Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਗਾਇਕ ਨਛੱਤਰ ਗਿੱਲ ਗ੍ਰਿਫ਼ਤਾਰ

Posted on December 24th, 2013


ਲੁਧਿਆਣਾ- ਛੇ ਮਹੀਨਿਆਂ ਤੋਂ ਬਲਾਤਕਾਰ ਦੇ ਮਾਮਲੇ ਵਿੱਚ ਘਿਰੇ ਗਾਇਕ ਨਛੱਤਰ ਗਿੱਲ ਨੂੰ ਆਖ਼ਰ ਲੁਧਿਆਣਾ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਗਾਇਕ ’ਤੇ ਲੁਧਿਆਣਾ ਦੇ ਪੀਏਯੂ ਥਾਣੇ ਵਿੱਚ 26 ਸਾਲਾ ਇਕ ਕੁੜੀ ਦੇ ਨਾਲ ਮਾਡਲਿੰਗ ਕਰਾਉਣ ਦੇ ਬਹਾਨੇ ਬਲਾਤਕਾਰ ਕਰਨ ਦਾ ਕੇਸ ਦਰਜ ਸੀ। ਸਿਆਸੀ ਦਬਾਅ ਕਰਕੇ ਪੁਲੀਸ ਗਿੱਲ ਨੂੰ ਗ੍ਰਿਫ਼ਤਾਰ ਕਰਨ ਤੋਂ ਡਰ ਰਹੀ ਸੀ। ਇਸ ਮਾਮਲੇ ਵਿੱਚ ਪੀੜਤ ਲੜਕੀ ਦੇ ਪਿਤਾ ਨੇ ਪੁਲੀਸ ਵੱਲੋਂ ਕਾਰਵਾਈ ਨਾ ਕਰਨ ਦਾ ਦੋਸ਼ ਲਗਾਇਆ ਸੀ। ਖ਼ਬਰ ਲੱਗਣ ਤੋਂ ਬਾਅਦ ਹਰਕਤ ਵਿੱਚ ਆਈ ਪੁਲੀਸ ਨੇ ਗਾਇਕ ਨਛੱਤਰ ਗਿੱਲ ਨੂੰ ਗ੍ਰਿਫ਼ਤਾਰ ਕਰ ਲਿਆ। ਲੁਧਿਆਣਾ ਪੁਲੀਸ ਦੇ ਡਿਪਟੀ ਪੁਲੀਸ ਕਮਿਸ਼ਨਰ (ਡੀਸੀਪੀ) ਹਰਸ਼ ਬਾਂਸਲ ਨੇ ਇਸ ਦੀ ਪੁਸ਼ਟੀ ਕੀਤੀ ਹੈ।



Archive

RECENT STORIES