Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

‘ਆਪ’ ਦੀ ਨੇਤਾ ਰਾਖੀ ਬਿਡਲਾ ਦੀ ਕਾਰ ‘ਤੇ ਹਮਲਾ

Posted on January 5th, 2014


ਨਵੀਂ ਦਿੱਲੀ– ਆਮ ਆਦਮੀ ਪਾਰਟੀ ਦੀ ਨੇਤਾ ਅਤੇ ਦਿੱਲੀ ਦੀ ਮਹਿਲਾ ਕਲਿਆਣ ਅਤੇ ਵਿਕਾਸ ਮੰਤਰੀ ਰਾਖੀ ਬਿਡਲਾ ਦੀ ਕਾਰ ‘ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਭੀੜ ‘ਚੋਂ ਸ਼ੱਕੀ ਲੋਕਾਂ ਨੇ ਨਿਕਲ ਕੇ ਰਾਖੀ ਦੀ ਕਾਰ ਦਾ ਸ਼ੀਸ਼ਾ ਤੋੜ ਦਿੱਤਾ। ਇਸ ਘਟਨਾ ਨੇ ਰਾਖੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ। ਫਿਲਹਾਲ ਹਮਲਾ ਕਰਨ ਵਾਲਿਆਂ ਦੀ ਪਛਾਣ ਨਹੀਂ ਹੋ ਸਕੀ ਹੈ। ਸੂਤਰਾਂ ਦੇ ਮੁਤਾਬਕ ਰਾਖੀ ਆਪਣੀ ਨਿੱਜੀ ਕਾਰ ਤੋਂ ਕਿਸੇ ਸਮਾਗਮ ਵਿਚ ਹਿੱਸਾ ਲੈਣ ਜਾ ਰਹੀ ਸੀ ਅਤੇ ਉਸ ਦੌਰਾਨ ਇਹ ਹਾਦਸਾ ਹੋਇਆ।



Archive

RECENT STORIES