Posted on January 9th, 2014

ਜਲੰਧਰ- ਪੰਜਾਬ ਕਾਂਗਰਸ ਕਮੇਟੀ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਸਨਸਨੀਖੇਜ਼ ਪ੍ਰਗਟਾਵਾ ਕੀਤਾ ਹੈ ਕਿ ਪਟਿਆਲਾ ਪੁਲਸ ਵਲੋਂ ਰਾਜਸਥਾਨ ‘ਚ ਗ੍ਰਿਫਤਾਰ ਕੀਤੇ ਗਏ 6000 ਕਰੋੜ ਰੁਪਏ ਦੇ ਡਰੱਗ ਸਮੱਗਲਰ ਦਵਿੰਦਰ ਸਿੰਘ ਉਰਫ ਦੇਵ ਦਾ ਸਬੰਧ ਵੀ ਅਕਾਲੀ ਆਗੂਆਂ ਨਾਲ ਹੈ ਕਿਉਂਕਿ ਦੇਵ ਦੀ ਰਿਸ਼ਤੇਦਾਰੀ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਿਤ ਅਕਾਲੀ ਆਗੂਆਂ ਨਾਲ ਹੈ।
ਬੁੱਧਵਾਰ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਹੀ ਇਸ ਗੱਲ ਦੀ ਜਾਣਕਾਰੀ ਮਿਲੀ ਹੈ ਕਿ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਤ ਇਕ ਵੱਡੇ ਅਕਾਲੀ ਆਗੂ ਦੀ ਦੇਵ ਨਾਲ ਰਿਸ਼ਤੇਦਾਰੀ ਹੈ ਅਤੇ ਉਨ੍ਹਾਂ ਦਾ ਇਕੱਠਾ ਕਾਰੋਬਾਰ ਰਾਜਸਥਾਨ ‘ਚ ਚਲਦਾ ਹੈ। ਯੂਥ ਅਕਾਲੀ ਆਗੂ ਦੇ ਪੁੱਤਰ ਨੇ ਵਿਧਾਨ ਸਭਾ ਚੋਣ ਵੀ ਅਕਾਲੀ ਦਲ ਦੀ ਟਿਕਟ ‘ਤੇ ਲੜੀ ਸੀ। ਉਨ੍ਹਾਂ ਕਿਹਾ ਕਿ ਡਰੱਗ ਸਮੱਗਲਰ ਭੋਲਾ ਵਲੋਂ ਮਜੀਠੀਆ ਦਾ ਨਸ਼ਾ ਸਮੱਗਲਰ ‘ਚ ਨਾਂ ਲੈਣ ਅਤੇ ਦੇਵ ਦੀ ਅਕਾਲੀ ਆਗੂਆਂ ਨਾਲ ਰਿਸ਼ਤੇਦਾਰੀ ਸਾਹਮਣੇ ਆਉਣ ਮਗਰੋਂ ਸਾਰੇ ਮਾਮਲੇ ਦੀ ਜਾਂਚ ਸੀ. ਬੀ.ਆਈ. ਨੂੰ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਐੱਨ.ਆਈ.ਆਰ .ਦੇ ਮਾਮਲਿਆਂ ਦੇ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਨਿਰੀਖਣ ‘ਚ ਹੋਣ ਵਾਲੇ ਦੋ ਦਿਨਾ ਐੱਨ.ਆਰ.ਆਈ. ਸੰਮੇਲਨ ਦਾ ਬਾਈਕਾਟ ਪ੍ਰਵਾਸੀ ਭਾਰਤੀਆਂ ਨੂੰ ਕਰਨਾ ਚਾਹੀਦਾ ਹੈ ਕਿਉਂਕਿ ਪ੍ਰਵਾਸੀ ਭਾਰਤੀਆਂ ਨੂੰ ਅਜਿਹੇ ਮੰਤਰੀ ਦੇ ਸੰਮੇਲਨ ‘ਚ ਨਹੀਂ ਜਾਣਾ ਚਾਹੀਦਾ, ਜਿਸ ਦਾ ਨਾਂ ਡਰੱਗ ਰੈਕੇਟ ‘ਚ ਸਾਹਮਣੇ ਆਇਆ ਹੈ।
ਉਨ੍ਹਾਂ ਕਿਹਾ ਕਿ ਸੂਬੇ ਦੀ ਕੋਈ ਵੀ ਜਾਂਚ ਏਜੰਸੀ ਨਾ ਤਾਂ ਮਜੀਠੀਆ ਅਤੇ ਨਾ ਹੀ ਹੋਰ ਅਕਾਲੀ ਆਗੂਆਂ ‘ਤੇ ਹੱਥ ਪਾ ਸਕਦੀ ਹੈ? ਇਸ ਲਈ ਇਹ ਮਾਮਲਾ ਸੀ. ਬੀ.ਆਈ. ਨੂੰ ਹੀ ਸੌਂਪਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਵਾਸੀ ਸੰਮੇਲਨ ‘ਚ ਮਜੀਠੀਆ ਕੀ ਸੰਦੇਸ਼ ਦੇਣਗੇ? ਕੀ ਉਹ ਦੱਸਣਗੇ ਕਿ ਕਿਸ ਤਰ੍ਹਾਂ ਦੇ ਸਿੰਥੈਟਿਕ ਡਰੱਗ ਕੈਨੇਡਾ ‘ਚ ਸਮੱਗਲਿੰਗ ਹੋ ਕੇ ਜਾ ਰਹੇ ਹਨ? ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਹੋਰ ਅਕਾਲੀ ਆਗੂਆਂ ਦੇ ਨਾਂ ਵੀ ਨਸ਼ਾ ਸਮਗਲਿੰਗ ‘ਚ ਸਾਹਮਣੇ ਆ ਸਕਦੇ ਹਨ ਕਿਉਂਕਿ ਪੰਜਾਬ ਤਾਂ ਹੁਣ ਨਸ਼ਿਆਂ ਦੀ ਮੰਡੀ ਬਣ ਕੇ ਰਹਿ ਗਿਆ ਹੈ। ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਮਜੀਠੀਆ ਨੂੰ ਤਾਂ ਕਲੀਨ ਚਿੱਟ ਦੇਣਗੇ ਕਿਉਂਕਿ ਉਹ ਉਨ੍ਹਾਂ ਦੇ ਰਿਸ਼ਤੇਦਾਰ ਹਨ।

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026