Posted on January 7th, 2014

ਜਲੰਧਰ- (ਪਾਲ ਸਿੰਘ ਨੌਲੀ)- ਸਿੰਥੈਟਿਕ ਡਰੱਗ ਮਾਮਲੇ ’ਚ ਫਸੇ ਜਗਦੀਸ਼ ਭੋਲਾ ਨੇ ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਨਾਂ ਲੈ ਕੇ ਸੂਬੇ ਦੀ ਸਿਆਸਤ ’ਚ ਹਲਚਲ ਲੈ ਆਂਦੀ ਹੈ। ਪੰਜਾਬ ਸਰਕਾਰ ਇਨ੍ਹੀਂ ਦਿਨੀਂ ਐਨ ਆਰ ਆਈ ਸੰਮੇਲਨ ਕਰਵਾਉਣ ਦੀਆਂ ਤਿਆਰੀਆਂ ’ਚ ਰੁੱਝੀ ਹੋਈ ਹੈ। ਐਨ ਆਰ ਆਈ ਮਾਮਲਿਆਂ ਦਾ ਵਿਭਾਗ ਵੀ ਬਿਕਰਮ ਸਿੰਘ ਮਜੀਠੀਆ ਕੋਲ ਹੀ ਹੈ ਤੇ ਇਸ ਸੰਮੇਲਨ ’ਚ ਹਿੱਸਾ ਲੈਣ ਆਏ ਪਰਵਾਸੀ ਪੰਜਾਬੀਆਂ ’ਚ ਇਸ ਗੱਲ ਦੀ ਚਰਚਾ ਜ਼ੋਰਾਂ ’ਤੇ ਹੈ ਕਿ ਹੁਣ ਮਜੀਠੀਏ ਦਾ ਕੀ ਬਣੇਗਾ।
ਨਸ਼ਿਆਂ ਦੇ ਕਾਰੋਬਾਰ ’ਚ ਫੜੇ ਗਏ ਸਾਬਕਾ ਡੀ ਐਸ ਪੀ ਜਗਦੀਸ਼ ਭੋਲਾ ਨੇ ਮਜੀਠੀਆ ਦਾ ਨਾਂ ਐਨ ਉਸ ਵੇਲੇ ਜੱਗ ਜ਼ਹਿਰ ਕੀਤਾ ਹੈ ਜਦੋਂ ਉਹ ਪਰਵਾਸੀ ਸੰਮੇਲਨ ਕਰਵਾਉਣ ’ਚ ਰੁੱਝੇ ਹੋਏ ਹਨ। ਇਹ ਇਤਫਾਕ ਹੀ ਹੈ ਕਿ ਪਿਛਲੇ ਐਨ ਆਰ ਆਈ ਸੰਮੇਲਨ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸ਼ਿੰਘ ਬਾਦਲ ਨੇ ਹੀ ਬਿਕਰਮ ਸਿੰਘ ਮਜੀਠੀਆਂ ਨੂੰ ਹਾਸੇ-ਠੱਠੇ ਦੌਰਾਨ ਕਈ ਤਿੱਖੀਆਂ ਟਿੱਪਣੀਆਂ ਕੀਤੀਆਂ ਸਨ, ਜੋ ਅੱਜ ਵੀ ਪਰਵਾਸੀ ਪੰਜਾਬੀਆਂ ਦੇ ਮਨਾਂ ’ਚ ਘਰ ਕਰੀ ਬੈਠੀਆਂ ਹਨ। ਪਿਛਲੇ ਸਾਲ ਵੀ ਸ੍ਰੀ ਬਾਦਲ ਨੇ ਮਜੀਠੀਆ ਵੱਲ ਇਸ਼ਾਰਾ ਕਰਦਿਆਂ ਕਿਹਾ ਸੀ ਕਿ ‘‘ਇਸ ਨੇ ਕਦੇ ਜੇਲ੍ਹ ਤਾਂ ਕੱਟੀ ਨਹੀਂ ਪਰ ਹੁਣ ਪੱਕੀ ਪਕਾਈ ’ਤੇ ਕਬਜ਼ਾ ਕਰਨਾ ਚਾਹੁੰਦਾ ਹੈ।’’ ਹੁਣ ਭੋਲਾ ਵੱਲੋਂ ਮਜੀਠੀਆ ਦੇ ਨਾਂ ਦੇ ਕੀਤੇ ਖੁਲਾਸੇ ਨਾਲ ਇਸ ਸੰਮੇਲਨ ਤੋਂ ਪਹਿਲਾਂ ਐਨਆਰਆਈਜ਼ ’ਚ ਨਵੀਂ ਚਰਚਾ ਛਿੜ ਗਈ ਹੈ।
ਇਹ ਵੀ ਇਤਫਾਕ ਹੈ ਕਿ ਪਿਛਲੇ ਸਾਲ 5 ਜਨਵਰੀ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਬਿਕਰਮ ਸਿੰਘ ਮਜੀਠੀਆ ਨੂੰ ਠਿੱਠ ਕਰਦਿਆਂ ਲੋਕਾਂ ਸਾਹਮਣੇ ਬਹੁਤ ਸਾਰੀਆਂ ਗੱਲਾਂ ਦਾ ਆਪਣੇ ਅੰਦਾਜ਼ ’ਚ ਖੁਲਾਸਾ ਕੀਤਾ ਸੀ ਤੇ ਇਸ ਸਾਲ 6 ਜਨਵਰੀ ਨੂੰ ਜਗਦੀਸ਼ ਭੋਲਾ ਨੇ ਬਿਕਰਮ ਮਜੀਠੀਆ ਦਾ ਨਾਂ ਲੈ ਕੇ ਇੱਥੇ ਵੱਡੀ ਗਿਣਤੀ ’ਚ ਆਏ ਐਨਆਰਆਈਜ਼ ਤੇ ਪੰਜਾਬ ਦੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਪਿਛਲੇ ਸਾਲ 5 ਜਨਵਰੀ ਨੂੰ ਐਨ ਆਰ ਆਈ ਸੰਮੇਲਨ ਦੌਰਾਨ ਸ੍ਰੀ ਬਾਦਲ ਨੇ ਕਿਹਾ ਸੀ ਕਿ ‘‘ਮੈਂ ਤਾਂ ਟੁੱਲ ਮਾਰ ਕੇ ਹੀ ਮੁੱਖ ਮੰਤਰੀ ਬਣਦਾ ਗਿਆ ਤੇ ਉਹ ਵੀ ਪੰਜ ਵਾਰੀ।’’
ਮੁੱਖ ਮੰਤਰੀ ਨੇ ਨਾਲ ਹੀ ਸਟੇਜ ’ਤੇ ਖੜ੍ਹੇ ਬਿਕਰਮ ਸਿੰਘ ਮਜੀਠੀਏ ਵੱਲ ਹੱਥ ਦਾ ਇਸ਼ਾਰਾ ਕਰਦਿਆਂ ਕਿਹਾ ਕਿ, ‘‘ਆਹ ਮਜੀਠੀਆ ਸਾਬ੍ਹ ਨੂੰ ਹੀ ਦੇਖ ਲਓ, ਇਸ ਨੇ ਕਦੇ ਇਕ ਦਿਨ ਵੀ ਜੇਲ੍ਹ ਨਹੀਂ ਕੱਟੀ, ਇਹਨੂੰ ਤਾਂ ਥਾਲੀ ਵਿੱਚ ਪਰੋਸ ਕੇ ਸਾਰਾ ਕੁਝ ਮਿਲ ਗਿਆ ਤੇ ਹੁਣ ਇਹ ਸਾਰੇ ਕੁਝ ’ਤੇ ਕਬਜ਼ਾ ਕਰਨ ਨੂੰ ਫਿਰਦਾ ਹੈ।’’ ਲੋਕਾਂ ਵਿੱਚ ਇਹ ਚਰਚਾ ਵੀ ਛਿੜ ਗਈ ਹੈ ਕਿ ਐਨ ਆਰ ਆਈ ਸੰਮੇਲਨ ਬਿਕਰਮ ਸਿੰਘ ਮਜੀਠੀਆ ਲਈ ਪਿਛਲੇ ਦੋ ਸਾਲਾਂ ਤੋਂ ‘ਨਹਿਸ਼’ ਸਾਬਤ ਹੁੰਦਾ ਆ ਰਿਹਾ ਹੈ ਜਦਕਿ ਇਨ੍ਹਾਂ ਸੰਮੇਲਨਾਂ ਵਿੱਚ ਉਸ ਦੀ ਦੇਸ਼ਾਂ-ਵਿਦੇਸ਼ਾਂ ਵਿਚ ਵਾਹ-ਵਾਹ ਹੋਣੀ ਹੁੰਦੀ ਹੈ ਤੇ ਉਲਟਾ ਉਹ ਵਿਰੋਧੀਆਂ ਦੇ ਨਿਸ਼ਾਨਿਆਂ ’ਤੇ ਆ ਜਾਂਦੇ ਹਨ।

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026