Posted on January 9th, 2014

ਕੇਂਨਟਕੀ (ਅਮਰੀਕਾ)- ਅਮਰੀਕਾ 'ਚ ਠੰਡ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਹੱਡ ਚੀਰਵੀਂ ਸਰਦੀ ਦੇ ਚੱਲਦਿਆਂ ਇਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਜਦੋਂ ਇਥੇ ਪਹਿਲਾਂ ਤਾਂ ਇਕ ਕੈਦੀ ਜੇਲ੍ਹ 'ਚੋਂ ਫਰਾਰ ਹੋ ਗਿਆ, ਪ੍ਰੰਤੂ ਬਾਹਰ ਜ਼ਿਆਦਾ ਠੰਡ ਹੋਣ ਕਰਕੇ, ਉਸ ਨੇ ਮੁੜ ਜੇਲ੍ਹ 'ਚ ਆਉਣ ਵਿਚ ਹੀ ਆਪਣੀ ਭਲਾਈ ਸਮਝੀ। ਇਹ ਘਟਨਾ ਕੇਂਨਟਕੀ ਸ਼ਹਿਰ ਦੇ ਬਲੈਕਬਰਨ ਕਰੇਕਸ਼ਨਲ ਜੇਲ੍ਹ ਦੀ ਹੈ। ਜਿਥੇ ਚੋਰੀ ਅਤੇ ਅਪਰਾਧਿਕ ਮਾਮਲਿਆਂ 'ਚ ਦੋਸ਼ੀ ਰੋਬਾਰਟ ਵਿਕ ਨਾਂਅ ਦਾ ਕੈਦੀ 6 ਸਾਲ ਦੀ ਸਜ਼ਾ ਕੱਟ ਰਿਹਾ ਸੀ। ਇਸ ਜੇਲ੍ਹ 'ਚ ਸੁਰੱਖਿਆ ਦੇ ਬੰਦੋਬਸਤ ਪੁਖਤਾ ਨਹੀਂ ਸਨ, ਜਿਸ ਦਾ ਫਾਇਦਾ ਉਠਾ ਕੇ ਕੈਦੀ ਜੇਲ੍ਹ 'ਚੋਂ ਫਰਾਰ ਹੋ ਗਿਆ। ਜਿਸ ਤੋਂ ਬਾਅਦ ਵਿਕ ਇਕ ਹੋਟਲ 'ਚ ਚਲਾ ਗਿਆ, ਪ੍ਰੰਤੂ ਠੰਡ ਨੇ ਉਸਦਾ ਜੀਊਣਾ ਮੁਹਾਲ ਕਰ ਦਿੱਤਾ, ਅਜਿਹੇ 'ਚ ਉਸ ਨੇ ਠੰਡ ਤੋਂ ਬਚਣ ਲਈ ਮੁੜ ਜੇਲ੍ਹ 'ਚ ਜਾਣ ਨੂੰ ਹੀ ਆਪਣੇ ਲਈ ਬਿਹਤਰ ਸਮਝਿਆ।
ਅਧਿਕਾਰੀਆਂ ਅਨੁਸਾਰ ਵਿਕ ਨੇ ਹੋਟਲ ਦੇ ਕਰਮਚਾਰੀ ਨੂੰ ਕਿਹਾ ਕਿ ਉਹ ਪੁਲਿਸ ਨੂੰ ਫੋਨ ਕਰੇ ਕਿ ਉਹ ਫਿਰ ਤੋਂ ਜੇਲ੍ਹ ਜਾਣਾ ਚਾਹੁੰਦਾ ਹੈ। ਇਹ ਸੁਣ ਕੇ ਹੋਟਲ ਦਾ ਸਟਾਫ ਹੀ ਹੈਰਾਨ ਰਹਿ ਗਿਆ। ਸੂਚਨਾ ਮਿਲਣ 'ਤੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਵਿਕ ਨੂੰ ਗ੍ਰਿਫਤਾਰ ਕਰਕੇ ਮੁੜ ਜੇਲ੍ਹ 'ਚ ਕੈਦ ਕਰ ਲਿਆ। ਦੂਜੇ ਪਾਸੇ ਅਮਰੀਕਾ ਦੇ 50 ਤੋਂ ਜ਼ਿਆਦਾ ਸ਼ਹਿਰਾਂ 'ਚ ਪਾਰਾ ਅੱਜ ਵੀ ਮਨਫੀ ਤੋਂ ਕਾਫੀ ਹੇਠਾ ਰਿਕਾਰਡ ਕੀਤਾ ਗਿਆ। ਸ਼ਿਕਾਗੋ 'ਚ ਪਾਰਾ ਮਨਫੀ 16, ਵਿਆਨਾ 'ਚ ਮਨਫੀ 13 ਦਰਜ ਕੀਤਾ ਗਿਆ, ਜਦਕਿ ਟੈਕਸਾਸ ਵਿਚ ਠੰਡ ਨੇ ਸਾਰੇ ਰਿਕਾਰਡ ਤੋੜ ਦਿੱਤੇ, ਇਥੋਂ ਦਾ ਤਾਪਮਾਨ ਮਨਫੀ 40 ਡਿਗਰੀ ਤੋਂ ਵੀ ਹੇਠਾ ਡਿੱਗ ਪਿਆ। ਪ੍ਰਸ਼ਾਸ਼ਨ ਵਲੋਂ ਕਈ ਸੂਬਿਆਂ 'ਚ ਅਪਾਤਕਾਲ ਦਾ ਐਲਾਨ ਕਰ ਦਿੱਤਾ ਹੈ, ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026