Posted on January 8th, 2014

ਚੰਡੀਗੜ੍ਹ : ਹਾਈ ਪ੍ਫਾਈਲ ਡਰੱਗ ਸਕੈਂਡਲ 'ਚ ਪੰਜਾਬ ਪੁਲਸ ਨੇ ਜਗਦੀਸ਼ ਭੋਲੇ ਵੱਲੋਂ ਲਾਏ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਐਸਐਸਪੀ ਹਰਦਿਆਲ ਸਿੰਘ ਮਾਨ ਨੂੰ 'ਕਲੀਨ ਚਿੱਟ' ਦੇ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਭੋਲਾ ਆਪਣੀ ਚਮੜੀ ਬਚਾਉਣ ਲਈ ਅਜਿਹੇ ਝੂਠੇ ਦੋਸ਼ ਲਾ ਰਿਹਾ ਹੈ। ਪੰਜਾਬ ਪੁਲਸ ਹੈੱਡ ਕੁਆਰਟਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਜੀਪੀ ਸੁਮੇਧ ਸਿੰਘ ਸੈਣੀ ਨੇ ਕਿਹਾ ਕਿ ਭੋਲੇ ਵੱਲੋਂ ਐਸਐਸਪੀ ਪਟਿਆਲਾ ਹਰਦਿਆਲ ਸਿੰਘ ਮਾਨ ਅਤੇ ਅਤੇ ਮੰਤਰੀ ਬਿਕਰਮ ਸਿੰਘ ਮਜੀਠੀਆ 'ਤੇ ਲਗਾਏ ਦੋਸ਼ਾਂ 'ਚ ਭੋਰਾ ਵੀ ਸੱਚਾਈ ਨਹੀਂ। ਭੋਲਾ ਨਾ ਕਦੇ ਮਜੀਠੀਆ ਨੂੰ ਮਿਲਿਆ, ਨਾ ਹੀ ਕਦੇ ਦੋਵੇਂ ਦੀ ਗੱਲਬਾਤ ਹੋਈ ਹੈ। ਜਾਂਚ ਦੌਰਾਨ ਭੋਲਾ ਮਜੀਠੀਆਂ ਨਾਲ ਕਿਸੇ ਤਰ੍ਹਾਂ ਦੇ ਸੰਪਰਕ ਦੀ ਜਾਣਕਾਰੀ ਵੀ ਨਹੀਂ ਦੇ ਸਕਿਆ। ਉਨ੍ਹਾਂ ਕਿਹਾ ਕਿ ਭੋਲੇ ਵੱਲੋਂ ਲਾਏ ਗਏ ਦੋਸ਼ਾਂ ਦੀ ਜਾਂਚ 'ਚ ਸਾਰੇ ਦੋਸ਼ ਬੇਬੁਨਿਆਦ ਸਾਬਤ ਹੋਏ ਹਨ। ਉਨ੍ਹਾਂ ਕਿਹਾ ਕਿ ਭੋਲਾ ਜਾਣਬੁੱਝ ਕੇ ਜਾਂਚ ਨੂੰ ਲੀਹੋ ਲਾਉਣੀ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਐਸਐਸਪੀ ਹਰਦਿਆਲ ਸਿੰਘ ਮਾਨ ਨੇ ਜਗਦੀਸ਼ ਭੋਲੇ ਤੇ ਉਸਦੇ ਗਿਰੋਹ ਨੂੰ ਗਿ੍ਫ਼ਤਾਰ ਕੀਤਾ ਤੇ ਹੁਣ ਉਹੀ ਮਾਮਲੇ ਦੀ ਜਾਂਚ ਕਰ ਰਹੇ ਹਨ ਇਸ ਲਈ ਭੋਲੇ ਨੇ ਉਨ੍ਹਾਂ 'ਤੇ 25 ਕਰੋੜ ਰੁਪਏ ਲੈਣ ਦੇ ਝੂਠੇ ਦੋਸ਼ ਲਗਾਏ।
ਡੀਜੀਪੀ ਨੇ ਮਜੀਠੀਆ ਅਤੇ ਐਸਐਸਪੀ ਮਾਨ ਨੂੰ 'ਕਲੀਨ ਚਿੱਟ' ਦਿੰਦੇ ਹੋਏ ਕਿਹਾ ਕਿ ਕੋਈ ਵੀ ਅਪਰਾਧੀ ਬਿਨ੍ਹਾਂ ਕਿਸੇ ਸਬੂਤ ਜਾਂ ਸੁਰਾਗ ਦੇ ਕਿਸੇ ਦਾ ਵੀ ਨਾਂ ਲੈ ਦੇਵੇ ਤਾਂ ਉਹ ਅਪਰਾਧੀ ਨਹੀਂ ਬਣ ਜਾਂਦਾ। ਉਨ੍ਹਾਂ ਕਿਹਾ ਕਿ ਭੋਲਾ ਮਾਨ ਅਤੇ ਮਜੀਠੀਆ ਦਾ ਨਾਂ ਲੈ ਕੇ ਜਾਂਚ ਨੂੰ ਸਿਆਸੀ ਦਿਸ਼ਾ ਦੇਣਾ ਚਾਹੁੰਦਾ ਹੈ। ਡੀਜੀਪੀ ਨੇ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਨੂੰ ਮੁੱਢੋਂ ਰੱਦ ਕਰਦਿਆਂ ਕਿਹਾ ਕਿ ਅੰਤਰਰਾਸ਼ਟਰੀ ਡਰੱਗ ਸਕੈਂਡਲ ਦਾ ਪਰਦਾਫਾਸ਼ ਪੰਜਾਬ ਪੁਲਸ ਨੇ ਕੀਤਾ ਹੈ। ਪੰਜਾਬ ਪੁਲਸ ਨੇ ਨੇ ਹੀ ਜਗਦੀਸ਼ ਭੋਲਾ ਤੇ ਤਸਕਰੀ 'ਚ ਸ਼ਾਮਲ 71 ਵੱਡੇ ਤਸਕਰਾਂ ਨੂੰ ਵੀ ਗਿ੫ਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸੀਬੀਆਈ ਨੂੰ ਕਿਸੇ ਵੀ ਮਾਮਲੇ ਦੀ ਜਾਂਚ ਉਦੋਂ ਸੌਂਪੀ ਜਾਂਦੀ ਹੈ ਜਦੋਂ ਕਿਸੇ ਵੀ ਕੇਸ 'ਚ ਪੁਲਸ ਦੇ ਹੱਥ ਕੋਈ ਸਫਲਤਾ ਨਾ ਲੱਗੀ ਹੋਵੇ। ਕਾਂਗਰਸ ਪ੫ਧਾਨ ਪ੫ਤਾਪ ਸਿੰਘ ਬਾਜਵਾ ਵੱਲੋਂ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਬਾਰੇ ਕੀਤੇ ਸਵਾਲ 'ਤੇ ਡੀਜੀਪੀ ਨੇ ਕਿਹਾ ਕਿ ਕਿਸੇ ਦਾ ਵੀ ਨਾਂ ਲੈਣ ਨਾਲ ਉਹ ਅਪਰਾਧੀ ਨਹੀਂ ਬਣ ਜਾਂਦਾ, ਜੇਕਰ ਕਲ੍ਹ ਨੂੰ ਭੋਲੇ ਨੇ ਬਾਜਵਾ ਦਾ ਨਾਂ ਲੈ ਦਿੱਤਾ ਤਾਂ ਕਿ ਪੁਲਸ ਉਨ੍ਹਾਂ ਨੂੰ ਗਿ੫ਫ਼ਤਾਰ ਕਰਕੇ ਅਪਰਾਧੀ ਮੰਨ ਲਵੇਗੀ। ਉਨ੍ਹਾਂ ਕਿਹਾ ਕਿ ਡਰੱਗ ਮਾਮਲੇ ਦੀ ਜਾਂਚ ਇਕੱਲੀ ਪੰਜਾਬ ਪੁਲਸ ਨਹੀਂ ਬਲਕਿ ਦੇਸ਼ ਦੀਆਂ ਚਾਰ ਵੱਡੀਆਂ ਜਾਂਚ ਏਜੰਸੀਆਂ ਸਟੇਟ ਇੰਟੈਂਲੀਜੈਂਸ, ਆਈਬੀ, ਬੀਐਸਐਫ, ਕੇਂਦਰੀ ਨਾਰਕੋਟਿਕ ਕੰਟਰੋਲ ਬਿਊਰੋ ਅਤੇ ਡਾਇਰੈਕਟੋਰੇਟ ਆਫ ਇਨਫੋਰਸਮੈਂਟ ਕਰ ਰਹੀਆਂ ਹਨ। ਇਸ ਲਈ ਮਾਮਲੇ ਨੂੰ ਸੀਬੀਆਈ ਹਵਾਲੇ ਕਰਨ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਡਰੱਗ ਸਮੱਗਲਿੰਗ ਮਾਮਲੇ ਵਿਚ ਉਨ੍ਹਾਂ ਵੱਲੋਂ ਪੁਲਸ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਹਨ ਕਿ ਕਿਸੇ ਨੂੰ ਵੀ ਬਖਸ਼ਿਆ ਨਾ ਜਾਵੇ ਅਤੇ ਮੈਰਿਟ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇ।

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026