Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਉੱਤਰੀ ਕੋਰੀਆ ਦੇ ਸ਼ਾਸਕ ਨੇ ਫੁੱਫੜ ਨੂੰ ਭੁੱਖੇ ਕੁੱਤਿਆਂ ਅੱਗੇ ਸੁੱਟਵਾ ਦਿੱਤਾ

Posted on January 5th, 2014


ਹਾਂਗਕਾਂਗ- ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੇ ਆਪਣੇ ਫੁੱਫੜ ਅਤੇ ਤਾਕਤਵਰ ਨੇਤਾ ਜਾਂਗ ਸੋਂਗ ਥਾਏਕ ਨੂੰ ਗਦਾਰੀ ਦੇ ਦੋਸ਼ ਵਿੱਚ ਗੋਲੀ ਨਾਲ ਨਹੀਂ ਮਰਵਾਇਆ, ਸਾਰੇ ਕੱਪੜੇ ਉਤਾਰ ਕੇ ਭੁੱਖੇ ਕੁੱਤਿਆਂ ਅੱਗੇ ਸੁੱਟਵਾ ਦਿੱਤਾ। ਕਿਮ ਖੁਦ ਉਸ ਦਿਲ ਕੰਬਾਊ ਘਟਨਾ ਦਾ ਮਜ਼ਾ ਲੈਣ ਲਈ ਉਥੇ ਮੌਜੂਦ ਸਨ।

ਇਹ ਜਾਣਕਾਰੀ ਹਾਂਗਕਾਂਗ ਦੇ ਚੀਨੀ ਭਾਸ਼ਾ ਦੇ ਇੱਕ ਅਖਬਾਰ ‘ਵੇਨ ਵੇਈ ਪੋ’ ਨੇ ਇੱਕ ਰਿਪੋਰਟ ਵਿੱਚ ਦਿੱਤੀ ਹੈ। ਅਖਬਾਰ ਅਨੁਸਾਰ ਆਪਣੇ ਫੁੱਫੜ ਥਾਏਕ ਨੂੰ ਇਸ ਤਰ੍ਹਾਂ ਮੌਤ ਦੀ ਸਜ਼ਾ ਦੇਣ ਲਈ ਤਾਨਾਸ਼ਾਹ ਕਿਮ ਜੋਂਗ ਉਨ ਨੇ 120 ਸ਼ਿਕਾਰੀ ਕੁੱਤਿਆਂ ਨੂੰ ਤਿੰਨ ਦਿਨ ਭੁੱਖੇ ਰੱਖਿਆ। ਫਿਰ ਥਾਏਕ ਤੇ ਉਸ ਦੇ ਛੇ ਸਾਥੀਆਂ ਨੂੰ 12 ਦਸੰਬਰ ਨੂੰ ਸਾਰੇ ਕੱਪੜੇ ਉਤਾਰ ਕੇ ਉਨ੍ਹਾਂ ਕੁੱਤਿਆਂ ਦੇ ਪਿੰਜਰੇ ਅੱਗੇ ਸੁੱਟ ਦਿੱਤਾ ਗਿਆ। ਕਰੀਬ ਇੱਕ ਘੰਟੇ ਵਿੱਚ ਕੁੱਤਿਆਂ ਨੇ ਉਨ੍ਹਾਂ ਨੂੰ ਜਿੰਦਾ ਨੋਚ-ਨੋਚ ਕੇ ਪੂਰਾ ਖਾ ਲਿਆ। ਇਸ ਬੇਰਹਿਮੀ ਵਾਲੀ ਸਜ਼ਾ ਨੂੰ ‘ਕਵਾਨ ਜੇ’ ਕਿਹਾ ਜਾਂਦਾ ਹੈ।

ਥਾਏਕ (67 ਸਾਲਾ) ‘ਤੇ ਭਿ੍ਰਸ਼ਟਾਚਾਰ, ਗੱਦਾਰੀ, ਪੱਛਮੀ ਦੇਸ਼ਾਂ ਦੇ ਕਾਨੂੰਨਾਂ ਨੂੰ ਮੰਨਣ ਅਤੇ ਵਿਭਚਾਰ ਦੇ ਦੋਸ਼ ਲਾਏ ਗਏ ਸਨ। ਉਸ ਦੀ ਮੌਤ ਦੀ ਖਬਰ ਮਿਲਦੇ ਹੀ ਉਸ ਦਾ ਬੇਟਾ ਪੈਰਿਸ ਭੱਜ ਗਿਆ।

ਜਿ਼ਕਰਯੋਗ ਹੈ ਕਿ ਕਿਮ ਜੋਂਗ ਇਸ ਤੋਂ ਪਹਿਲਾਂ ਵੀ ਲੋਕਾਂ ਨੂੰ ਮਰਵਾ ਦੇਂਦੇ ਰਹੇ ਹਨ। ਉਨ੍ਹਾਂ ਨੇ ਆਪਣੀ ਸਾਬਕਾ ਪ੍ਰੇਮਿਕਾ ਗਾਇਕਾ ਹਿਓਨ ਸੋਂਗ-ਵੋਲ ਨੂੰ ਗੋਲੀਆਂ ਨਾਲ ਭੁੰਨਵਾ ਦਿੱਤਾ ਸੀ। ਉਸ ‘ਤੇ ਪੋਰਨੋਗ੍ਰਾਫਿਕ ਫਿਲਮਾਂ ਵਿੱਚ ਕੰਮ ਕਰਨ ਦਾ ਦੋਸ਼ ਲਾਇਆ ਗਿਆ ਸੀ। ਇਹ ਘਟਨਾ ਪਿਛਲੀ 20 ਅਗਸਤ ਨੂੰ ਹੋਈ ਸੀ।



Archive

RECENT STORIES