Posted on December 27th, 2013

ਚੰਡੀਗੜ੍ਹ- ਬੁੜੈਲ ਜੇਲ੍ਹ ਤੋਂ ਸ਼ਮਸ਼ੇਰ ਸਿੰਘ ਤੇ ਲਖਵਿੰਦਰ ਸਿੰਘ ਦੇ ਪਰੋਲ ਤੇ ਰਿਹਾਅ ਹੋਣ ਤੋਂ ਬਾਅਦ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਆਪਣੀ ਭੁੱਖ ਹੜਤਾਲ ਖਤਮ ਕਰ ਦਿਤੀ ਹੈ। ਉਨ੍ਹਾਂ ਨੇ ਲਗਾਤਾਰ 44 ਦਿਨ ਭੁੱਖ ਹੜਤਾਲ ਕੀਤੀ ਤੇ ਹੜਤਾਲ ਨੂੰ ਜਥੇਦਾਰ ਅਕਾਲ ਤਖ਼ਤ ਸਾਹਿਬ ਗਿਆਨੀ ਗੁਰਬਚਨ ਸਿੰਘ ਵਲੋਂ ਖੁਲਵਾਇਆ ਗਿਆ। ਇਸ ਮੌਕੇ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੌਜੂਦ ਸਨ। ਭਾਈ ਖਾਲਸਾ ਨੇ ਇਸ ਮੌਕੇ ਕਿਹਾ ਕਿ ਉਹ ਇਨ੍ਹਾਂ 4 ਸਿੱਖਾਂ ਦੀ ਰਿਹਾਈ ਤੇ ਬਹੁਤ ਖੁਸ਼ ਹਨ ਤੇ ਬਾਕੀ ਦੇ ਦੋ ਸਿੱਖਾਂ ਦੀ ਰਿਹਾਈ ਵੀ ਛੇਤੀ ਹੀ ਹੋ ਜਾਵੇਗੀ। ਭਾਈ ਖਾਲਸਾ ਨੇ ਦ੍ਰਿੜਤਾ ਨਾਲ ਆਪਣੀ ਭੁੱਖ ਹੜਤਾਲ ਤੇ ਪਹਿਰਾ ਦਿਤਾ ਤੇ ਪੰਜਾਬ ਸਰਕਾਰ ਨੂੰ ਆਪਣੇ ਸਿਰੜ ਨਾਲ ਝੁਕਾਉਂਦਿਆਂ ਇਨ੍ਹਾਂ ਦੀ ਰਿਹਾਈ ਲਈ ਮਜਬੂਰ ਕਰ ਦਿਤਾ।
ਸ੍ਰੀ ਅਕਾਲ ਤਖ਼ਤ ਤੇ ਅਰਦਾਸ ਉਪਰੰਤ ਭਾਈ ਗੁਰਬਖਸ਼ ਸਿੰਘ ਨੇ ਜੂਸ ਪੀ ਕੇ ਕੇ ਆਪਣੀ ਭੁੱਖ ਹੜਤਾਲ ਖਤਮ ਕੀਤੀ। ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਤੇ ਗੁਰਬਖਸ਼ ਸਿੰਘ ਦਰਮਿਆਨ ਭੁੱਖ ਹੜਤਾਲ ਖਤਮ ਕਰਨ ਤੋਂ ਪਹਿਲਾਂ ਬੰਦ ਕਮਰਾ ਮੀਟਿੰਗ ਹੋਈ ਜੋ ਤਕਰੀਬਨ ਡੇਢ ਕੁ ਘੰਟਾ ਚਲਦੀ ਰਹੀ। ਇਸ ਮੀਟਿੰਗ ਚ ਭਾਈ ਗੁਰਬਖਸ਼ ਸਿੰਘ ਨੂੰ ਭਰੋਸਾ ਦੁਆਇਆ ਗਿਆ ਕਿ ਬਾਕੀ ਸਿੱਖਾਂ ਦੀ ਰਿਹਾਈ ਵੀ ਛੇਤੀ ਹੋਵੇਗੀ। ਇਹ ਵੀ ਭਰੋਸਾ ਦਿਤਾ ਗਿਆ ਸੀ ਕਿ ਪੇਰੋਲ ਤੇ ਰਿਹਾਈ ਉਪਰੰਤ ਇਨ੍ਹਾਂ 6 ਨਜ਼ਰਬੰਦਾਂ ਦੀ ਪੱਕੀ ਰਿਹਾਈ ਹੋਵੇਗੀ।
ਸ਼ਮਸ਼ੇਰ ਸਿੰਘ ਤੇ ਲਖਵਿੰਦਰ ਸਿੰਘ ਦੀ ਪੇਰੋਲ ਤੇ ਰਿਹਾਈ ਤੇ ਭਾਵੇਂ ਹਰਪਾਲ ਸਿੰਘ ਚੀਮਾ ਨੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਗੁਰਬਖਸ਼ ਸਿੰਘ ਦੇ ਸੰਘਰਸ਼ ਦੀ ਜਿੱਤ ਦੱਸਿਆ ਹੈ ਭਾਵੇਂ ਕੁੱਝ ਲੋਕ ਕਹਿਣਗੇ ਕਿ ਇਹ ਅਰਦਾਸ ਦੀ ਬੇਅਦਬੀ ਹੈ, ਖਿਉਂਕਿ ਅਰਦਾਸ ਛੇ ਦੀ ਰਿਹਾਈ ਲਈ ਕੀਤੀ ਗਈ ਸੀ ਪਰ 4 ਦੀ ਰਿਹਾਈ ਅਤੇ ਦੋ ਦੀ ਗਰੰਟੀ ਤੇ ਭੁੱਖ ਹੜਤਾਲ ਤੋੜੀ ਗਈ ਹੈ। ਚੀਮਾ ਨੇ ਕਿਹਾ ਕਿ ਉਂਝ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਮੋਰਚੇ ਨੇ ਸਿੱਖ ਪੰਥ ਦੀਆਂ ਸਾਲਾਂ ਤੋਂ ਦੱਬੀਆਂ ਹੋਈਆਂ ਅਵਾਜ਼ਾਂ ਨੂੰ ਮੁੜ ਹਲੂਣਾ ਦਿਤਾ ਹੈ।

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026