Posted on December 28th, 2013

ਨਵੀਂ ਦਿੱਲੀ- ਕੇਜਰੀਵਾਲ ਦੀ ‘ਆਮ ਆਦਮੀ ਪਾਰਟੀ’ ਲਈ ਖੁਸ਼ਖਬਰੀ ਇਹ ਹੈ ਕਿ ਲਾਲ ਬਾਹਦਰ ਸ਼ਾਸਤਰੀ (ਸਵ) ਦੇ ਪੋਤਰੇ ਆਦਰਸ਼ ਸ਼ਾਸਤਰੀ ਉਸ ਵਿਚ ਸ਼ਾਮਲ ਹੋ ਗਏ ਹਨ। ਸ਼ੁੱਕਰਵਾਰ ‘ਆਪ’ ਵਿਚ ਰਸਮੀ ਤੌਰ ‘ਤੇ ਸ਼ਾਮਲ ਹੋਣ ਤੋਂ ਪਹਿਲਾਂ ਸ਼੍ਰੀ ਆਦਰਸ਼ ਸ਼ਾਸਤਰੀ ਦੁਨੀਆ ਦੀ ਸਭ ਤੋਂ ਵੱਡੀ ਮੋਬਾਈਲ ਕੰਪਨੀ ‘ਐਪਲ’ ‘ਚ ਇਕ ਮੋਟੀ ਤਨਖਾਹ ‘ਤੇ ਕੰਮ ਕਰਦੇ ਸਨ। ਕਿਹਾ ਜਾਂਦਾ ਹੈ ਕਿ ‘ਐਪਲ’ ਵਿਚ ਸ਼ਾਸਤਰੀ ਦੀ ਤਨਖਾਹ ਇਕ ਕਰੋੜ ਰੁਪਏ ਸਾਲਾਨਾ ਤੋਂ ਜ਼ਿਆਦਾ ਸੀ। ਆਦਰਸ਼ ਦੇ ਪਿਤਾ ਅਨਿਲ ਸ਼ਾਸਤਰੀ ਕਾਂਗਰਸ ਦੇ ਮੈਂਬਰ ਹਨ।
40 ਸਾਲਾ ਆਦਰਸ਼ ਸ਼ਾਸਤਰੀ ‘ਐਪਲ’ ਕੰਪਨੀ ਦੇ ਪੱਛਮੀ ਭਾਰਤ ਦੇ ਸੇਲਜ਼ ਹੈੱਡ ਸਨ। ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ‘ਆਪ’ ਵਿਚ ਸ਼ਾਮਲ ਹੋਣਾ ਉਨ੍ਹਾਂ ਦਾ ਵਿਅਕਤੀਗਤ ਫੈਸਲਾ ਹੈ। ਉਨ੍ਹਾਂ ਨੇ ਕਿਹਾ,”ਮੈਂ ਇਕ ਬਹੁਤ ਵੱਡੀ ਕੰਪਨੀ ‘ਚ ਸ਼ਾਨਦਾਰ ਜ਼ਿੰਦਗੀ ਜੀਅ ਰਿਹਾ ਸੀ ਪਰ ਮੈਨੂੰ ਲੱਗਦਾ ਸੀ ਕਿ ਸਭ ਕੁਝ ਠੀਕ ਨਹੀਂ ਹੈ। ਮੈਂ ਅਰਵਿੰਦ ਕੇਜਰੀਵਾਲ ਤੋਂ ਪ੍ਰੇਰਿਤ ਹੋਇਆ ਅਤੇ ਕੁਝ ਕਰਨ ਦੀ ਇੱਛਾ ਮੇਰੇ ਵੀ ਦਿਲ ‘ਚ ਜਾਗੀ।” ਆਦਰਸ਼ ਨੇ ਦੱਸਿਆ ਕਿ 7 ਮਹੀਨੇ ਪਹਿਲਾਂ ਉਹ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋਏ। ਕੇਜਰੀਵਾਲ ਦੀ ਵਚਨਬੱਧਤਾ ਨੇ ਉਨ੍ਹਾਂ ਨੂੰ ਪ੍ਰਭਾਵਿਤ ਕੀਤਾ। ਉਨ੍ਹਾਂ ਕਿਹਾ,”ਮੈਂ ਕਾਂਗਰਸ ਕਲਚਰ ‘ਚ ਆਪਣੇ ਆਪ ਨੂੰ ਫਿਟ ਨਹੀਂ ਸਮਝਦਾ ਅਤੇ ਇਹ ਗੱਲ ਮੈਂ ਆਪਣੇ ਪਿਤਾ ਨੂੰ ਵੀ ਦੱਸ ਦਿੱਤੀ, ਮੇਰੇ ਪਿਤਾ ਨੇ ਇਸ ਲਈ ਮੈਨੂੰ ਆਸ਼ੀਰਵਾਦ ਵੀ ਦਿੱਤਾ।” ਉਨ੍ਹਾਂ ਕਿਹਾ ਕਿ ਮੈਂ ਆਪਣੇ ਮਾਤਾ-ਪਿਤਾ ਨੂੰ ਪਿਛਲੇ 2-3 ਮਹੀਨੇ ਤੋਂ ਇਹ ਗੱਲ ਕਹਿ ਰਿਹਾ ਸੀ। ਕੁਝ ਦਿਨਾਂ ਪਹਿਲਾਂ ਮੈਂ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣ ਦਾ ਫੈਸਲਾ ਕੀਤਾ। ਮੇਰੇ ਪਿਤਾ ਨੇ ਮੈਨੂੰ ਕਿਹਾ ਕਿ ਜੇਕਰ ਮੈਂ ਅਜਿਹਾ ਮਹਿਸੂਸ ਕਰ ਰਿਹਾ ਹਾਂ ਤਾਂ ਮੈਨੂੰ ਅਜਿਹਾ ਹੀ ਕਰਨਾ ਚਾਹੀਦਾ। ਆਦਰਸ਼ ਦੇ ਪਿਤਾ ਅਨਿਲ ਸ਼ਾਸਤਰੀ ਨੇ ਦੱਸਿਆ ਕਿ ਉਨ੍ਹਾਂ ਦੇ ਤਿੰਨ ਬੇਟੇ ਹਨ ਅਤੇ ਕੋਈ ਵੀ ਸਿਆਸਤ ‘ਚ ਦਿਲਚਸਪੀ ਨਹੀਂ ਰੱਖਦਾ ਹੈ। ਸ਼ਾਇਦ ਆਦਰਸ਼ ਨੂੰ ਆਮ ਆਦਮੀ ਪਾਰਟੀ ਦੀ ਸੰੰਸਕ੍ਰਿਤੀ ‘ਚ ਉਸ ਨੂੰ ਕੁਝ ਅਜਿਹਾ ਦਿਖਿਆ ਕਿ ਉਸ ਨੇ ਉੱਧਰ ਜਾਣ ਦਾ ਫੈਸਲਾ ਕੀਤਾ। ਉਹ ਬਾਲਗ ਹੈ ਅਤੇ ਉਸ ਨੂੰ ਆਪਣੀ ਪਸੰਟ ਦੇ ਫੈਸਲੇ ਕਰਨ ਦਾ ਅਧਿਕਾਰ ਹੈ।

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026