Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਮਾਮਲਾ ਖਾਰਜ ਕਰਾਉਣ ਲਈ ਅਮਰੀਕੀ ਅਦਾਲਤ 'ਚ ਜਾਵੇਗੀ ਸੋਨੀਆ

Posted on January 3rd, 2014


ਨਿਊਯਾਰਕ- ਇਕ ਸਿੱਖ ਅਧਿਕਾਰ ਸਮੂਹ ਵੱਲੋਂ ਆਪਣੇ ਵਿਰੁੱਧ ਕੀਤੇ ਗਏ ਮੁਕੱਦਮੇ ਨੂੰ ਖਾਰਜ ਕਰਾਉਣ ਲਈ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਅਮਰੀਕਾ ਦੀ ਅਦਾਲਤ 'ਚ ਅਪੀਲ ਕਰੇਗੀ। ਕਾਂਗਰਸ ਪਾਰਟੀ ਦਾ ਪੱਖ ਅਮਰੀਕੀ ਅਦਾਲਤਾਂ 'ਚ ਰੱਖਣ ਵਾਲੇ ਸ੍ਰੀਮਤੀ ਗਾਂਧੀ ਦੇ ਵਕੀਲ ਰਵੀ ਬੱਤਰਾ ਨੇ ਵੀਰਵਾਰ ਨੂੰ ਨਿਊਯਾਰਕ ਦੀ ਪੂਰਬੀ ਜ਼ਿਲ੍ਹਾ ਅਦਾਲਤ 'ਚ 85 ਪੰਨਿਆ ਦਾ ਪੱਤਰ ਦਿੰਦੇ ਹੋਏ ਸਿੱਖਸ ਫਾਰ ਜਸਟਿਸ ਨਾਂਅ ਦੇ ਸੰਗਠਨ ਵੱਲੋਂ ਗਾਂਧੀ ਵਿਰੱਧ ਕੀਤੀ ਗਈ ਸ਼ਿਕਾਇਤ ਨੂੰ ਰੱਦ ਕਰਨ ਲਈ ਸ੍ਰੀਮਤੀ ਗਾਂਧੀ ਦੇ ਪ੍ਰਸਤਾਵ ਦਾ ਸਮਰਥਨ ਕੀਤਾ ਹੈ। 

ਇਸ ਪੱਤਰ 'ਚ ਬੱਤਰਾ ਨੇ ਕਿਹਾ ਕਿ ਗਾਂਧੀ ' ਸੰਗਠਨ ਦੇ ਮੁਕੱਦਮੇ ਨੂੰ ਖਾਰਜ ਕਰਵਾਉਣ ਦਾ ਹੁਕਮ ਲੈਣ ਲਈ 7 ਫਰਵਰੀ 2014 ਨੂੰ ਅਮਰੀਕਾ 'ਚ ਨਿਊਯਾਰਕ ਦੀ ਪੂਰਬੀ ਜ਼ਿਲ੍ਹਾ ਅਦਾਲਤ ਦਾ ਦਰਵਾਜਾ ਖੜਕਾਵੇਗੀ ।' ਇਸ ਮੁਕੱਦਮੇ ਨੂੰ ਖਾਰਜ ਕਰਨ ਦੀ ਮੰਗ ਇਸ ਆਧਾਰ 'ਤੇ ਕੀਤੀ ਜਾਵੇਗੀ ਕਿ ਸ੍ਰੀਮਤੀ ਗਾਂਧੀ 'ਤੇ ਮੁਕੱਦਮਾ ਉਸ ਦੇ ਅਧਿਕਾਰ ਖੇਤਰ 'ਚ ਨਹੀਂ ਆਉਂਦਾ ਅਤੇ ਇਸ ਮਾਮਲੇ 'ਚ ਪੂਰੀ ਪ੍ਰਤੀਕ੍ਰਿਆ ਦਾ ਪਾਲਣ ਨਹੀਂ ਕੀਤਾ ਗਿਆ ਹੈ। ਇਸ ਪ੍ਰਸਤਾਵ 'ਚ ਇਹ ਵੀ ਅਪੀਲ ਕੀਤੀ ਗਈ ਹੈ ਕਿ ਉਹ ਸੰਗਠਨ ਨੂੰ ' ਅਦਾਲਤ ਦੀ ਲਿਖਤ ਸਹਿਮਤੀ ਦੇ ਬਿਨ੍ਹਾ ਕੋਈ ਮੁਕੱਦਮਾ ਜਾਂ ਦਾਅਵਾ ਕਰਨ ਤੋਂ ਰੋਕੇ, ਜੋ 1984 'ਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਉਨ੍ਹਾਂ ਦੇ ਸੁਰੱਖਿਆ ਕਰਮੀਆਂ ਵੱਲੋਂ ਕੀਤੀ ਗਈ ਹੱਤਿਆ ਦੇ ਬਾਅਦ ਉਪਜੇ ਹਾਲਾਤਾਂ ਦੇ ਦੋਸ਼ਾਂ ਨਾਲ ਜੁੜਿਆ ਹੈ।



Archive

RECENT STORIES