Posted on December 24th, 2013

ਲੁਧਿਆਣਾ- ਪੰਜਾਬ ਦੇ ਮੁਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਮੰਗਲਵਾਰ ਨੂੰ ਉਨ੍ਹਾਂ ਖਬਰਾਂ ਤੇ ਉਨ੍ਹਾਂ ਰਿਪੋਰਟਾਂ ‘ਤੇ ਦੋ ਟੁੱਕ ਗੱਲ ਕਰਦੇ ਹੋਏ ਕਿਹਾ ਕਿ ਜਿਹੜੀਆਂ ਰਿਪੋਰਟਾਂ ‘ਚ ਪੰਜਾਬ ਦੇ ਤਿੰਨ ਮੰਤਰੀ ਤੇ ਅਕਾਲੀ ਨੇਤਾ ਦੇ ਨਾਂ ਆ ਰਹੇ ਹਨ। ਉਹ ਸਿਰਫ ਤੇ ਸਿਰਫ ਅਖਬਾਰੀ ਬਿਆਨਬਾਜ਼ੀ ਹੈ। ਨਸ਼ੇ ਦੇ ਵਪਾਰ ਦਾ ਨਸ਼ੇ ਦੇ ਸੌਦਾਗਰਾਂ ਨਾਲ ਉਨ੍ਹਾਂ ਦੀ ਸਰਕਾਰ ਦੇ ਕਿਸੇ ਵੀ ਮੰਤਰੀ ਕੋਈ ਲੈਣਾ-ਦੇਣਾ ਨਹੀਂ। ਜੇਕਰ ਕਿਸੇ ਕੋਲ ਪ੍ਰਤੱਖ ਸਬੂਤ ਹਨ ਤਾਂ ਪੇਸ਼ ਕਰੇ। ਸ. ਬਾਦਲ ਨੇ ਕਿਹਾ ਕਿ ਮੈਂ ਪਿਛਲੇ ਸਮੇਂ ਸਾਬਕਾ ਸਾਬਕਾ ਡੀ. ਜੀ. ਪੀ. ਜੇਲਾਂ ਤੇ ਹੋਰਨਾਂ ਤੋਂ ਪੁੱਛਦਾ ਆ ਰਿਹਾ ਹੈ ਤਾਂ ਦੱਸੋ ਕਿ ਕਿਸ ਦਾ ਨਾਂ ਬੋਲਦਾ ਹੈ ਪਰ ਇਹ ਆਗੂ ਕੁਝ ਦੱਸਣ ਦੀ ਬਜਾਏ ਅਖਬਾਰਾਂ ‘ਚ ਹੀ ਬਿਆਨ ਦੇ ਰਹੇ ਹਨ।
ਬਾਦਲ ਭਾਈ ਗੁਰਬਖਸ਼ ਸਿੰਘ ਦੀ ਭੁੱਖ ਹੜਤਾਲ ‘ਤੇ ਕਿਹਾ ਕਿ ਅਸੀਂ ਲੋੜੀਂਦੀ ਕਾਰਵਾਈ ਕਰ ਰਹੇ ਹਾਂ। ਜੇਲ੍ਹਾਂ ਵਿਚ ਬੰਦ ਕੈਦੀਆਂ ਦੀਆਂ ਰਿਪੋਰਟਾਂ ਮੰਗਵਾ ਲਈਆਂ ਹਨ ਪਰ ਇਕ ਕੈਦੀ ਸੀ, ਜਿਸ ਦੀ ਸਜ਼ਾ ਪੂਰੀ ਹੋ ਚੁੱਕੀ ਸੀ ਉਸ ਨੂੰ ਪੈਰੋਲ ‘ਤੇ ਰਿਹਾਅ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਾਕੀ ਹੋਰਨਾਂ ਸੂਬਿਆਂ ਨਾਲ ਉਨ੍ਹਾਂ ਦੀ ਗੱਲ ਚੱਲ ਰਹੀ ਹੈ ਪਰ ਕਰਨੀ ਉਨ੍ਹਾਂ ਨੇ ਆਪਣੀ ਮਰਜ਼ੀ ਹੈ।
ਬਾਦਲ ਨੇ 6 ਕਰੋੜ ਦੀ ਸਿੰਥੈਟਿਕ ਡਰੱਗ ਦੇ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਏ ਜਾਣ ਦੀ ਮੰਗ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਇਸ ਮਾਮਲੇ ਦੀ ਨੂੰ ਠੀਕ ਢੰਗ ਨਾਲ ਘੋਖ ਕਰ ਰਹੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਦਲ ਨੇ ਸਾਬਕਾ ਡੀਐਸਪੀ ਤੇ ਡਰੱਗ ਸਰਗਨੇ ਜਗਦੀਸ਼ ਭੋਲੇ ਦੇ ਸਬੰਧ ਵਿੱਚ ਪੁੱਛੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ, ‘ਉਹਨੂੰ ਕੀ ਤਕਲੀਫ ਹੈ ਇਥੇ ਨਾਂ ਦੱਸਦੇ ਨੂੰ। ਮੰਤਰੀਆਂ ਦੇ ਨਾਂ ਦੱਸਣੇ ਹਨ ਤਾਂ ਇਥੇ ਪਬਲਿਕ ਨੂੰ ਦੱਸ ਦੇਵੇ।’

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026