Posted on January 5th, 2014

ਚੰਡੀਗੜ੍ਹ- ਸਾਬਕਾ ਐਸ ਐਸ ਪੀ ਨੌਨਿਹਾਲ ਸਿੰਘ ਖਿਲਾਫ ਪਹਿਲਾਂ ਜਿੱਥੇ ਉਨ੍ਹਾਂ ਦੇ ਦੋਸਤ ਜਸਵਿੰਦਰ ਵਾਲੀਆ ਨੇ ਸ਼ਿਕਾਇਤ ਦਿੱਤੀ, ਉਥੇ ਹੁਣ ਉਨ੍ਹਾਂ ਦੇ ਕਰੀਬੀ ਲੁਧਿਆਣਾ ਦੇ ਹਰਮੀਤ ਸਿੰਘ ਨੇ ਵੀ ਉਨ੍ਹਾਂ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ।
ਹਰਮੀਤ ਨੇ ਸੀ ਵੀ ਓ ਕਮ ਐਡਵਾਈਜ਼ਰ ਕੇ ਕੇ ਸ਼ਰਮਾ, ਪੰਜਾਬ ਦੇ ਡੀ ਜੀ ਪੀ ਸੁਮੇਧ ਸਿੰਘ ਸੈਣੀ ਅਤੇ ਆਈ ਜੀ, ਯੂ ਟੀ ਚੰਡੀਗੜ੍ਹ ਆਰ ਪੀ ਉਪਾਧਿਆਏ ਨੂੰ ਕਰੀਬ 2500 ਸਫੇ ਦੀਆਂ ਰਜਿਸਟਰੀਆਂ ਲਾ ਕੇ ਸ਼ਿਕਾਇਤ ਕੀਤੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਉਹ ਨੌਨਿਹਾਲ ਸਿੰਘ ਲਈ ਜ਼ਮੀਨ ਖਰੀਦਦੇ ਸਨ ਅਤੇ ਇਸ ਵਿੱਚ ਬਲੈਕ ਮਨੀ ਵਰਤੀ ਹੋਣ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਏ। ਨੌਨਿਹਾਲ ਸਿੰਘ ਨੇ ਆਪਣੇ ਹੀ ਨਹੀਂ, ਆਪਣੇ ਪਰਵਾਰਕ ਮੈਂਬਰਾਂ ਦੇ ਨਾਮ ‘ਤੇ ਵੀ ਉਨ੍ਹਾਂ ਤੋਂ ਜ਼ਮੀਨ ਖਰੀਦਵਾਈ। ਸ਼ਿਕਾਇਤ ਦੇ ਨਾਲ ਕਰੀਬ 325 ਏਕੜ ਜ਼ਮੀਨ ਦੀਆਂ ਰਜਿਸਟਰੀਆਂ ਲਾਈਆਂ ਗਈਆਂ ਹਨ। ਇਨ੍ਹਾਂ ਵਿੱਚ ਨੌਨਿਹਾਲ ਸਿੰਘ ਦੀਆਂ ਰਜਿਸਟਰੀਆਂ ਵੀ ਸ਼ਾਮਲ ਹਨ। ਹਰਮੀਤ ਮੁਤਾਬਕ ਇਹ ਸਾਰੀ ਜ਼ਮੀਨ ਉਦੋਂ ਖਰੀਦੀ ਗਈ, ਜਦ ਨੌਨਿਹਾਲ ਸਿੰਘ ਚੰਡੀਗੜ੍ਹ ਵਿੱਚ ਐਸ ਐਸ ਪੀ ਸਨ।
ਇਸ ਤੋਂ ਪਹਿਲਾਂ ਨੌਨਿਹਾਲ ਸਿੰਘ ਤੋਂ ਜਾਨ ਦਾ ਖਤਰਾ ਦੱਸਦੇ ਹੋਏ ਉਨ੍ਹਾਂ ਦੇ ਦੋਸਤ ਜਸਵਿੰਦਰ ਵਾਲੀਆ ਨੇ ਹਾਈ ਕੋਰਟ ਵਿੱਚ ਸਕਿਓਰਿਟੀ ਦੀ ਮੰਗ ਕੀਤੀ ਸੀ। ਹਾਈ ਕੋਰਟ ਨੇ ਉਨ੍ਹਾਂ ਨੂੰ ਸਕਿਓਰਿਟੀ ਦਿੰਦੇ ਹੋਏ ਅਪੀਲ ਡਿਸਪੋਜ਼ ਆਫ ਕਰ ਦਿੱਤੀ ਸੀ। ਉਸ ਦੌਰਾਨ ਵੀ ਨੌਨਿਹਾਲ ਸਿੰਘ ਦੀ ਜ਼ਮੀਨ ਦੀਆਂ ਰਜਿਸਟਰੀਆਂ ਸ਼ਿਕਾਇਤ ਨਾਲ ਲਾਈਆਂ ਗਈਆਂ ਸਨ।
ਜਿ਼ਕਰ ਯੋਗ ਹੈ ਕਿ ਨੌਨਿਹਾਲ ਸਿੰਘ ਦਸੰਬਰ ਤੋਂ ਕੁਝ ਦਿਨ ਪਹਿਲਾਂ ਤੱਕ ਚੰਡੀਗੜ੍ਹ ਪੁਲਸ ਵਿੱਚ ਐਸ ਐਸ ਪੀ ਸਨ ਅਤੇ ਹਾਲ ਹੀ ਵਿੱਚ ਉਹ ਵਾਪਸ ਆਪਣੇ ਮੂਲ ਕੇਡਰ ਪੰਜਾਬ ਪੁਲਸ ਵਿੱਚ ਚਲੇ ਗਏ ਹਨ। ਪੰਜਾਬ ਵਿੱਚ ਉਹ ਬਤੌਰ ਡੀ ਆਈ ਜੀ ਤੈਨਾਤ ਹੋਏ ਹਨ। ਅਜਿਹਾ ਨਹੀਂ ਕਿ ਨੌਨਿਹਾਲ ਸਿੰਘ ਹਰਮੀਤ ਸਿੰਘ ਨੂੰ ਜਾਣਦੇ ਤੱਕ ਨਹੀਂ ਹੈ। ਅਸਲੀਅਤ ਵਿੱਚ ਹਰਮੀਤ ਸਿੰਘ ਨੂੰ ਖੁਦ ਨੌਨਿਹਾਲ ਸਿੰਘ ਨੇ 30 ਅਪ੍ਰੈਲ 2012 ਨੂੰ ਚੰਡੀਗੜ੍ਹ ਵਿੱਚ ਸਪੈਸ਼ਲ ਪਾਵਰ ਆਫ ਅਟਾਰਨੀ (ਐਸ ਪੀ ਏ) ਦਿੱਤੀ ਸੀ, ਜਿਸ ਵਿੱਚ ਉਨ੍ਹਾਂ ਨੇ ਹਰਮੀਤ ਸਿੰਘ ਨੂੰ ਤਾਮਿਲ ਨਾਡੂ ਵਿੱਚ ਉਨ੍ਹਾਂ ਲਈ ਜ਼ਮੀਨਾਂ ਖਰੀਦਣ ਲਈ ਆਥੋਰਾਈਜ਼ ਕੀਤਾ ਸੀ। ਹਰਮੀਤ ਨੂੰ ਦਿੱਤੀ ਸਪੈਸ਼ਲ ਪਾਵਰ ਆਫ ਅਟਾਰਨੀ ਵਿੱਚ ਐਸ ਐਸ ਪੀ ਨੌਨਿਹਾਲ ਸਿੰਘ ਦੇ ਗਵਾਹ ਖੁਦ ਉਨ੍ਹਾਂ ਦੇ ਸਟਾਫ ਦੇ ਸਬ ਇੰਸਪੈਕਟਰ ਅਤੇ ਪੰਜਾਬ ਤੋਂ ਉਨ੍ਹਾਂ ਨਾਲ ਆਏ ਪੰਜਾਬ ਪੁਲਸ ਮੁਲਾਜ਼ਮ ਰਾਜੇਸ਼ ਖੰਨਾ ਹਨ। ਪਾਵਰ ਆਫ ਅਟਾਰਨੀ ਵਿੱਚ ਦੋਵਾਂ ਦੀਆਂ ਤਸਵੀਰਾਂ ਇਕੱਠੀਆਂ ਲੱਗੀਆਂ ਹਨ।

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026