Posted on January 4th, 2014

ਲੁਧਿਆਣਾ- ਲੁਧਿਆਣਾ ਦੇ ਸਰਾਭਾ ਨਗਰ ਇਲਾਕੇ ਵਿਚ ਅੱਜ ਝੁੱਗੀਆਂ ਵਿਚ ਰਹਿੰਦੀ ਇਕ ਲੜਕੀ ਉਤੇ ਦੋ ਨੌਜਵਾਨਾਂ ਨੇ ਮਿੱਟੀ ਦਾ ਤੇਲ ਪਾ ਕੇ ਅੱਗ ਲਗਾ ਦਿੱਤੀ ਤੇ ਫਰਾਰ ਹੋ ਗਏ | ਜਾਣਕਾਰੀ ਅਨੁਸਾਰ ਝੁਲਸੀ ਹੋਈ ਲੜਕੀ ਪੂਜਾ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਆਂਦਾ ਗਿਆ ਹੈ, ਜਿੱਥੇ ਡਾਕਟਰਾਂ ਅਨੁਸਾਰ ਉਸਦਾ ਸਰੀਰ 50 ਫੀਸਦੀ ਤੱਕ ਝੁਲਸ ਗਿਆ ਹੈ | ਘਟਨਾ ਦੁਪਹਿਰ ਬਾਅਦ ਉਸ ਵਕਤ ਵਾਪਰੀ ਜਦੋਂ ਪੂਜਾ ਆਪਣੀ ਝੁੱਗੀ ਵਿਚ ਇਕੱਲੀ ਸੀ | ਉਸਨੂੰ ਪਹਿਲਾਂ ਤੋਂ ਹੀ ਜਾਣਦਾ ਲੜਕਾ ਬਾਵਿਆ ਆਪਣੇ ਇਕ ਸਾਥੀ ਨਾਲ ਉਥੇ ਆਇਆ | ਬਾਵਿਆ ਦੇ ਸਾਥੀ ਨੇ ਲੜਕੀ ਦੀਆਂ ਬਾਹਾਂ ਫੜ ਲਈਆਂ ਤਾਂ ਜਦ ਕਿ ਬਾਵਿਆ ਨੇ ਉਸ ਉਪਰ ਮਿੱਟੀ ਦਾ ਤੇਲ ਪਾ ਕੇ ਅੱਗ ਲਗਾ ਦਿੱਤੀ ਅਤੇ ਮੌਕੇ ‘ਤੇ ਫਰਾਰ ਹੋ ਗਏ | ਘਟਨਾ ਦੀ ਸੂਚਨਾ ਮਿਲਦੇ ਪੁਲਿਸ ਅਧਿਕਾਰੀ ਮੌਕੇ ‘ਤੇ ਪਹੰਚੇ |
ਜਾਂਚ ਕਰ ਰਹੇ ਅਧਿਕਾਰੀ ਸ: ਬਲਬੀਰ ਸਿੰਘ ਨੇ ਦੱਸਿਆ ਕਿ ਬਾਵਿਆ ਨਾਲ ਪੂਜਾ ਦੇ ਵਿਆਹ ਦੀ ਗੱਲ ਚੱਲੀ ਸੀ, ਪਰ ਕਿਸੇ ਕਾਰਨ ਉਹ ਸਿਰੇ ਨਹੀਂ ਚੜ੍ਹ ਸਕੀ ਸੀ | ਉਨ੍ਹਾਂ ਦੱਸਿਆ ਕਿ ਜਿਸ ਕਾਰਨ ਇਨ੍ਹਾਂ ਵਿਚਾਲੇ ਆਪਸ ਵਿਚ ਤਕਰਾਰ ਚੱਲ ਰਿਹਾ ਸੀ | ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਲੜਕੀ ਦੇ ਬਿਆਨ ਲਏ ਗਏ ਹਨ ਅਤੇ ਬਿਆਨਾਂ ਦੇ ਆਧਾਰ ‘ਤੇ ਬਾਵਿਆ ਅਤੇ ਉਸਦੇ ਸਾਥੀ ਖਿਲਾਫ਼ ਕੇਸ ਦਰਜ ਕੀਤਾ ਜਾ ਰਿਹਾ ਹੈ | ਕਥਿਤ ਦੋਸ਼ੀ ਅਜੇ ਫਰਾਰ ਹਨ |

Posted on April 28th, 2026

Posted on April 27th, 2026

Posted on April 24th, 2026
Posted on April 23rd, 2026

Posted on April 22nd, 2026

Posted on April 14th, 2026

Posted on April 13th, 2026

Posted on April 10th, 2026

Posted on April 9th, 2026

Posted on April 8th, 2026

Posted on April 7th, 2026

Posted on April 2nd, 2026