Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਵਿਸ਼ਵ ਦਾ ਪਹਿਲਾ ਅਪਾਹਜ ਕੋਚ ਸਿਖਾਵੇਗਾ ਤੰਦਰੁਸਤ ਫੁੱਟਬਾਲ ਦੇ ਗੁਰ

Posted on January 2nd, 2014

<p>21 ਸਾਲਾ ਸੋਹੇਲ ਰਹਿਮਾਨ <br></p>

ਲੰਡਨ- ਇਨਸਾਨ ਦਾ ਹੌਸਲਾ ਪਰਬਤਾਂ ਨੂੰ ਚੀਰਨ ਦੀ ਹਾਮੀ ਭਰਦਾ ਹੋਵੇ ਤਾਂ ਸਰੀਰਕ ਅਪਾਹਜਤਾ ਵੀ ਰਾਹ ਦਾ ਰੋੜਾ ਨਹੀਂ ਬਣ ਸਕਦੀ। ਅਜਿਹਾ ਕੁਝ ਹੀ 21 ਸਾਲਾ ਸੋਹੇਲ ਰਹਿਮਾਨ ਨੇ ਕਰ ਦਿਖਾਇਆ ਹੈ, ਜਿਹੜਾ ਜਨਮ ਤੋਂ ਹੀ ਰੀੜ੍ਹ ਦੀ ਹੱਡੀ ਦਾ ਰੋਗੀ ਹੋਣ ਦੇ ਬਾਵਜੂਦ ਵਿਸ਼ਵ ਦਾ ਪਹਿਲਾ ਅਪਾਹਜ ਫੁੱਟਬਾਲ ਕੋਚ ਬਣ ਕੇ ਉਭਰਿਆ ਹੈ, ਜੋ ਤੰਦਰੁਸਤ ਖਿਡਾਰੀਆਂ ਨੂੰ ਫੁੱਟਬਾਲ ਖੇਡਣ ਦੇ ਗੁਰ ਸਿਖਾਵੇਗਾ। 

ਸੋਹੇਲ 13 ਸਾਲ ਦੀ ਉਮਰ ਤੋਂ ਵੀਲ੍ਹ ਚੇਅਰ ਦੀ ਸਹਾਇਤਾ ਨਾਲ ਜ਼ਿੰਦਗੀ ਦੀਆਂ ਰਾਹਾਂ 'ਤੇ ਤੁਰਦਾ ਆ ਰਿਹਾ ਹੈ, ਉਸਨੇ ਕਾਲਜ ਪੱਧਰ ਤੱਕ ਖੇਡ ਤਕਨੀਕ ਦੀ ਪੜ੍ਹਾਈ ਕੀਤੀ ਅਤੇ ਬਾਕੀ ਸਮਾਂ 'ਮਾਨਚੈਸਟਰ ਯੂਨਾਈਟਡ ਅਪੰਗ ਪ੫ਸ਼ੰਸਕ ਐਸੋਸੀਏਸ਼ਨ' ਦਾ ਮੈਂਬਰ ਬਣ ਕੇ ਫੁੱਟਬਾਲ ਮੈਚ ਦੇਖਣ 'ਚ ਹੀ ਬਿਤਾਉਂਦਾ ਸੀ। ਉਸਦੇ ਘਰ ਜਦ ਮਾਨਚੈਸਟਰ ਯੂਨਾਈਟਡ ਦੇ ਸਾਬਕਾ ਮੈਨੇਜਰ ਸਰ ਅਲੈਕਸ ਫਰਗੂਸਨ ਦੀ ਦੀ ਪ੍ਰਸ਼ੰਸਾ ਭਰੀ ਚਿੱਠੀ ਆਈ ਤਾਂ ਉਸਦੇ ਸੁਪਨਿਆਂ ਨੂੰ ਖੰਭ ਲੱਗ ਗਏ। ਹੁਣ ਸੋਹੇਲ ਸੰਡੇ ਲੀਗ ਟੀਮਾਂ ਅਤੇ ਟੂਰਨਾਮੈਂਟਾਂ 'ਚ ਕੋਚਿੰਗ ਦੇ ਕੇ ਆਪਣੇ ਨਵੇਂ ਸਫ਼ਰ ਲਈ ਤੁਰ ਰਿਹਾ ਹੈ। ਇਸ ਸਬੰਧੀ ਰਹਿਮਾਨ ਨੇ ਕਿਹਾ ਕਿ ਹੁਣ ਉਹ ਮਾਣ ਨਾਲ ਕਹਿ ਸਕਦਾ ਹੈ ਕਿ ਮੈਂ ਵਿਸ਼ਵ ਦਾ ਪਹਿਲਾ ਅਪਾਹਜ ਕੋਚ ਹਾਂ ਜਿਹੜਾ ਤੰਦਰੁਸਤ ਖਿਡਾਰੀਆਂ ਨੂੰ ਖੇਡਣਾ ਸਿਖਾਵਾਂਗਾ। 




Archive

RECENT STORIES