Posted on January 5th, 2014

ਅੰਮ੍ਰਿਤਸਰ- ਐੱਨ ਆਰ ਆਈ ਲਾੜਿਆਂ ਵੱਲੋਂ ਪੰਜਾਬ ਵਿੱਚ ਕੀਤੇ ਵਿਆਹ ਨੂੰ ਦਰਜ ਕਰਾਉਣ ਲਈ ਨਵਾਂ ਕਾਨੂੰਨ ਬਣਾਇਆ ਗਿਆ ਹੈ। ਇਸ ਵਿੱਚ ਵਿਦੇਸ਼ੀ ਲਾੜਿਆਂ ਨੂੰ ਪੰਜਾਬੀ ਲੜਕੀ ਨਾਲ ਵਿਆਹ ਕਰਨ ਤੋਂ ਪਹਿਲਾਂ ਪੂਰੀ ਜਾਣਕਾਰੀ ਦੇਣੀ ਪਵੇਗੀ, ਤਾਂ ਕਿ ਉਸ ਦੀ ਸਹੀ ਸਥਿਤੀ ਦੀ ਜਾਂਚ ਕੀਤੀ ਜਾ ਸਕੇ।
ਐੱਨ ਆਰ ਆਈ ਮਾਮਲਿਆਂ ਦੇ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਦੱਸਿਆ ਹੈ ਕਿ ਸਰਕਾਰ ਵੱਲੋਂ ਇਹ ਕਦਮ ਪੰਜਾਬ ਦੀਆਂ ਧੀਆਂ ਨਾਲ ਕੀਤੀ ਜਾ ਰਹੀ ਧੋਖੇਬਾਜ਼ੀ ਨੂੰ ਰੋਕਣ ਲਈ ਚੁੱਕਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਧੋਖੇ ਦੀਆਂ ਸ਼ਿਕਾਰ ਹੋਈਆਂ ਲੜਕੀਆਂ ਮਦਦ ਲਈ ਨਵੇਂ ਟੈਲੀਫੋਨ ਹੈਲਪਲਾਈਨ ਨੰਬਰ 0181-2221645 ‘ਤੇ ਸੰਪਰਕ ਕਰ ਸਕਦੀਆਂ ਹਨ। ਇਸ ਦੇ ਇਲਾਵਾ ਡਬਲਯੂਡਬਲਯੂ.ਕ੍ਰਾਈਮਅਗੇਂਸਟਵਿਮਨ.ਇਨ ‘ਤੇ ਵੀ ਸ਼ਿਕਾਇਤ ਕੀਤੀ ਜਾ ਸਕਦੀ ਹੈ। ਇਸ ਦੀ ਸਮੀਖਿਆ ਇੰਸਪੈਕਟਰ ਜਨਰਲ ਪੁਲਸ ਰੈਂਕ ਦੇ ਅਧਿਕਾਰੀ ਵੱਲੋਂ ਕੀਤੀ ਜਾਏਗੀ। ਉਨ੍ਹਾਂ ਨੇ ਕਿਹਾ ਕਿ ਐਨ ਆਰ ਆਈ ਦੀਆਂ ਸਮੱਸਿਆਵਾਂ ਦੇ ਹਲ ਸਬੰਧੀ ਰਾਜ ਸਰਕਾਰ ਦੇ ਵਿਸ਼ੇਸ਼ ਤੌਰ ‘ਤੇ ਐਨ ਆਰ ਆਈ ਥਾਣੇ ਬਣਾਏ ਗਏ ਹਨ, ਤਾਂ ਕਿ ਉਨ੍ਹਾਂ ਦੇ ਮਸਲੇ ਪਹਿਲ ਦੇ ਆਧਾਰ ‘ਤੇ ਹਲ ਕੀਤੇ ਜਾ ਸਕਣ। ਇਸ ਦੇ ਇਲਾਵਾ ਜਲੰਧਰ ਵਿੱਚ ਫਾਸਟ ਟਰੈਕ ਅਦਾਲਤ ਸਥਾਪਤ ਕੀਤੀ ਗਈ ਹੈ ਅਤੇ ਅਜਿਹੀਆ ਹੀ ਅਦਾਲਤਾਂ ਹਰ ਜ਼ਿਲੇ ਵਿੱਚ ਸਥਾਪਤ ਕੀਤੀਆਂ ਜਾਣਗੀਆਂ।

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026