Posted on December 19th, 2013

ਮਹਿਰਾਜ- ਸਜਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੱਖ ਵੱਖ ਜੇਲ੍ਹਾਂ ਵਿੱਚ ਰੁਲ ਰਹੇ ਬੰਦੀਆਂ ਦੀ ਰਿਹਾਈ ਦੀ ਮੰਗ ਦੀ ਹਮਾਇਤ ਕਰਕੇ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਦੀ ਲੀਡਰਸਿਪ ਖਾਸਕਰ ਬਾਦਲ ਬਾਪ ਬੇਟੇ ਲਈ ਇੱਕ ਨਵਾਂ ਧਰਮ ਸੰਕਟ ਖੜਾ ਕਰ ਦਿੱਤਾ ਹੈ।
ਆਪਣੇ ਪੁਰਖਿਆਂ ਦੇ ਜੱਦੀ ਪਿੰਡ ਮਹਿਰਾਜ ਵਿਖੇ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨ ਉਪਰੰਤ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਇਹ ਕਹਿ ਕੇ ਅਕਾਲੀ ਦਲ ਨੂੰ ਨਵੇਂ ਧਰਮ ਸੰਕਟ ਵਿੱਚ ਪਾ ਦਿੱਤਾ, ਕਿ ਗੁਰਦੁਆਰਾ ਅੰਬ ਸਾਹਿਬ ਵਿਖੇ ਮਰਨ ਵਰਤ ਤੇ ਬੈਠੇ ਗੁਰਬਖਸ਼ ਸਿੰਘ ਦੀ ਇਸ ਮੰਗ ਨੂੰ ਬਾਦਲ ਬਾਪ ਬੇਟੇ ਵੱਲੋਂ ਠੁਕਰਾਉਣਾ ਜਾਇਜ਼ ਨਹੀਂ ਕਿ ਬਾਹਰਲੇ ਸੂਬਿਆਂ ਦੇ ਮੁਕੱਦਮਿਆਂ ਵਿੱਚ ਬੰਦ ਉਹਨਾਂ ਕੈਦੀਆਂ ਨੂੰ ਰਾਜ ਸਰਕਾਰ ਰਿਹਾਅ ਨਹੀਂ ਕਰਵਾ ਸਕਦੀ, ਜੋ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਹਨ।
ਗੁਰਬਖਸ਼ ਸਿੰਘ ਦੀਆਂ ਮੰਗਾਂ ਦੀ ਹਮਾਇਤ ਕਰਦਿਆਂ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜੋ ਕੈਦੀ ਆਪਣੀਆਂ ਸੇਵਾਵਾਂ ਪੂਰੀਆਂ ਕਰ ਚੁੱਕੇ ਹਨ, ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਰੱਖਣਾ ਕਿਸੇ ਵੀ ਸੂਰਤ ਵਿੱਚ ਠੀਕ ਨਹੀਂ। ਬਾਦਲ ਬਾਪ ਬੇਟੇ ਤੇ ਤਿੱਖੇ ਹਮਲੇ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਦੇ ਕੈਦੀਆਂ ਨੂੰ ਰਿਹਾਅ ਕਰਵਾਉਣ ਲਈ ਕਾਂਗਰਸੀ ਹਕੂਮਤ ਵਾਲੇ ਸੂਬਿਆਂ ਦੀਆਂ ਸਰਕਾਰਾਂ ਨਾਲ ਗੱਲ ਕਰਨੀ ਤਾਂ ਦੂਰ ਉਹ ਰਾਜਸਥਾਨ ਮੱਧ ਪ੍ਰਦੇਸ ਉ¤ਤਰ ਪ੍ਰਦੇਸ ਵਰਗੇ ਸੂਬਿਆਂ ਦੀਆਂ ਸਰਕਾਰਾਂ ਨਾਲ ਵੀ ਸੰਪਰਕ ਸਥਾਪਤ ਨਹੀਂ ਕਰ ਰਹੇ, ਜਿਹਨਾਂ ਨਾਲ ਅਕਾਲੀ ਦਲ ਦੇ ਸਬੰਧ ਮਿੱਤਰਤਾ ਪੂਰਨ ਤੇ ਸੁਖਾਵੇਂ ਹਨ।
ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਬੰਦ 300 ਪੰਜਾਬੀ ਕੈਦੀਆਂ ਨੂੰ ਰਿਹਾਅ ਕਰਵਾਉਣ ਦਾ ਜਿਕਰ ਕਰਦਿਆਂ ਕੈਪਟਨ ਸਿੰਘ ਨੇ ਕਿਹਾ ਕਿ ਉਥੋਂ ਦੇ ਦੌਰੇ ਦੌਰਾਨ ਮੁੱਖ ਮੰਤਰੀ ਵਜੋਂ ਜਦ ਉਹਨਾਂ ਦੀ ਮੁਲਾਕਾਤ ਉਸ ਵੇਲੇ ਦੇ ਰਾਸਟਰਪਤੀ ਪ੍ਰਵੇਜ ਮੁਸੱਰਫ਼ ਨਾਲ ਹੋਈ ਤਾਂ ਕੈਦੀਆਂ ਦੀ ਸੂਚੀ ਸੌਂਪਦਿਆਂ ਸਭ ਤੋਂ ਪਹਿਲੀ ਮੰਗ ਉਹਨਾਂ ਦੀ ਰਿਹਾਈ ਲਈ ਰੱਖੀ, ਜਿਸਨੂੰ ਪ੍ਰਵਾਨ ਕਰਦਿਆਂ ਉਹਨਾਂ ਨੇ ਸਾਰੇ ਪੰਜਾਬੀ ਬੰਦੀਆਂ ਨੂੰ ਰਿਹਾਅ ਕਰਕੇ ਵਾਪਸੀ ਦੌਰਾਨ ਉਹਨਾਂ ਦੇ ਨਾਲ ਘਰਾਂ ਨੂੰ ਤੋਰ ਦਿੱਤਾ ਸੀ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਅਗਰ ਅਕਾਲੀ ਸਰਕਾਰ ਉਹਨਾਂ ਤੱਕ ਪਹੁੰਚ ਕਰੇ ਤਾਂ ਉਹ ਬੰਦੀਆਂ ਦੀ ਰਿਹਾਈ ਲਈ ਕਾਂਗਰਸ ਦੀ ਹਕੂਮਤ ਵਾਲੀਆਂ ਸਰਕਾਰਾਂ ਤੇ ਦਬਾਅ ਬਣਾਉਣ ਨੂੰ ਤਿਆਰ ਹਨ।
ਸਾਬਕਾ ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ 280 ਅਜਿਹੇ ਕੈਦੀ ਬੰਦ ਹਨ, ਜੋ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਹਨ। ਇਹਨਾਂ ਵਿੱਚੋਂ 108 ਉਹ ਹਨ, ਜੋ ਰਾਜਸੀ ਕਾਰਨਾਂ ਕਰਕੇ ਨਜਰਬੰਦ ਹਨ। ਇਹ ਪੁੱਛਣ ਤੇ ਕਿ ਕੀ ਉਹ ਬਠਿੰਡਾ ਤੋਂ ਲੋਕ ਸਭਾ ਦੀ ਚੋਣ ਲੜਣ ਲਈ ਤਿਆਰ ਹਨ ਦਾ ਨਾਂਹ ਵਿੱਚ ਉਤਰ ਦਿੰਦਿਆਂ ਕੈਪਟਨ ਸਿੰਘ ਨੇ ਕਿਹਾ ਕਿ 1984 ਵਿੱਚ ਅਸਤੀਫਾ ਦੇਣ ਤੋਂ ਬਾਅਦ ਉਹਨਾਂ ਨੇ ਦਿੱਲੀ ਦੀ ਸਿਆਸਤ ਵਿੱਚ ਦਿਲਚਸਪੀ ਲੈਣੀ ਬੰਦ ਕਰਕੇ ਪੰਜਾਬ ਦੀ ਸੇਵਾ ਦਾ ਰਾਹ ਅਪਨਾ ਲਿਆ ਸੀ, ਜਿਸਤੇ ਉਹ ਹੁਣ ਵੀ ਬਰਕਰਾਰ ਹਨ।

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026