Posted on December 27th, 2013

ਵਾਸ਼ਿੰਗਟਨ- ਨਰਿੰਦਰ ਮੋਦੀ ਲਈ ਆਪਣੀ ਵੀਜ਼ਾ ਨੀਤੀ ਵਿਚ ਕਿਸੇ ਤਰ੍ਹਾਂ ਦਾ ਬਦਲਾਅ ਨਾ ਹੋਣ ਦੀ ਗੱਲ 'ਤੇ ਜ਼ੋਰ ਦਿੰਦੇ ਹੋਏ ਅਮਰੀਕਾ ਨੇ ਕਿਹਾ ਹੈ ਕਿ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਵੀਜ਼ੇ ਲਈ ਅਪੀਲ ਕਰਨ ਲਈ ਸੁਤੰਤਰ ਹਨ ਤੇ ਉਨ੍ਹਾਂ ਵਲੋਂ ਅਪੀਲ ਕਰਨ ਤੋਂ ਬਾਅਦ ਅਮਰੀਕੀ ਕਾਨੂੰਨ ਅਨੁਸਾਰ ਅਪੀਲ ਦੀ ਸਮੀਖਿਆ ਕੀਤੀ ਜਾਵੇਗੀ। ਵਿਦੇਸ਼ ਵਿਭਾਗ ਦੇ ਇਕ ਬੁਲਾਰੇ ਨੇ ਕਿਹਾ ਕਿ ਅਮਰੀਕਾ ਦੀ ਵੀਜ਼ਾ ਨੀਤੀ ਵਿਚ ਕੋਈ ਬਦਲਾਅ ਨਹੀਂ ਹੋਇਆ ਹੈ। ਗੁਜਰਾਤ ਦੇ ਮੁੱਖ ਮੰਤਰੀ ਬਾਰੇ ਅਮਰੀਕਾ ਦੀ ਲੰਮੇ ਸਮੇਂ ਤੋਂ ਨੀਤੀ ਰਹੀ ਹੈ ਕਿ ਮੋਦੀ ਵੀਜ਼ੇ ਲਈ ਅਪੀਲ ਕਰਨ ਲਈ ਸੁਤੰਤਰ ਹਨ ਤੇ ਕਿਸੇ ਹੋਰ ਅਪੀਲਕਰਤਾ ਵਾਂਗ ਉਨ੍ਹਾਂ ਨੂੰ ਵੀ ਇਸ ਦੀ ਸਮੀਖਿਆ ਦਾ ਇੰਤਜ਼ਾਰ ਕਰਨਾ ਪਵੇਗਾ। ਬੁਲਾਰੇ ਨੇ ਕਿਹਾ ਕਿ ਇਹ ਸਮੀਖਿਆ ਅਮਰੀਕੀ ਕਾਨੂੰਨ ਦੇ ਅਨੁਸਾਰ ਕੀਤੀ ਜਾਵੇਗੀ। ਇਸ ਦਾ ਨਤੀਜਾ ਕੀ ਹੋਵੇਗਾ, ਇਸ ਬਾਰੇ ਉਹ ਹੁਣ ਕੋਈ ਅਟਕਲ ਨਹੀਂ ਲਗਾਉਣਗੇ। ਵਰਣਨਯੋਗ ਹੈ ਕਿ ਮੋਦੀ ਨੂੰ 2005 ਵਿਚ ਅਮਰੀਕਾ ਨੇ ਰਾਜਨੀਤਕ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026