Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਜਿਹੜੇ ਹੱਥਾਂ ਨੇ ਘੜੀਸਿਆ ਸੀ ਉਹੀ ਹੱਥ ਮਾਰਨਗੇ ਸਲੂਟ

Posted on December 23rd, 2013



ਦਿੱਲੀ- ਇਨਸਾਨ ਦਾ ਸਮਾਂ ਅਤੇ ਹਾਲਾਤ ਬਦਲਦੇ ਦੇਰ ਨਹੀਂ ਲੱਗਦੀ ਅਤੇ ਇਹ ਗੱਲ ਦਿੱਲੀ ਦੀ ਮੌਜੂਦਾ ਰਾਜਨੀਤਕ ਸਥਿਤੀ ‘ਤੇ ਪੂਰੀ ਤਰ੍ਹਾਂ ਸਟੀਕ ਬੈਠਦੀ ਨਜ਼ਰ ਆ ਰਹੀ ਹੈ, ਜਿਸ ਨੂੰ ਦਿੱਲੀ ਪੁਲਸ ਦੇ ਹੱਥਾਂ ਨੇ ਕੁਝ ਸਮੇਂ ਪਹਿਲਾਂ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ ਬੇਰਹਿਮੀ ਨਾਲ ਘੜੀਸਿਆ ਅਤੇ ਗ੍ਰਿਫਤਾਰ ਕੀਤਾ ਸੀ, ਉਥੇ ਉਹ ਹੱਥ ਹੁਣ ਕੇਜਰੀਵਾਲ ਨੂੰ ਸਲੂਟ ਮਾਰਨ ਨੂੰ ਤਿਆਰ ਹਨ। ਦਿੱਲੀ ਪੁਲਸ ਜੋ ਕਿ ਕੁਝ ਸਮੇਂ ਪਹਿਲਾਂ ਕੇਜਰੀਵਾਲ ਦੇ ਨਾਂਅ ‘ਤੇ ਭੜਕ ਜਾਂਦੀ ਸੀ, ਉਥੇ ਪੁਲਸ ਹੁਣ ਉਨ੍ਹਾਂ ਦੀ ਸੁਰੱਖਿਆ ‘ਚ ਤਾਇਨਾਤ ਹੋਣ ਦੀਆਂ ਤਿਆਰੀਆਂ ‘ਚ ਜੁਟ ਗਈ ਹੈ। 

ਕੇਜਰੀਵਾਲ ਦੇ ਦਿੱਲੀ ਦੇ ਮੁੱਖ ਮੰਤਰੀ ਦੀ ਸਹੁੰ ਚੁੱਕ ਲੈਣ ਤੋਂ ਪਹਿਲਾਂ ਹੀ ਦਿੱਲੀ ਪੁਲਸ ਨੂੰ ਉਨ੍ਹਾਂ ਦੀ ਸੁਰੱਖਿਆ ‘ਚ ਤਾਇਨਾਤ ਕਰ ਦਿੱਤਾ ਜਾਵੇਗਾ। ਭਾਵੇਂ ਕੇਜਰੀਵਾਲ ਸੁਰੱਖਿਆ ਲੈਣ ਦੇ ਹੱਕ ਵਿਚ ਨਾ ਹੋਣ ਪਰ ਦਿੱਲੀ ਪੁਲਸ ਵਲੋਂ ਆਪਣਾ ਇਹ ‘ਫਰਜ਼’ ਬਾਖੂਬੀ ਨਿਭਾਇਆ ਜਾਵੇਗਾ। ਕੇਜਰੀਵਾਲ ਦੇ ਸਰਕਾਰ ਬਣਾਉਣ ਦੇ ਐਲਾਨ ਤੋਂ ਬਾਅਦ ਤੋਂ ਹੀ ਦਿੱਲੀ ਪੁਲਸ ਪ੍ਰਸ਼ਾਸਨ ‘ਚ ਹੱਲ-ਚੱਲ ਸ਼ੁਰੂ ਹੋ ਗਈ ਹੈ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਪਿਛਲੇ ਦਿਨੀਂ ਦਿੱਲੀ ਪੁਲਸ ਵਲੋਂ ਮੁਹੱਈਆ ਕਰਵਾਈ ਗਈ ਸੁਰੱਖਿਆ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਹੁਣ ਪੁਲਸ ਕੇਜਰੀਵਾਲ ਦੇ ਘਰ ਅਤੇ ਦਫ਼ਤਰਾਂ ਦੇ ਬਾਹਰ ਮੁਸਤੈਦੀ ਨਾਲ ਤਾਇਨਾਤ ਰਹੇਗੀ, ਜੋ ਕੁਝ ਸਮੇਂ ਪਹਿਲਾਂ ਦਿੱਲੀ ਦੀਆਂ ਸੜਕਾਂ ‘ਤੇ ਘੜੀਸ ਰਹੀ ਸੀ।



Archive

RECENT STORIES