Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਆਸਾਮ ਨੇ ਕੀਤਾ ‘ਇੰਡੀਅਨ ਸਟੈਂਡਰਡ ਟਾਈਮ’ ਨੂੰ ਮੰਨਣ ਤੋਂ ਇਨਕਾਰ

Posted on January 2nd, 2014


ਨਵੀਂ ਦਿੱਲੀ- ‘ਇੰਡੀਅਨ ਸਟੈਂਡਰਡ ਟਾਈਮ ’ਤੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ। ਹੁਣ ਆਸਾਮ ਨੇ ਇਸ ਸਮੇਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਆਸਾਮ ਨੇ  ਆਪਣਾ ਵੱਖਰਾ ਟਾਈਮ ਜ਼ੋਨ ਅਪਣਾਉਣ ਦਾ ਫੈਸਲਾ ਕੀਤਾ ਹੈ। ਇਸ ਟਾਈਮ ਜ਼ੋਨ ਨੂੰ ਆਸਾਮ ਵਿੱਚ ਚਾਇਬਾਗਾਨ ਸਮਾਂ ਕਿਹਾ ਜਾਂਦਾ ਹੈ। ਜੇਕਰ ਅਸਾਮ ਵਿੱਚ ਟਾਈਮ ਜ਼ੋਨ ਨੂੰ ਲਾਗੂ ਕਰਦਾ ਹੈ ਤਾਂ ਉੱਥੋਂ ਦੀ ਘੜੀ ਨੂੰ ਇੰਡੀਅਨ ਸਟੈਂਡਰਡ ਟਾਈਮ ਨਾਲੋਂ ਇੱਕ ਘੰਟਾ ਅੱਗੇ ਕਰਨਾ ਪਵੇਗਾ। ਚਾਇਬਾਗਾਨ ਟਾਈਮ ਦੀ ਵਿਵਸਥਾ 150 ਸਾਲ ਪਹਿਲਾਂ ਬ੍ਰਿਟਿਸ਼ ਹੁਕਮਰਾਨਾਂ ਨੇ ਕੀਤੀ ਸੀ। ਆਸਾਮ ਦੇ ਮੁੱਖ ਮੰਤਰੀ ਤਰੁਣ ਗੋਗੋਈ ਨੇ ਕਿਹਾ ਕਿ ਆਈ.ਐੱਸ.ਆਈ. (ਇੰਡੀਅਨ ਸਟੈਂਡਰਡ ਟਾਈਮ) ਅਪਣਾਉਣ ਨਾਲ ਸਾਡੇ ਕੰਮਕਾਜ ਤੇ ਅਸਰ ਪਿਆ ਹੈ ਤੇ ਇਹ ਸਾਡੇ ਲਈ ਠੀਕ ਨਹੀਂ। 

ਆਸਾਮ ਦੇ ਮੁੱਖ ਮੰਤਰੀ ਅਨੁਸਾਰ ਪੂਰਬ ਉੱਤਰ ਰਾਜ ਕੇਂਦਰ ਸਰਕਾਰ ਤੋਂ ਵੱਖਰੇ ਟਾਈਮ ਜ਼ੋਨ ਦੀ ਮੰਗ ਕਰਦੇ ਆ ਰਹੇ ਹਨ, ਪਰ ਹੁਣ ਅਸੀਂ ਤੈਅ ਕਰ ਲਿਆ ਹੈ ਕਿ ਅਸੀਂ ਆਪਣੀਆਂ ਘੜੀਆਂ  ਚਾਇਬਗਾਨ ਸਮੇਂ ਨਾਲ ਮਿਲਾਂਵਾਗੇ। ਮੁੱਖ ਮੰਤਰੀ ਨੇ ਇਹ ਸਾਫ ਨਹੀਂ ਕੀਤਾ ਕਿ ਕੇਂਦਰ ਨੇ ਉਨ੍ਹਾਂ ਦੀ ਮੰਗ ਨੂੰ ਸਵੀਕਾਰ ਕੀਤਾ ਹੈ ਜਾਂ ਨਹੀਂ।  ਗੋਗੋਈ ਦੇ ਐਲਾਨ ਤੋਂ ਬਾਅਦ ਦੇਸ਼ ਵਿੱਚ ਦੂਹਰੇ ਟਾਈਮ ਜ਼ੋਨ ਨੂੰ ਲੈ ਕੇ ਬਹਿਸ ਤੇਜ਼ ਹੋ ਸਕਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ  ਦੇਸ਼ ਵਿੱਚ ਘੱਟੋ-ਘੱਟ ਦੋ ਟਾਈਮ ਜ਼ੋਨ  ਦੀ ਜ਼ਰੂਰਤ ਹੈ। ਜੇਕਰ ਦੋ ਟਾਈਮ ਜ਼ੋਨ ਬਣਦੇ ਹਨ ਤਾਂ ਇਸ ਨਾਲ ਇੰਨੀ ਊਰਜਾ ਬਚ ਸਕਦੀ ਹੈ,ਜਿਸ ਨਾਲ ਘੱਟੋ ਘੱਟ 13 ਲੱਖ ਘਰਾਂ ਵਿੱਚ ਰੌਸ਼ਨੀ ਕੀਤੀ ਜਾ ਸਕਦੀ । ਇਸ ਦੇ ਨਾਲ ਹੀ ਹਨ੍ਹੇਰੇ ਦਾ ਫਾਇਦਾ ਉਠਾ ਕੇ ਅਪਰਾਧ ਕਰਨ ਵਾਲਿਆਂ ਵਿੱਚ ਕਮੀ ਆਵੇਗੀ।



Archive

RECENT STORIES