਚਾਰ ਕਰਨ ਲਈ ਮਜਬੂਰ ਹੋਣਾ ਪਿਆ। ਸਵੇਰੇ ਪਾਰਟੀ ਦੀ ਸਿਆਸੀ ਮਾਮਲਿਆਂ ਦੀ ਕਮੇਟੀ ਅਤੇ ਵਿਧਾਇਕ ਦਲ ਦੀ ਬੈਠਕ 'ਚ ਤੈਅ ਹੋਇਆ ਕਿ ਹੁਣ ਸੱਤਾਂ ਤੋਂ ਇਨਕਾਰ ਕਰਨ ਨੂੰ ਆਪਣੀ ਜਵਾਬਦੇਹੀ ਤੋਂ ਬਚਣਾ ਮੰਨਿਆ ਜਾਏਗਾ। ਨਵੇਂ ਹਾਲਾਤ 'ਚ ਜਨਤਾ ਦੀ ਰਾਏ ਜਾਣਨ ਦੀ ਕੋਸ਼ਿਸ਼ ਕੀਤੀ ਜਾਏ। ਬੈਠਕਾਂ ਦੇ ਬਾਅਦ ਪਾਰਟੀ ਨੇਤਾ ਅਰਵਿੰਦ ਕੇਜਰੀਵਾਲ ਨੇ ਸਾਫ਼ ਕਿਹਾ ਕਿ ਐਤਵਾਰ ਤਕ ਰਾਜ ਦੀ ਜਨਤਾ ਦੀ ਰਾਏ ਲਈ ਜਾਏਗੀ। ਸੋਮਵਾਰ ਤਕ ਅਸੀਂ ਇਸ ਰਾਏ ਦੇ ਆਧਾਰ 'ਤੇ ਆਪਣਾ ਫ਼ੈਸਲਾ ਲਵਾਂਗੇ। ਕੇਜਰੀਵਾਲ ਨੇ ਆਪਣੇ ਬਿਆਨ 'ਚ ਵੀ ਸਰਕਾਰ ਗਠਨ ਨੂੰ ਲੈੇ ਕੇ ਦਬਾਅ ਦੀ ਗੱਲ ਮੰਨੀ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਕਾਂਗਰਸ ਦੋਵੇਂ ਪਾਰਟੀਆਂ ਇਕ ਹੋ ਗਈਆਂ ਹਨ। ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਆਪਣੀ ਜਵਾਬਦੇਹੀ ਤੋਂ ਬਚ ਰਹੀ ਹੈ। ਅਸੀਂ ਸੱਤਾ ਭੋਗਣ ਨਹੀਂ, ਵਿਵਸਥਾ ਨੂੰ ਬਦਲਣ ਲਈ ਆਏ ਹਾਂ।
ਵੱਡੀਆਂ ਪਾਰਟੀਆਂ ਦਾ ਉਡਾਇਆ ਮਜ਼ਾਕ : ਕੇਜਰੀਵਾਲ ਕਾਂਗਰਸ ਅਤੇ ਭਾਜਪਾ ਦਾ ਮਜ਼ਾਕ ਉਡਾਉਣ ਤੋਂ ਬਾਜ਼ ਨਹੀਂ ਆਏ। ਉਨ੍ਹਾਂ ਕਿਹਾ ਕਿ ਭਾਜਪਾ ਪ੍ਰਧਾਨ ਰਾਜਨਾਥ ਸਿੰਘ ਵੱਡੇ ਆਦਮੀ ਹਨ। ਅਸੀਂ ਤਾਂ ਬਹੁਤ ਛੋਟੇ ਲੋਕ ਹਾਂ। ਜੇਕਰ ਉਨ੍ਹਾਂ ਨੂੰ ਲੱਗਦਾ ਸੀ ਕਿ ਮੇਰੀ ਚਿੱਠੀ ਦਾ ਜਵਾਬ ਦੇਣਾ ਉਨ੍ਹਾਂ ਦੇ ਕੱਦ ਦੇ ਹਿਸਾਬ ਨਾਲ ਬਹੁਤ ਛੋਟੀ ਗੱਲ ਹੈ ਤਾਂ ਆਪਣੇ ਦਫ਼ਤਰ ਦੇ ਕਿਸੇ ਸਹਿਯੋਗੀ ਨੂੰ ਕਹਿ ਦਿੰਦੇ। ਜਿਵੇਂ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਕੀਤਾ। ਉਨ੍ਹਾਂ ਨੇ ਵੀ ਮੇਰੀ ਚਿੱਠੀ ਦਾ ਜਵਾਬ ਦੇਣ ਦੀ ਬਜਾਏ ਆਪਣੇ ਸਹਿਯੋਗੀ ਨੂੰ ਇਹ ਕੰਮ ਸੌਂਪ ਦਿੱਤਾ ਸੀ।

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026