Posted on December 20th, 2013

ਚੰਡੀਗੜ੍ਹ– 10ਵੀਂ ਜਮਾਤ ਦੀ ਵਿਦਿਆਰਥਣ ਨਾਲ ਜਬਰ-ਜ਼ਨਾਹ ਅਤੇ ਸਰੀਰਕ ਛੇੜਛਾੜ ਕਰਨ ਵਾਲੇ ਚੰਡੀਗੜ੍ਹ ਪੁਲਸ ਦੇ 5 ਮੁਲਾਜ਼ਮਾਂ ਖਿਲਾਫ਼ ਮਾਮਲਾ ਦਰਜ ਕਰਕੇ 4 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੋਸ਼ੀ ਪੁਲਸ ਕਰਮਚਾਰੀਆਂ ਵਿਚੋਂ 4 ਪੀ. ਸੀ. ਆਰ. ਦੇ ਕਾਂਸਟੇਬਲ ਅਤੇ ਇਕ ਕ੍ਰਾਈਮ ਬਰਾਂਚ ਦਾ ਕਾਂਸਟੇਬਲ ਹੈ ਅਤੇ ਇਹ ਦੋਸ਼ੀ ਜਬਰਨ ਪੀ. ਸੀ. ਆਰ. ਦੀ ਗੱਡੀ ਵਿਚ ਪਿਸਟਲ ਦੀ ਨੋਕ ‘ਤੇ ਸਰੀਰਕ ਛੇੜਛਾੜ ਅਤੇ ਜਬਰ- ਜ਼ਨਾਹ ਕਰਦੇ ਸਨ।
ਇਹ ਪੀ. ਸੀ. ਆਰ. ਉਸੇ ਸਕੂਲ ਦੇ ਸਾਹਮਣੇ ਤਾਇਨਾਤ ਰਹਿੰਦੀ ਸੀ, ਜਿੱਥੇ ਪੀੜਤਾ ਪੜ੍ਹਦੀ ਸੀ। ਦੋਸ਼ੀਆਂ ਦੀ ਪਹਿਚਾਣ ਪੀ. ਸੀ. ਆਰ. ਵਿਚ ਤਾਇਨਾਤ ਕਾਂਸਟੇਬਲ ਅਕਸ਼ੈ, ਹਿੰਮਤ, ਜਗਤਾਰ ਤੇ ਕ੍ਰਾਈਮ ਬਰਾਂਚ ਵਿਚ ਤਾਇਨਾਤ ਸੁਨੀਲ ਦੇ ਰੂਪ ‘ਤੇ ਹੋਈ ਹੈ। ਜਦੋਂ ਕਿ ਅਜੇ ਇਕ ਦੋਸ਼ੀ ਕਰਮਚਾਰੀ ਦੀ ਪਹਿਚਾਣ ਕੀਤੀ ਜਾਣੀ ਬਾਕੀ ਹੈ। ਦੋਸ਼ੀ ਅਕਸ਼ੈ ਅਤੇ ਸੁਨੀਲ ‘ਤੇ ਜਬਰ-ਜ਼ਨਾਹ ਦੇ ਦੋਸ਼ ਹਨ, ਜਦੋਂ ਕਿ ਹੋਰ ਤਿੰਨ ਖਿਲਾਫ਼ ਸਰੀਰਕ ਛੇੜਛਾੜ ਦੇ ਦੋਸ਼ ਹਨ। ਪੁਲਸ ਨੇ ਪੀੜਤਾ ਦਾ ਮੈਡੀਕਲ ਕਰਵਾਏ ਜਾਣ ਤੋਂ ਬਾਅਦ ਇਸ ਮਾਮਲੇ ਵਿਚ ਨਾਮਜ਼ਦ ਚਾਰੇ ਦੋਸ਼ੀ ਪੁਲਸ ਕਰਮਚਾਰੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਪੁਲਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਕਰੀਬ 3 ਮਹੀਨੇ ਪਹਿਲਾਂ ਵਿਦਿਆਰਥਣ ਦੇ ਘਰ ਕੋਈ ਵਿਵਾਦ ਹੋ ਗਿਆ ਸੀ। ਜਿਸ ਨੂੰ ਦੇਖਦੇ ਹੋਏ ਉਸਨੇ ਪੁਲਸ ਦੀ ਮਦਦ ਮੰਗਣ ਲਈ ਪੁਲਸ ਕੰਟਰੋਲ ਰੂਮ ਵਿਚ ਫ਼ੋਨ ਕੀਤਾ ਸੀ। ਕਾਲ ਦੇ ਹੀ ਆਧਾਰ ‘ਤੇ ਪੀ. ਸੀ. ਆਰ. ਵਿਚ ਤਾਇਨਾਤ ਕਾਂਸਟੇਬਲ ਅਕਸ਼ੈ ਉਨ੍ਹਾਂ ਦੇ ਘਰ ਗਿਆ ਸੀ, ਜਿੱਥੇ ਉਹ ਜਾਂਚ ਦੇ ਬਹਾਨੇ ਵਿਦਿਆਰਥਣ ਦਾ ਮੋਬਾਈਲ ਨੰਬਰ ਲੈ ਗਿਆ ਸੀ। ਇਸ ਤੋਂ ਬਾਅਦ ਅਕਸ਼ੈ ਨਾਬਾਲਿਗਾ ਨੂੰ ਬਹਿਲਾ ਕੇ ਆਪਣੇ ਨਾਲ ਲੈ ਗਿਆ ਸੀ ਅਤੇ ਬਾਅਦ ਵਿਚ ਉਸਨੇ ਸੁਨੀਲ ਨਾਲ ਮਿਲ ਕੇ ਨਾਬਾਲਿਗਾ ਨਾਲ ਕਈ ਵਾਰ ਜਬਰ ਜਨਾਹ ਕੀਤਾ। ਦੋਸ਼ੀ ਹਰ ਰੋਜ਼ ਸਕੂਲ ਦੀ ਛੁੱਟੀ ਦੇ ਸਮੇਂ ਸਕੂਲ ਦੇ ਗੇਟ ਦੇ ਅੱਗੇ ਪੀ. ਸੀ. ਆਰ. ਲੈ ਕੇ ਪਹੁੰਚ ਜਾਂਦੇ ਸਨ। ਉਸ ਤੋਂ ਬਾਅਦ ਅਕਸ਼ੈ ਅਤੇ ਸੁਨੀਲ ਨੇ ਵਿਦਿਆਰਥਣ ਦਾ ਮੋਬਾਈਲ ਨੰਬਰ ਆਪਣੇ ਹੋਰਨਾਂ ਸਾਥੀਆਂ ਨੂੰ ਵੀ ਦੇ ਦਿੱਤਾ। ਹਾਲ ਹੀ ਵਿਚ ਕਾਂਸਟੇਬਲ ਹਿੰਮਤ, ਜਗਤਾਰ ਅਤੇ ਉਸਦਾ ਇਕ ਹੋਰ ਸਾਥੀ ਵੀ ਉਸਨੂੰ ਪੀ. ਸੀ. ਆਰ. ਦੀ ਗੱਡੀ ਵਿਚ ਜਬਰਨ ਲੈ ਕੇ ਗਏ ਅਤੇ ਉਸ ਨਾਲ ਸਰੀਰਕ ਛੇੜਛਾੜ ਕੀਤੀ। ਵਿਦਿਆਰਥਣ ਦੇ ਰੌਲਾ ਪਾਉਣ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਛੱਡ ਦਿੱਤਾ ਅਤੇ ਫਰਾਰ ਹੋ ਗਏ।
ਪੀੜਤਾ ਨੇ ਇਨ੍ਹਾਂ ਪੁਲਸ ਕਰਮਚਾਰੀਆਂ ਤੋਂ ਤੰਗ ਆ ਕੇ ਇਸ ਗੱਲ ਦਾ ਖੁਲਾਸਾ ਆਪਣੇ ਵੱਡੇ ਭਰਾ ਕੋਲ ਕੀਤਾ। ਜਿਸ ਤੋਂ ਬਾਅਦ ਉਹ ਖੇਤਰ ਦੇ ਸਥਾਨਕ ਕੌਂਸਲਰ ਸੌਰਭ ਜੋਸ਼ੀ ਨੂੰ ਮਿਲੇ ਅਤੇ ਇਹ ਸਾਰੀ ਗੱਲ ਦੱਸੀ। ਇਸ ਤਰ੍ਹਾਂ ਡੀ. ਐੱਸ. ਪੀ. ਆਸ਼ੀਸ਼ ਕਪੂਰ ਨੂੰ ਸ਼ਿਕਾਇਤ ਦੇਣ ਤੋਂ ਬਾਅਦ ਮਾਮਲਾ ਦਰਜ ਹੋਇਆ।
ਵਿਦਿਆਰਥਣ ਨੇ ਪੁਲਸ ਨੂੰ ਦੱਸਿਆ ਕਿ ਦੋਸ਼ੀ ਅਕਸ਼ੈ ਦੀ ਡਿਊਟੀ ਉਸਦੇ ਸਕੂਲ ਦੇ ਬਾਹਰ ਲੱਗਣ ਵਾਲੀ ਪੀ. ਸੀ. ਆਰ. ‘ਤੇ ਹੀ ਸੀ। ਉਹ ਜਬਰੀ ਇਸੇ ਪੀ. ਸੀ. ਆਰ. ਗੱਡੀ ਵਿਚ ਉਸ ਨੂੰ ਬਿਠਾ ਕੇ ਨੇੜਲੇ ਜੰਗਲ ਅਤੇ ਆਪਣੇ ਕਮਰੇ ਵਿਚ ਲੈ ਜਾਂਦਾ ਤੇ ਖੁਦ ਅਤੇ ਆਪਣੇ ਸਾਥੀ ਸੁਨੀਲ ਦੋਵੇਂ ਪਿਸਤੌਲ ਦੀ ਨੋਕ ‘ਤੇ ਉਸ ਨਾਲ ਜਬਰ- ਜ਼ਨਾਹ ਕਰਦੇ।

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026