Posted on December 21st, 2013

ਗੁਰਦੁਆਰਾ ਅੰਬ ਸਾਹਿਬ- ਭਾਰਤੀ ਅਦਾਲਤਾਂ ਵੱਲੋਂ ਦਿੱਤੀਆਂ ਸਜ਼ਾਵਾਂ ਦੀ ਮਿਆਦ ਪੂਰੀ ਹੋਣ ਉਪਰੰਤ ਵੀ ਲੰਮੇਂ ਸਮੇਂ ਤੋਂ ਵੱਖ-ਵੱਖ ਜੇਲਾਂ ਵਿੱਚ ਨਜ਼ਰਬੰਦ ਸਿੰਘ ਨੌਜਵਾਨਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਗੁਰਦੁਆਰਾ ਅੰਬ ਸਾਹਿਬ ਵਿਖੇ ਭੁੱਖ ਹੜਤਾਲ ’ਤੇ ਬੈਠੇ ਭਾਈ ਗੁਰਬਖ਼ਸ ਸਿੰਘ ਖਾਲਸਾ ਨੇ ਇੱਕ ਵਿਸੇਸ਼ ਗੱਲਬਾਤ ਦੌਰਾਨ ਕਿਹਾ ਹੈ ਕਿ ਉਹਨਾਂ ਦੇ ਨਾਮ ’ਤੇ ਕਿਸੇ ਵੀ ਟੀ. ਵੀ ਚੈਨਲ, ਰੇਡੀਓ, ਵੈਬਸਾਇਟ ਜਾਂ ਹੋਰ ਕਿਸੇ ਸੰਸਥਾ ਵੱਲੋਂ ਕੋਈ ਫੰਡ ਇੱਕਤਰ ਨਹੀਂ ਕੀਤਾ ਜਾ ਰਿਹਾ।
ਉਹਨਾਂ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਵੀ ਅਪੀਲ ਕੀਤੀ ਹੈ ਕਿ ਕਿਸੇ ਨੂੰ ਕੋਈ ਅਜਿਹਾ ਫੰਡ ਨਾ ਦਿੱਤਾ ਜਾਵੇ ਅਤੇ ਜੇਕਰ ਕਿਸੇ ਨੂੰ ਕੋਈ ਫੰਡ ਦਿੱਤਾ ਹੈ ਤਾਂ ਉਸ ਤੋਂ ਪੁਛਿਆ ਜਾਵੇ ਕਿ ਉਹਨਾਂ ਨੇ ਫੰਡ ਦੀ ਵਰਤੋਂ ਕਿਥੇ ਕੀਤੀ ਹੈ। ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਕਿਹਾ ਹੈ ਕਿ ਉਹ ਆਪਣੇ ਵੱਲੋਂ ਸਾਰਾ ਕੁਝ ਸਪਸ਼ਟ ਕਰਨ ਲਈ ਇੱਕ ਵੈਬਸਾਇਟ ਬਣਾ ਲਈ ਹੈ, ਜਿਸ ਉਪਰ ਉਹ ਸਾਰਾ ਖੁਲਾਸਾ ਕਰ ਦੇਣਗੇ।
ਉਹਨਾਂ ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ਅਪੀਲ ਕੀਤੀ ਹੈ ਕਿ ਉਹਨਾਂ ਦੇ ਨਾਮ ’ਤੇ ਕਿਸੇ ਨੂੰ ਮਾਇਆ ਨਾ ਦਿੱਤੀ ਜਾਵੇ। ਉਹ ਜਿਸ ਕਾਰਜ ਲਈ ਬੈਠੇ ਹਨ, ਉਹ ਕਾਰਜ ਪੂਰੀ ਕੌਮ ਦਾ ਕਾਰਜ ਹੈ ਅਤੇ ਸਭ ਨੂੰ ਆਪੋ ਆਪਣੇ ਅਖਬਾਰਾਂ, ਟੀ. ਵੀ ਚੈਨਲਾਂ, ਰੇਡੀਓ ਸਟੇਸ਼ਨਾਂ, ਵੈਬਸਾਇਟਾਂ ਅਤੇ ਹੋਰ ਇਲੈਕਟ੍ਰੋਨਿਕ ਸਾਧਨਾਂ ਰਾਹੀਂ ਇਸ ਕੌਮੀ ਕਾਰਜ ਵਿੱਚ ਹਿੱਸਾ ਪਾਉਣਾ ਚਾਹੀਦਾ ਹੈ ਅਤੇ ਪੂਰੀ ਦੁਨੀਆਂ ਵਿੱਚ ਇੱਕ ਅਜਿਹੀ ਮੁਹਿੰਮ ਖੜੀ ਕਰਨੀ ਚਾਹੀਦੀ ਹੈ, ਜਿਸ ਨਾਲ ਸਾਰੇ ਨਜ਼ਬਬੰਦ ਸਿੰਘਾਂ ਦੀ ਰਿਹਾਈ ਹੋਵੇ, ਪੂਰੀ ਕੌਮ ਵਿੱਚ ਏਕਤਾ ਹੋਵੇ ਅਤੇ ਪੰਥ ਦੀ ਚੜਦੀ ਕਲਾ ਹੋਵੇ।

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026