Posted on December 21st, 2013

ਸਟਾਕਟਨ- ਗੁਰਦਵਾਰਾ ਸਾਹਿਬ ਸਟਾਕਟਨ ਵਲੋਂ ਭਾਈ ਗੁਰਬਖਸ਼ ਸਿੰਘ ਵਲੋਂ ਵਿਢੇ ਸੰਘਰਸ਼ ਦੀ ਹਮਾਇਤ ਗੁਰਦਵਾਰਾ ਸਾਹਿਬ ਸਟਾਕਟਨ ਦੀ ਪ੍ਰਬੰਧਕ ਕਮੇਟੀ ਦੀ ਹੋਈ ਇੱਕ ਹੰਗਾਮੀ ਮੀਟਿੰਗ ਵਿੱਚ ਭਾਈ ਗੁਰਬਖਸ਼ ਸਿੰਘ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਵਿਢੇ ਸੰਘਰਸ਼ ਦੀ ਪੂਰਨ ਹਮਾਇਤ ਕੀਤੀ ਗਈ | ਮਤੇ ਵਿੱਚ ਸਿੱਖ ਸੰਗਤਾਂ ਵਲੋਂ ਭਾਈ ਸਾਹਿਬ ਨੂੰ ਦਿੱਤੇ ਜਾ ਰਹੇ ਭਰਪੂਰ ਹੁੰਘਾਰੇ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਹੱਕ ਮਿਲਣ ਤੱਕ ਸਿੱਖਾਂ ਨੂੰ ਇਸ ਨੂੰ ਇੱਕ ਲਹਿਰ ਬਣਾ ਦੇਣਾ ਚਾਹੀਦਾ ਹੈ | ਮਤੇ ਵਿੱਚ ਅਫਸੋਸ ਪ੍ਰਗਟ ਕੀਤਾ ਗਿਆ ਕਿ ਅੱਜ ਜਦ ਸਮਾਜ ਦਾ ਹਰ ਵਰਗ ਤੇ ਹਰ ਰਾਜਨੀਤਕ ਪਾਰਟੀ ਭਾਈ ਸਾਹਿਬ ਦੀਆਂ ਜਾਇਜ਼ ਮੰਗਾਂ ਦੀ ਹਮਾਇਤ ਕਰ ਰਹੀ ਹੈ ਤਾਂ ਸਿੱਖਾਂ ਦੀਆਂ ਵੋਟਾਂ ਲੈ ਕੇ ਸੱਤਾ ਵਿੱਚ ਆਇਆ ਸ਼੍ਰੋਮਣੀ ਅਕਾਲੀ ਦਲ (ਬਾਦਲ) ਓਪਰਿਆਂ ਵਾਂਗ ਪੇਸ਼ ਆ ਰਿਹਾ ਹੈ | ਸ਼੍ਰੋਮਣੀ ਕਮੇਟੀ ਵੀ ਆਪਣੇ ਫਰਜਾਂ ਤੋਂ ਭੱਜ ਰਹੀ ਹੈ | ਕੌਮ ਦੇ ਜਥੇਦਾਰਾਂ ਦਾ ਰੋਲ ਵੀ ਸਲਾਹੁਣ ਯੋਗ ਨਹੀਂ ਹੈ | ਮਤੇ ਵਿੱਚ ਜਥੇਦਾਰਾਂ ਨੂੰ ਬੇਨਤੀ ਕੀਤੀ ਗਈ ਕਿ ਉਹ ਇਸ ਔਖੀ ਘੜੀ ਵਿੱਚ ਕੌਮ ਦੇ ਆਗੂਆਂ ਵਾਂਗ ਵਿਚਰਨ ਨਾ ਕਿ ਇੱਕ ਪਾਰਟੀ ਦੇ ਨੁਮਾਇੰਦਿਆਂ ਵਾਂਗ | ਮਤੇ ਵਿੱਚ ਅੱਗੇ ਆਖਿਆ ਗਿਆ ਹੈ ਕਿ ਪ੍ਰਕਾਸ਼ ਸਿੰਘ ਬਾਦਲ , ਅਖੌਤੀ ਸੰਤ ਸਮਾਜ, ਅਵਤਾਰ ਸਿੰਘ ਮੱਕੜ ਤੇ ਹਰਨਾਮ ਸਿੰਘ ਧੁੰਮਾ (ਪ੍ਰਧਾਨ ਸੰਤ ਸਮਾਜ) ਤੇ ਇਹਨਾਂ ਦੇ ਹਮੈਤੀਆਂ ਦਾ ਬਾਈਕਾਟ ਕੀਤਾ ਜਾਵੇ , ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇ |
ਵਲੋਂ - ਮੀਡਿਆ ਸੈਕਟਰੀ ਕੁਲਜੀਤ ਸਿੰਘ ਨਿਝਰ

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026