Posted on December 19th, 2013

ਜਲੰਧਰ- ਪੰਜਾਬ ‘ਚ ਨਰਿੰਦਰ ਮੋਦੀ ਦੀ ਮੁਲਤਵੀ ਹੋਈ ਰੈਲੀ ‘ਤੇ ਅਕਾਲੀ-ਭਾਜਪਾ ਗਠਬੰਧਨ ਸਰਕਾਰ ਭਾਵੇਂ ਜੋ ਵੀ ਤਰਕ ਦੇਵੇ ਪਰ ਇਸ ਦੀ ਵਜ੍ਹਾ ਕੱਛ ‘ਚ ਰਹਿ ਰਹੇ 50 ਹਜ਼ਾਰ ਕਿਸਾਨ ਨੇ ਜੋ ਉਥੇ ਰਹਿੰਦੇ ਹੋਏ ਆਪਣੀਆਂ ਜ਼ਮੀਨਾਂ ਨੂੰ ਮਹਿਫੂਜ਼ ਨਹੀਂ ਸਮਝ ਰਹੇ। ਜੇਕਰ ਪੰਜਾਬ ‘ਚ ਮੋਦੀ ਦੀ ਰੈਲੀ ਹੁੰਦੀ ਤਾਂ ਕੱਛ ਦੇ ਕਿਸਾਨਾਂ ਦਾ ਰੈਲੀ ਵਿਚ ਆ ਕੇ ਵਿਰੋਧ ਕਰਨਾ ਯਕੀਨੀ ਸੀ। ਕੱਛ ਦੇ ਕਿਸਾਨਾਂ ਦਾ ਇਕ ਜੱਥਾ ਇਸੇ ਤਾਕ ਵਿਚ ਸੀ ਕਿ ਜਿਵੇਂ ਹੀ ਮੋਦੀ ਪੰਜਾਬ ‘ਚ ਰੈਲੀ ਕਰਦੇ ਤਾਂ ਉਥੇ ਪੁੱਜ ਕੇ ਰੈਲੀ ‘ਚ ਆਪਣੀ ਆਵਾਜ਼ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਮਾਧਿਅਮ ਨਾਲ ਉਨ੍ਹਾਂ ਤੱਕ ਪਹੁੰਚਾ ਸਕਣ। ਇਹ ਕੱਛ ਦੇ ਓਹੀ ਕਿਸਾਨ ਨੇ ਜਿਨ੍ਹਾਂ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੋਦੀ ਨਾਲ ਮਿਲ ਕੇ ਉਨਾਂ ਦੇ ਮਸਲੇ ਸੁਲਝਾ ਲੈਣ ਦਾ ਵਾਅਦਾ ਕੀਤਾ ਸੀ। ਬਾਦਲ ਇਸ ਮੁੱਦੇ ਨੂੰ ਲੈ ਕੇ ਗੁਜਰਾਤ ਵੀ ਗਏ ਸਨ ਪਰ ਮੋਦੀ ਦੇ ਫੈਸਲੇ ਦੇ ਸਾਹਮਣੇ ਇਹ ਸੁਪਰੀਮੋ ‘ਬੋਣੇ’ ਸਾਬਿਤ ਹੋਏ। ਕੱਛ ਦੇ ਸਿੱਖਾਂ ਦਾ ਮਾਮਲਾ ਹਾਈ ਕੋਰਟ ਤੋਂ ਪਹੁੰਚ ਕੇ ਸੁਪਰੀਮ ਕੋਰਟ ‘ਚ ਪੁੱਜਾ ਹੋਇਆ ਹੈ ਅਤੇ ਇਨ੍ਹਾਂ ਕਿਸਾਨਾਂ ਦੇ ਗੁੱਸੇ ਦਾ ਸੈਲਾਬ ਹੁਣ ਪੰਜਾਬ ਪੁੱਜਣ ਦੀ ਤਿਆਰੀ ਕਰ ਰਿਹਾ ਹੈ। ਐਨ. ਡੀ. ਏ. ਨੂੰ ਸਮਰਥਨ ਦੇਣ ਵਾਲਾ ਅਕਾਲੀ ਦਲ (ਬਾਦਲ) ਗੁਜਰਾਤ ਦੇ ਸਿੱਖ ਕਿਸਾਨਾਂ ਨੂੰ ਕੋਈ ਸਮਰਥਨ ਨਹੀਂ ਦੇ ਰਿਹਾ ਜਿਸ ਦਾ ਮਲਾਲ ਬਾਦਲ ਨੂੰ ਵੀ ਹੈ ਪਰ ਉਸ ਦੀ ਮਜ਼ਬੂਰੀ ਵੀ ਜੱਗ ਜ਼ਾਹਿਰ ਹੈ। ਪੰਜਾਬ ਦੇ ਸਿੱਖ ਪਹਿਲਾਂ ਹੀ ਰਾਜ ਸਰਕਾਰ ਨੂੰ ਚੇਤਾਵਨੀ ਦੇ ਚੁੱਕੇ ਹਨ ਕਿ ਜੇਕਰ ਸੂਬੇ ਵਿਚ ਮੋਦੀ ਦੀ ਰੈਲੀ ਹੁੰਦੀ ਹੈ ਤਾਂ ਉਹ ਇਸ ਦਾ ਸਖਤ ਵਿਰੋਧ ਕਰਨਗੇ।
ਪੰਜਾਬ ਸਰਕਾਰ ਮੌਜੂਦਾ ਹਾਲਾਤਾਂ ਤੋਂ ਜਾਣੂੰ ਹੋ ਚੁੱਕੀ ਹੈ। ਉਹ ਜਾਣਦੀ ਹੈ ਕਿ ਜੇਕਰ ਇਨ੍ਹਾਂ ਹਾਲਾਤਾਂ ਵਿਚ ਮੋਦੀ ਦੀ ਰੈਲੀ ਪੰਜਾਬ ਵਿਚ ਹੁੰਦੀ ਹੈ ਤਾਂ ਪੰਜਾਬ ਦੇ ਸਿੱਖਾਂ ਦੇ ਨਾਲ-ਨਾਲ ਵਿਰੋਧੀ ਧਿਰ ਕਾਂਗਰਸ ਦੇ ਗੁੱਸੇ ਦਾ ਸਾਹਮਣਾ ਵੀ ਉਨ੍ਹਾਂ ਨੂੰ ਕਰਨਾ ਪਵੇਗਾ। ਕੇਂਦਰੀ ਭਾਜਪਾ ਦੀ ਨਜ਼ਰ ਵੀ ਆਉਣ ਵਾਲੀਆਂ ਲੋਕ ਸਭਾ ਚੋਣਾਂ ‘ਤੇ ਹੈ ਅਜਿਹੇ ‘ਚ ਪਾਰਟੀ ਵਿਰੋਧੀ ਧਿਰ ਦੇ ਹੱਥ ‘ਚ ਕੋਈ ਮੁੱਦਾ ਨਹੀਂ ਲੱਗਣ ਦੇਣਾ ਚਾਹੁੰਦੀ। ਲਿਹਾਜ਼ਾ ਭਾਜਪਾ ਮੌਸਮ ਦੇ ਕਾਰਨਾਂ ਨੂੰ ਹਥਿਆਰ ਬਣਾ ਕੇ ਬਚਣਾ ਚਾਹੁੰਦੀ ਹੈ ਪਰ ਬਾਦਲ ਦੇ ਲਈ ਇਹ ਸਥਿਤੀ ਉਸ ਜ਼ਾਹਿਰ ਦੀ ਤਰ੍ਹਾਂ ਹੋ ਗਈ ਹੈ ਜਿਸ ਨੂੰ ਨਾ ਤਾਂ ਨਿਗਲਿਆ ਜਾ ਸਕਦਾ ਹੈ ਅਤੇ ਨਾ ਹੀ ਥੁੱਕਿਆ।
ਕੱਛ ‘ਚ ਰਹਿਣ ਵਾਲੇ ਸੁਰਿੰਦਰ ਭੁੱਲਰ ਕਹਿੰਦੇ ਹਨ ਮੋਦੀ ਨੇ ‘ਰਨ ਫਾਰ ਯੂਨਿਟੀ’ ਦੇ ਲਈ ਦੇਸ਼ ਦੇ ਲੋਕਾਂ ਨੂੰ 2-2 ਕਿਲੋਮੀਟਰ ਭੱਜਣ ਨੂੰ ਕਿਹਾ ਪਰ ਮੋਦੀ ਉਨ੍ਹਾਂ ਨੂੰ ਪਿਛਲੇ 13 ਸਾਲਾਂ ਤੋਂ ਭਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੋਦੀ ਜਦੋਂ ਵੀ ਪੰਜਾਬ ‘ਚ ਰੈਲੀ ਕਰਾਂਗੇ ਤਾਂ ਅਸੀਂ ਪੰਜਾਬ ‘ਚ ਆਪਣੀ ਆਵਾਜ਼ ਜ਼ਰੂਰ ਚੁੱਕਣ ਆਵਾਂਗੇ।

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026