Posted on January 7th, 2014

ਬਠਿੰਡਾ- ਪਿੰਡ ਬਾਂਦਰ ਪੱਤੀ ਦੀ ਪੰਚਾਇਤ ਹੁਣ ਪਿੰਡ ਦਾ ਨਾਮ ਬਦਲਣਾ ਚਾਹੁੰਦੀ ਹੈ। ਪੰਚਾਇਤ ਦਾ ਕਹਿਣਾ ਹੈ ਕਿ ਇਸ ਨਾਮ ਕਰਕੇ ਪਿੰਡ ਦਾ ਨਾਮ ਅਧੂਰਾ ਹੈ ਤੇ ਉਹ ਪਿੰਡ ਦੇ ਨਾਮ ਨਾਲ ਪੱਤੀ ਦੀ ਥਾਂ ਕਲਾਂ ਲਗਾਉਣਾ ਚਾਹੁੰਦੇ ਹਨ। ਪੰਚਾਇਤ ਨੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਨੂੰ ਦਰਖਾਸਤ ਦੇ ਕੇ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪਿੰਡ ਦਾ ਨਾਮ ਬਾਂਦਰ ਪੱਤੀ ਤੋਂ ਬਦਲ ਕੇ ਭਾਗੀ ਬਾਂਦਰ ਕਲਾਂ ਕੀਤਾ ਜਾਵੇ। ਦੱਸਣਯੋਗ ਹੈ ਕਿ ਪਿੰਡ ਭਾਗੀ ਬਾਂਦਰ ਵਿੱਚੋਂ ਐਤਕੀਂ ਨਵੀਂ ਪੰਚਾਇਤ ਬਾਂਦਰ ਪੱਤੀ ਬਣਾਈ ਗਈ ਹੈ ਅਤੇ ਪਿੰਡ ਦੇ ਨਾਮ ਤੋਂ ਪੰਚਾਇਤ ਸੰਤੁਸ਼ਟ ਨਹੀਂ ਹੈ।
ਪਿੰਡ ਬਾਂਦਰ ਪੱਤੀ ਦੀ ਸਰਪੰਚ ਚਰਨਜੀਤ ਕੌਰ ਦਾ ਕਹਿਣਾ ਹੈ ਕਿ ਪਿੰਡ ਭਾਗੀ ਬਾਂਦਰ ਦੀ ਵੋਟ ਕਰੀਬ 2600 ਹੈ ਜਦੋਂਕਿ ਬਾਂਦਰ ਪੱਤੀ ਦੀ ਵੋਟ 2550 ਦੇ ਕਰੀਬ ਹੈ। ਉਨ੍ਹਾਂ ਆਖਿਆ ਕਿ ਜਦੋਂ ਵੋਟ ਇੱਕੋ ਜਿੰਨੀ ਹੈ ਤਾਂ ਉਨ੍ਹਾਂ ਦੇ ਪਿੰਡ ਨੂੰ ਬਾਂਦਰ ਪੱਤੀ ਕਿਉਂ ਆਖਿਆ ਜਾਵੇ। ਵੋਟ ਬਰਾਬਰ ਦੀ ਹੋਣ ਕਰਕੇ ਪਿੰਡ ਦੇ ਨਾਮ ਨਾਲ ਕਲਾਂ ਲਗਾ ਦਿੱਤਾ ਜਾਵੇ।
ਉਨ੍ਹਾਂ ਆਖਿਆ ਕਿ ਉਨ੍ਹਾਂ ਦੇ ਪਿੰਡ ਦੇ ਭਾਗੀ ਅਤੇ ਬਾਂਦਰ ਨਾਮ ਦੇ ਦੋ ਬਜ਼ੁਰਗ ਸਨ, ਜਿਨ੍ਹਾਂ ਦੇ ਨਾਮ ’ਤੇ ਪਿੰਡ ਦਾ ਨਾਮਕਰਨ ਭਾਗੀ ਬਾਂਦਰ ਹੋਇਆ ਹੈ ਪਰ ਹੁਣ ਪਿੰਡ ਦਾ ਨਾਮ ਬਾਂਦਰ ਪੱਤੀ ਰੱਖ ਦਿੱਤਾ ਗਿਆ ਹੈ, ਜਿਸ ਕਰਕੇ ਇੱਕ ਬਜ਼ੁਰਗ ਦਾ ਨਾਮ ਪਿੰਡ ਦੇ ਨਾਲ ਨਾਲੋਂ ਅਲੱਗ ਹੋ ਗਿਆ ਹੈ ਜੋ ਠੀਕ ਨਹੀਂ ਹੈ। ਭਗਤਾ ਦੇ ਲੋਕਾਂ ਨੇ ਵੀ ਏਦਾ ਕੁਝ ਅਰਸਾ ਪਹਿਲਾਂ ਦਰਖਾਸਤ ਦਿੱਤੀ ਸੀ ਕਿ ਉਨ੍ਹਾਂ ਦੇ ਪਿੰਡ ਦਾ ਨਾਮ ਬਦਲ ਕੇ ਪਰਦਮਨ ਸਿੰਘ ਵਾਲਾ ਕੀਤਾ ਜਾਵੇ। ਪਰਦਮਨ ਸਿੰਘ ਅਰਜਨਾ ਐਵਾਰਡੀ ਖਿਡਾਰੀ ਸੀ ਜਿਸ ਦੇ ਨਾਮ ’ਤੇ ਲੋਕ ਪਿੰਡ ਦਾ ਨਾਮਕਰਨ ਕਰਨਾ ਚਾਹੁੰਦੇ ਸਨ। ਕੋਸ਼ਿਸ਼ਾਂ ਦੇ ਬਾਵਜੂਦ ਇਹ ਨਾਮਕਰਨ ਨਹੀਂ ਹੋ ਸਕਿਆ ਸੀ।
ਪਿੰਡ ਕੈਲੇ ਬਾਂਦਰ ਦੇ ਲੋਕਾਂ ਦੀ ਪੰਜਾਬ ਸਰਕਾਰ ਨੇ ਮੰਗ ਮੰਨ ਲਈ ਸੀ ਅਤੇ ਉਨ੍ਹਾਂ ਦੇ ਪਿੰਡ ਦਾ ਨਾਮ ਨਸੀਬਪੁਰਾ ਕਰ ਦਿੱਤਾ ਗਿਆ ਸੀ। ਇਸੇ ਤਰ੍ਹਾਂ ਪਿੰਡ ਭੁੱਖਿਆ ਵਾਲੀ ਦੇ ਲੋਕਾਂ ਨੇ ਵੀ ਕਾਫ਼ੀ ਜਦੋ-ਜਹਿਦ ਨਾਲ ਪਿੰਡ ਦਾ ਨਾਮ ਤਬਦੀਲ ਕਰਾਇਆ ਸੀ। ਪੰਜਾਬ ਸਰਕਾਰ ਨੇ ਭੁੱਖਿਆ ਵਾਲਾ ਦਾ ਨਾਮ ਬਦਲ ਕੇ ਭਗਵਾਨਗੜ੍ਹ ਕਰ ਦਿੱਤਾ ਸੀ। ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਰਜਿੰਦਰ ਬੱਤਰਾ ਦਾ ਕਹਿਣਾ ਹੈ ਕਿ ਬਾਂਦਰ ਪੱਤੀ ਦੀ ਪੰਚਾਇਤ ਨੇ ਪਿੰਡ ਦਾ ਨਾਮ ਤਬਦੀਲ ਕਰਾਉਣ ਲਈ ਦਰਖਾਸਤ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਉਹ ਇਹ ਦਰਖਾਸਤ ਸਿਫਾਰਸ਼ ਕਰਕੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਭੇਜ ਰਹੇ ਹਨ ਅਤੇ ਆਖਰੀ ਫੈਸਲਾ ਪੰਜਾਬ ਸਰਕਾਰ ਨੇ ਕਰਨਾ ਹੈ।

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026