Posted on January 2nd, 2014

ਨਵੀਂ ਦਿੱਲੀ – ਦਿੱਲੀ ਵਿਧਾਨ ਸਭਾ ‘ਚ ਵਿਸ਼ਵਾਸ ਪ੍ਰਸਤਾਵ ‘ਤੇ ਆਪਣਾ ਜਵਾਬ ਦਿੰਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਮੇਰੀ ਕਿਸੇ ਪਾਰਟੀ ਨਾਲ ਕੋਈ ਦੁਸ਼ਮਣੀ ਨਹੀਂ ਹੈ। ਇਮਾਨਦਾਰ ਵਿਵਸਥਾ ਚਾਹੁਣ ਵਾਲੇ ਹਰ ਸ਼ਖਸ ਆਮ ਆਦਮੀ ਹੈ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਨੇਤਾਵਾਂ ਨੇ ਆਮ ਆਦਮੀ ਨੂੰ ਲਲਕਾਰਿਆ ਅਤੇ ਚੋਣ ਲੜਨ ਦੀ ਚੁਣੌਤੀ ਦਿੱਤੀ ਸੀ ਅਤੇ ਦੇਸ਼ ਦੇ ਨੇਤਾਵਾਂ ਨੇ ਸ਼ਾਇਦ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਭੁੱਲ ਦੱਸਿਆ ਸੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਨੇਤਾਵਾਂ ਨੇ ਆਮ ਆਦਮੀ ਨੂੰ ਲਲਕਾਰਾ ਅਤੇ ਚੋਣ ਲੜਨ ਦੀ ਚੁਣੌਤੀ ਦਿੱਤੀ ਸੀ ਅਤੇ ਦੇਸ਼ ਦੇ ਨੇਤਾਵਾਂ ਨੇ ਸ਼ਾਇਦ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਭੁੱਲ ਕਰ ਦਿੱਤੀ। ਕੇਜਰੀਵਾਲ ਨੇ ਸਦਨ ਦੇ ਸਾਹਮਣੇ 17 ਮੁੱਦੇ ਰੱਖੇ ਅਤੇ ਸਦਨ ਕੋਲੋਂ ਉਨ੍ਹਾਂ ਨੇ ਸਮਰਥਣ ਮੰਗਿਆ।
ਇਨ੍ਹਾਂ ਮੁੱਦਿਆਂ ਦਾ ਵੇਰਵਾ ਹੇਠ ਲਿਖਿਆ ਹੈ:
- ਔਰਤਾਂ ਦੀ ਸੁਰੱਖਿਆ ਲਈ ਸਪੈਸ਼ਲ ਸੈੱਲ ਚਾਹੀਦਾ
- ਸਰਕਾਰੀ ਹਸਪਤਾਲਾਂ ‘ਚ ਬਿਹਤਰ ਇਲਾਜ ਦੀ ਵਿਵਸਥਾ ਹੋਵੇ
- ਠੇਕੇਦਾਰਾਂ ਦਾ ਸ਼ੋਸ਼ਣ ਰੋਕਿਆ ਜਾਣਾ ਚਾਹੀਦਾ
- ਪਾਰਟੀ ਅਤੇ ਸਰਕਾਰ ਲਈ ਸਮਰਥਣ ਨਹੀਂ ਮੰਗ ਰਿਹਾ
- ਨਿੱਜੀ ਸਕੂਲਾਂ ਦੀ ਫੀਸ ਘੱਟ ਕੀਤੀ ਜਾਣੀ ਚਾਹੀਦੀ
- ਸਰਕਾਰੀ ਸਕੂਲਾਂ ਦੀ ਗਿਣਤੀ ਵਧਾਈ ਜਾਣੀ ਚਾਹੀਦੀ
- ਸਰਕਾਰੀ ਸਕੂਲਾਂ ਦੀ ਹਾਲਤ ਸੁਧਰਨੀ ਚਾਹੀਦੀ
- ਦਿੱਲੀ ਦੇ ਕਿਸਾਨਾਂ ਨੂੰ ਕਿਸਾਨੀ ਦਾ ਦਰਜਾ ਮਿਲੇ
- ਦਿੱਲੀ ਨੂੰ ਸਮੁੱਚੇ ਸੂਬੇ ਦਾ ਦਰਜਾ ਮਿਲਣਾ ਚਾਹੀਦਾ
- ਦਿੱਲੀ ਦੇ ਅੰਦਰ ਭ੍ਰਿਸ਼ਟਾਚਾਰ ਖਿਲਾਫ ਸਖਤ ਕਾਨੂੰਨ ਹੋਣਾ ਚਾਹੀਦਾ
- ਦੇਸ਼ ‘ਚ ਵੀ.ਆਈ.ਪੀ. ਕਲਚਰ ਖਤਮ ਹੋਣਾ ਚਾਹੀਦਾ
- ਦੇਸ਼ ਦੇ ਨੇਤਾਵਾਂ ਨੇ ਆਮ ਆਦਮੀ ਨੂੰ ਚੁਣੌਤੀ ਦਿੱਤੀ ਸੀ
- ਜਿਸ ਦਾ ਕੋਈ ਨਹੀਂ ਹੁੰਦਾ ਉਸ ਦਾ ਰੱਬ ਹੁੰਦਾ ਹੈ
- ਭ੍ਰਿਸ਼ਟਾਚਾਰ ਦੇ ਖਿਲਾਫ ਕਾਰਵਾਈ ਹੋਵੇਗੀ,
- ਦੇਸ਼ ਦੀ ਰਾਜਨੀਤੀ ਭ੍ਰਿਸ਼ਟ ਹੋ ਗਈ ਹੈ, ਰਾਜਨੀਤੀ ਨੂੰ ਸੁਧਰਨਾ ਪਵੇਗਾ
- ਦਿੱਲੀ ਵਿਚ ਕਿਹੜਾ ਪੈਸਾ ਕਿੱਥੇ ਖਰਚ ਹੋਵੇਗਾ, ਉਹ ਮੇਰੇ ਇਲਾਕੇ ਦੀ ਜਨਤਾ ਤੈਅ ਕਰੇ
- 99 ਫੀਸਦੀ ਵਪਾਰੀ ਇਮਾਨਦਾਰੀ ਨਾਲ ਕੰਮ ਕਰਨੇ ਚਾਹੀਦੇ ਹਨ

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026