Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਅਮਰੀਕਾ-ਕੈਨੇਡਾ 'ਚ ਬਰਫ਼ੀਲੇ ਤੂਫ਼ਾਨ ਨਾਲ 30 ਮਰੇ

Posted on December 26th, 2013


ਟੋਰਾਂਟੋ- ਅਮਰੀਕਾ ਤੇ ਕੈਨੇਡਾ ਵਿਚ ਬਰਫੀਲੇ ਤੂਫਾਨ ਨਾਲ ਹੁਣ ਤਕ 30 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਲੱਖਾਂ ਲੋਕ ਅਜੇ ਵੀ ਬਿਜਲੀ ਤੋਂ ਬਿਨਾਂ ਗੁਜ਼ਾਰਾ ਕਰ ਰਹ ਹਨ। ਸਥਾਨਕ ਸਰਕਾਰਾਂ ਦੇ ਮੁਲਾਜ਼ਮ ਬਰਫੀਲੇ ਤੂਫਾਨ ਕਾਰਨ ਡਿਗੇ ਦਰੱਖਤਾਂ ਨੂੰ ਸੜਕਾਂ ਤੋਂ ਹਟਾ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ 17 ਮੌਤਾਂ ਅਮਰੀਕਾ ਅਤੇ ਕੈਨੇਡਾ ਵਿਚ 10 ਮੌਤਾਂ ਹੋਈਆਂ ਹਨ ਜਿਨ੍ਹਾਂ ਚੋਂ ਬਹੁਤੀਆਂ ਮੌਤਾਂ ਬਿਜਲੀ ਪੈਦਾ ਕਰਨ ਲਈ ਚਲਾਏ ਜੈਨਰੇਟਰਾਂ ਤੋਂ ਪੈਦਾ ਹੋਈ ਕਾਰਬਨ ਮੋਨੋਅਕਸਾਈਡ ਗੈਸ ਨਾਲ ਹੋਈਆਂ। ਮਿਸ਼ੀਗਨ ਅਤੇ ਟੋਰਾਂਟੋ ਵਿਚ ਲੱਖਾਂ ਲੋਕ ਬਿਜਲੀ ਤੋਂ ਬਿਨਾਂ ਰਹਿ ਰਹੇ ਹਨ। ਅਧਿਕਾਰੀ ਇਸ ਗੱਲ ਤੋਂ ਚਿੰਤਤ ਹਨ ਕਿ 20 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚਲ ਰਹੀਆਂ ਬਰਫੀਲੀਆਂ ਹਵਾਵਾਂ ਨਾਲ ਹੋਰ ਦਰਖਤ ਡਿਗ ਸਕਦੇ ਹਨ।



Archive

RECENT STORIES