Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਮਰੇ ਪਾਗਲਾਂ ਦੇ ਦਿਮਾਗ ਵੇਚਣ ਵਾਲਾ ਕਾਬੂ

Posted on January 4th, 2014


ਸ਼ਿਕਾਗੋ- ਅਮਰੀਕਾ ਵਿੱਚ ਪੁਲੀਸ ਨੇ ਇੱਕ ਅਜਿਹੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ, ਜਿਹੜਾ ਮਰੇ ਹੋਏ ਪਾਗਲ ਮਰੀਜ਼ਾਂ ਦੇ ਦਿਮਾਗ ਆਨਲਾਈਨ ਵੇਚ ਰਿਹਾ ਸੀ।  ਉਸ ਨੇ ਇਹ ਦਿਮਾਗ ਹਸਪਤਾਲ ਦੇ ਅਜਾਇਬਘਰ ਵਿੱਚੋਂ ਕਥਿਤ ਤੌਰ ’ਤੇ ਚੋਰੀ ਕੀਤੇ ਸਨ।

21 ਸਾਲਾ ਡੇਵਿਡ ਚਾਰਲਸ ਨੇ ਇੰਡੀਆਨਾ ਮੈਡੀਕਲ ਹਿਸਟਰੀ ਮਿਊਜ਼ੀਅਮ ਵਿੱਚੋਂ ਦਿਮਾਗ ਤੇ ਹੋਰ ਟਿਸ਼ੂਆਂ ਦੇ 60 ਜਾਰ ਚੋਰੀ ਕੀਤੇ ਸਨ, ਇਹ ਜਾਰ ਅਕਤੂਬਰ ਵਿੱਚ ਚੋਰੀ ਹੋਏ ਸਨ। ਇਹ ਉਨ੍ਹਾਂ ਪਾਗਲ ਵਿਅਕਤੀਆਂ ਦੇ ਦਿਮਾਗ ਤੇ ਟਿਸ਼ੂ ਸਨ, ਜਿਨ੍ਹਾਂ ਦੇ 1890 ਦੇ ਦਹਾਕੇ ਵਿੱਚ ਪੋਸਟਮਾਰਟਮ ਕੀਤੇ ਗਏ ਸਨ। ਡੇਵਿਡ ਨੇ ਅਜਾਇਬਘਰ ਦੀ ਖਿੜਕੀ ਤੋੜ ਕੇ  ਉਸ ਵਿੱਚੋਂ ਇਹ ਚੋਰੀ ਕੀਤੀ। ਅਦਾਲਤ ਵਿੱਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਅਨੁਸਾਰ ਕੁਝ ਜਾਰ ਤਾਂ ਨਿਲਾਮੀ ਵਾਲੀ ਵੈੱਬਸਾਈਟ ਰਾਹੀਂ ਵੇਚੇ ਜਾ ਰਹੇ ਸਨ।  ਪੁਲੀਸ ਨੂੰ ਇਸ ਸੌਦੇਬਾਜ਼ੀ ਦਾ ਬੀਤੇ ਦਸੰਬਰ ਮਹੀਨੇ  ਉਦੋਂ ਪਤਾ ਲੱਗਾ ਜਦੋਂ ਅਜਾਇਬਘਰ ਦੀ ਕਾਰਜਕਾਰੀ ਡਾਇਰੈਕਟਰ ਨੂੰ ਇੱਕ ਫੋਨ ਰਾਹੀਂ ਕਿਸੇ ਨੇ ਦਿਮਾਗ ਦੇ ਛੇ ਜਾਰ ਖਰੀਦਣ ਦੀ  ਗੱਲ ਦੱਸੀ। ਇਸ ਮਗਰੋਂ  ਕੀਤੀ ਜਾਂਚ ਤੋਂ ਬਾਅਦ ਡੇਵਿਡ ਨੂੰ  16 ਦਸੰਬਰ ਵਾਲੇ ਦਿਨ ਫੜ ਲਿਆ ਗਿਆ। 



Archive

RECENT STORIES