Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਾਬਕਾ ਭਾਰਤੀ ਸਫ਼ੀਰ ਹਰਦੀਪ ਸਿੰਘ ਪੁਰੀ ਭਾਜਪਾ 'ਚ ਸ਼ਾਮਲ

Posted on January 2nd, 2014


ਨਵੀਂ ਦਿੱਲੀ- ਸੀਨੀਅਰ ਸਫ਼ੀਰ ਹਰਦੀਪ ਸਿੰਘ ਪੁਰੀ ਭਾਜਪਾ 'ਚ ਸ਼ਾਮਲ ਹੋ ਗਏ। ਉਹ ਪਿੱਛੇ ਜਿਹੇ ਸੰਯੁਕਤ ਰਾਸ਼ਟਰ 'ਜ ਭਾਰਤ ਦੇ ਸਥਾਈ ਨੁਮਾਇੰਦੇ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ। 

ਪਾਰਟੀ 'ਚ ਉਨ੍ਹਾਂ ਦਾ ਸਵਾਗਤ ਕਰਦਿਆਂ ਭਾਜਪਾ ਪ੍ਰਧਾਨ ਰਾਜਨਾਥ ਨੇ ਕਿਹਾ, ''ਅਸੀਂ ਵਿਦੇਸ਼, ਸੁਰੱਖਿਆ ਅਤੇ ਵਪਾਰ ਨੀਤੀ ਦੇ ਖੇਤਰ 'ਚ ਉਨ੍ਹਾਂ ਦੇ ਤਜਰਬਿਆਂ ਦਾ ਫ਼ਾਇਦਾ ਉਠਾਉਣ ਲਈ ਉਤਸੁਕ ਹਾਂ।'' 1974 ਬੈਚ ਦੇ ਭਾਰਤੀ ਵਿਦੇਸ਼ ਸੇਵਾ ਦੇ ਅਧਿਕਾਰੀ ਪੁਰੀ ਅਪਣੀ 39 ਸਾਲਾਂ ਦੀ ਸੇਵਾ 'ਚ ਵਿਦੇਸ਼ ਅਤੇ ਰੱਖਿਆ ਮੰਤਰਾਲਾ 'ਚ ਕਈ ਸੀਨੀਅਰ ਅਹੁਦਿਆਂ 'ਤੇ ਰਹੇ। ਉਹ ਲੰਦਨ ਅਤੇ ਬ੍ਰਾਜ਼ੀਲੀਆ 'ਚ ਰਾਜਦੂਤ ਵੀ ਰਹੇ। ਸਾਲ 2011 ਅਤੇ 2012 'ਚ ਨਿਊਯਾਰਕ 'ਚ ਸੰਯੁਕਤ ਰਾਸ਼ਟਰ 'ਚ ਸਥਾਈ ਪ੍ਰਤੀਨਿਧੀ ਦੇ ਤੌਰ 'ਤੇ ਉਨ੍ਹਾਂ ਨੇ ਸੁਰੱਖਿਆ ਪਰਿਸ਼ਦ 'ਚ ਭਾਰਤੀ ਵਫ਼ਦ ਦੀ ਅਗਵਾਈ ਕੀਤੀ। ਉਨ੍ਹਾਂ ਨੇ ਅਤਿਵਾਦ ਰੋਕੂ ਕਮੇਟੀ ਦੀ ਵੀ ਅਗਵਾਈ ਕੀਤੀ। ਪੁਰੀ ਨੇ ਕਿਹਾ ਕਿ ਉਹ ਪਾਰਟੀ 'ਚ ਸ਼ਾਮਲ ਹੋ ਕੇ ਖੁਸ਼ ਹਨ।

ਉਨ੍ਹਾਂ ਕਿਹਾ ਕਿ ਉਹ ਪਾਰਟੀ ਦਾ ਕੰਮ ਕਰਨ ਨੂੰ ਉਤਸੁਕ ਹਨ ਅਤੇ ਪਾਰਟੀ ਪ੍ਰਧਾਨ ਅਤੇ ਪਾਰਟੀ ਹਾਈਕਮਾਂਡ ਉਨ੍ਹਾਂ ਨੂੰ ਜਿਸ ਤਰੀਕੇ ਨਾਲ ਵੀ ਕਹੇਗਾ ਉਸ ਤਰੀਕੇ ਨਾਲ ਉਹ ਯੋਗਦਾਨ ਦੇਣ ਨੂੰ ਤਿਆਰ ਹਨ। 



Archive

RECENT STORIES