Posted on January 2nd, 2014

ਬਠਿੰਡਾ- ਤਲਵੰਡੀ ਸਾਬੋ ਦੀ ਦਾਣਾ ਮੰਡੀ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਵਲੋਂ ਸੰਗਤ ਦਰਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸਮੱਸਿਆਵਾਂ ਦੀ ਭਰਮਾਰ ਰਹੀ। ਇਸ ਸਮੇਂ ਮੁੱਖ ਮੰਤਰੀ ਨੇ ਕਈ ਸੰਬੰਧਤ ਅਧਿਕਾਰੀਆਂ ਨੂੰ ਝਾੜਿਆ ਅਤੇ ਸਮੱਸਿਆਵਾਂ ਦਾ ਹੱਲ ਛੇਤੀ ਤੋਂ ਛੇਤੀ ਕਰਨ ਦੇ ਹੁਕਮ ਦਿੱਤੇ।
ਇਸ ਮੌਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਤਲਵੰਡੀ ਸਾਬੋ ਅੰਦਰ ਕਮਿਊਨਿਟੀ ਹਾਲ, ਪਾਰਕ, ਜੋ ਬੀ. ਡੀ. ਏ. ਬਣਾਏਗਾ, ਸੀਰਵੇਜ ਸਿਸਟਮ, ਪੀਣਯੋਗ ਪਾਣੀ, ਨਿਕਾਸੀ ਪਾਣੀ, ਸੜਕਾਂ ਦੀ ਮੁਰੰਮਤ, ਖੇਡ ਸਟੇਡੀਅਮ, ਵਿਸ਼ਵਕਰਮਾ ਭਵਨ ਦੀ ਉਸਾਰੀ ਤੇ ਹੋਰ ਵਿਕਾਸ ਕਾਰਜ ਛੇਤੀ ਹੀ ਸ਼ੁਰੂ ਕੀਤੇ ਜਾਣਗੇ, ਜਿਨ੍ਹਾਂ ਨੂੰ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਪੂਰੇ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਦੌਰਾਨ ਜਦੋਂ ਇਕ ਵਿਅਕਤੀ ਸਮੱਸਿਆਵਾਂ ਦੇ ਨਿਪਟਾਰੇ ਲਈ ਕੁੱਝ ਜ਼ਿਆਦਾ ਹੀ ਅੱਚਵੀ ਕਰ ਰਿਹਾ ਸੀ ਤਾਂ ਸ. ਬਾਦਲ ਨੇ ਆਪਣੇ ਅੰਦਾਜ਼ ਵਿਚ ਵਿਅੰਗ ਕਸ ਦਿੱਤਾ ਕਿ 'ਸਰਦਾਰ ਜੀ, ਅਸੀਂ ਭੂਤ ਤਾਂ ਨਹੀਂ, ਜਿਨ੍ਹਾਂ ਨੇ ਭਗਤੇ ਵਾਲੇ ਖੂਹ ਵਾਂਗ ਰਾਤੋ-ਰਾਤ ਕੰਮ ਮੁਕਾ ਦੇਣਾ ਹੈ, ਜਰਾਂਦ ਰੱਖੋ ਸਾਰੇ ਕੰਮ ਹੌਲੀ-ਹੌਲੀ ਹੋ ਜਾਣਗੇ'।
ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਹਰ ਪਾਸੇ ਬੱਲੇ-ਬੱਲੇ ਹੋ ਚੁੱਕੀ ਹੈ ਅਤੇ ਹਰ ਕੋਈ 'ਆਪ' ਤੋਂ ਪ੍ਰਭਾਵਿਤ ਹੈ, ਜਿਸ ਦਾ ਪ੍ਰਭਾਵ ਅੱਜ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸੰਗਤ ਦਰਸ਼ਨ ਪ੍ਰੋਗਰਾਮ ਵਿਚ ਵੀ ਦੇਖਣ ਨੂੰ ਮਿਲਿਆ। ਭਾਵੇਂ ਸ. ਬਾਦਲ ਦਾ ਕਹਿਣਾ ਸੀ ਕਿ ਉਹ 'ਆਪ' ਦੀ ਰੀਸ ਨਹੀਂ ਕਰਦੇ ਪਰ ਉਹ ਗੱਲਾਂ-ਗੱਲਾਂ ਵਿਚ ਇਹ ਜ਼ਰੂਰ ਕਹਿ ਗਏ ਕਿ ਪੰਜਾਬ ਵਿਚ ਵੀ ਆਮ ਆਦਮੀ ਦੀ ਹੀ ਸਰਕਾਰ ਹੈ।
ਦਿੱਲੀ ਸਰਕਾਰ ਦੀ ਰੀਸ ਨਾਲ ਮਹਾਰਾਸ਼ਟਰ ਸਰਕਾਰ ਨੇ ਗਰੀਬਾਂ ਨੂੰ ਬਿਜਲੀ ਮੁਫ਼ਤ ਦੇਣ ਦਾ ਐਲਾਨ ਕੀਤਾ ਹੈ, ਰਾਜਸਥਾਨ ਦੇ ਭਾਜਪਾ ਮੁੱਖ ਮੰਤਰੀ ਨੇ ਵੀ ਸਕਿਓਰਿਟੀ ਅੱਧੀ ਕਰਨ ਦਾ ਫੈਸਲਾ ਲਿਆ ਹੈ। ਯੂ. ਪੀ. ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਆਪਣੇ ਵਰਕਰਾਂ ਨੂੰ ਲਾਲ ਟੋਪੀਆਂ ਪਹਿਨਣ ਦੇ ਆਦੇਸ਼ ਦਿੱਤੇ ਹਨ। ਦੇਸ਼ ਅੰਦਰ 'ਆਪ' ਦੀ ਰੀਸ ਕਰਨ ਦੇ ਸਵਾਲ 'ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਕਹਿਣਾ ਸੀ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੂੰ ਉਕਤ ਦੇ ਪਿੱਛੇ ਲੱਗਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਸਾਡੇ ਆਪਣੇ ਅਸੂਲ ਤੇ ਨੀਤੀਆਂ 'ਆਪ' ਨਾਲੋਂ ਕਿਤੇ ਮਜ਼ਬੂਤ ਅਤੇ ਲੋਕ ਹਿੱਤ 'ਚ ਹਨ। ਪੰਜਾਬ ਵਿਚ ਵੀ ਗਰੀਬਾਂ ਨੂੰ ਬਿਜਲੀ ਮੁਫ਼ਤ ਦਿੱਤੀ ਜਾਂਦੀ ਹੈ। ਹੋਰ ਤਾਂ ਹੋਰ ਕਿਸਾਨਾਂ ਨੂੰ ਟਿਊਬਵੈੱਲ ਚਲਾਉਣ ਲਈ ਵੀ ਬਿਜਲੀ ਮੁਫ਼ਤ ਦਿੱਤੀ ਜਾਂਦੀ ਹੈ, ਜੋ ਕਿ ਦੇਸ਼ ਦੇ ਕਿਸੇ ਵੀ ਸੂਬਾ ਸਰਕਾਰ ਵਲੋਂ ਨਹੀਂ ਦਿੱਤੀ ਜਾਂਦੀ। ਉਨ੍ਹਾਂ ਕਿਹਾ ਕਿ ਦੇਸ਼ ਦਾ ਮੰਦਾ ਹਾਲ ਹੈ ਇਸ ਲਈ ਲੋੜ ਹੈ ਕਿ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਦੀਆਂ ਤਿਆਰੀਆਂ ਕੀਤੀਆਂ ਜਾਣ ਤਾਂ ਕਿ ਦੇਸ਼ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਕੀਤਾ ਜਾਵੇ ਅਤੇ ਮਹਿੰਗਾਈ 'ਤੇ ਕਾਬੂ ਪਾਇਆ ਜਾ ਸਕੇ।

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026