Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਅਮਰੀਕਾ 'ਚ ਰਾਸ਼ਟਰਪਤੀ ਪਦ ਲਈ ਚੋਣ ਲੜਣਗੇ ਬੌਬੀ ਜਿੰਦਲ

Posted on December 23rd, 2013

ਵਾਸ਼ਿੰਗਟਨ- ਅਮਰੀਕੀ ਪ੍ਰਾਂਤ ਲੁਸਿਆਨਾ ਦੇ ਮੌਜੂਦਾ ਗਵਰਨਰ ਤੇ ਰਿਪਬਲਿਕਨ ਪਾਰਟੀ ਦੇ ਸੰਸਦ ਬੌਬੀ ਜਿੰਦਲ ਸਾਲ 2016 'ਚ ਅਮਰੀਕੀ ਰਾਸ਼ਟਰਪਤੀ ਲਈ ਹੋਣ ਵਾਲੀ ਚੋਣ 'ਚ ਭਾਗ ਲੈ ਸਕਦੇ ਹਨ। ਅਮਰੀਕੀ ਸੰਸਦ ਡੇਵਿਡ ਵਿਟਰ ਨੇ ਇੱਕ ਟੀਵੀ ਚੈਨਲ ਨਾਲ ਗੱਲਬਾਤ 'ਚ ਕਿਹਾ ਕਿ ਮੈਨੂੰ ਲੱਗਦਾ ਹੈ ਜਿੰਦਲ ਇਸ ਚੋਣ ਲਈ ਸਹੀ ਉਮੀਦਵਾਰ ਹਨ। ਜਿੰਦਲ ਦਾ ਲੁਸਿਆਨਾ ਦੇ ਗਰਵਨਰ ਦੇ ਤੌਰ 'ਤੇ ਦੂਜਾ ਕਾਰਜਕਾਲ ਸਾਲ 2015 'ਚ ਖ਼ਤਮ ਹੋ ਰਿਹਾ ਹੈ। ਉਹ ਤੀਸਰੇ ਕਾਰਜਕਾਲ ਲਈ ਚੋਣ ਨਹੀਂ ਲੜ ਸਕਦੇ। ਵਿਟਰ ਜੋ ਗਰਵਨਰ ਦੀ ਚੋਣ 'ਚ ਖੜੇ ਹੋਣ 'ਤੇ ਵਿਚਾਰ ਕਰ ਰਹੇ ਹਨ ਨੇ ਨੇ ਕਿਹਾ ਕਿ ਮੈਂ ਉਂਮੀਦ ਕਰਦਾ ਹਾਂ ਕਿ ਅਸੀ ਜਨਵਰੀ 'ਚ ਕਿਸੇ ਸਿੱਟੇ 'ਤੇ ਪਹੁੰਚ ਜਾਵਾਂਗੇ।



Archive

RECENT STORIES